ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Bird Water Bo...

    Bird Water Bowls Campaign: ‘ਸੱਚ ਕਹੂੰ’ ਨੇ ਮੀਡੀਆ ਜਗਤ ’ਚ ਬਣਾਈ ਵੱਖਰੀ ਪਛਾਣ : ਈਟੀਓ ਅਮਨਪ੍ਰੀਤ ਸਿੰਘ

    Bird Water Bowls Campaign
    ਪਟਿਆਲਾ : ਈਟੀਓ ਅਮਨਪ੍ਰੀਤ ਸਿੰਘ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖਣ ਮੌਕੇ।

    ‘ਸੱਚ ਕਹੂੰ’ ਦੀ ਵਰ੍ਹੇ ਗੰਢ ਮੌਕੇ ਪੰਛੀਆਂ ਲਈ ਦਾਣਾ-ਪਾਣੀ ਰੱਖਣਾ ਮੇਰੇ ਲਈ ਖਾਸ ਪਲ

    • ਪੰਛੀਆਂ ਲਈ 100 ਤੋਂ ਵੱਧ ਕਟੋਰੇ ਅਤੇ ਦਾਣਾ ਰੱਖ ਕੇ ਮਨਾਈ ਪਾਠਕਾਂ ਨੇ 23ਵੀਂ ਵਰ੍ਹੇਗੰਢ

    Bird Water Bowls Campaign: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹਰ ਕੋਈ ਵੱਡੇ-ਵੱਡੇ ਫਕਸ਼ਨ, ਜਲਸ਼ੇ, ਪਾਰਟੀਆਂ ਆਦਿ ਰੱਖ ਕੇ ਆਪਣੀ ਵਰ੍ਹੇਗੰਢ ਮਨਾਉਂਦਾ ਹੈ, ਪਰ ਅੱਜ ‘ਸੱਚ ਕਹੂੰ’ ਵੱਲੋਂ ਜੋਂ ਆਪਣੀ ਵਰ੍ਹੇਗੰਢ ਪੰਛੀਆਂ ਨੂੰ ਦਾਣਾ ਪਾਣੀ ਰੱਖ ਕੇ ਮਨਾਈ ਗਈ, ਇਹ ਬਹੁਤ ਹੀ ਨੇਕ ਉਪਰਾਲਾ ਅਤੇ ਮੇਰੇ ਲਈ ਖਾਸ ਪਲ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਐਕਸਾਇਜ਼ ਐਡ ਟੈਕਸਸ਼ੇਨ ਵਿਭਾਗ ਦੇ ਈਟੀਓ ਪੀਸੀਐਸ ਅਮਨਪ੍ਰੀਤ ਸਿੰਘ ਨੇ ਕੀਤਾ।

    ਉਨ੍ਹਾਂ ਆਖਿਆ ਕਿ ‘ਸੱਚ ਕਹੂੰ’ ਅਖਬਾਰ ਜਿਸ ਤਰ੍ਹਾਂ ਸਮਾਜਿਕ ਕਾਰਜਾਂ ਰਾਹੀਂ ਸਮਾਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇ ਰਿਹਾ ਹੈ ਅਤੇ ਮੀਡੀਆ ਜਗਤ ਵਿੱਚ ਆਪਣੀ ਵੱਖਰੀ ਛਾਪ ਛੱਡ ਰਿਹਾ ਹੈ, ਉਹ ਕਾਬਿਲੇ ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਕਾਫ਼ੀ ਅਖ਼ਬਾਰ ਪੜ੍ਹਦੇ ਹਨ, ਪਰ ‘ਸੱਚ ਕਹੂੰ’ ਅਖ਼ਬਾਰ ਲੱਚਰਤਾ ਸਮੇਤ ਹੋਰ ਗਲਤ ਵਿਗਿਆਪਣਾ ਤੋਂ ਰਹਿਤ ਹੈ ਅਤੇ ਨਿੱਗਰ ਸਮਾਜ ਨੂੰ ਸਥਾਪਿਤ ਕਰਨ ਵਿੱਚ ਆਪਣੀ ਵਿਸ਼ੇਸ ਭੂਮਿਕਾ ਅਦਾ ਕਰ ਰਿਹਾ ਹੈ। ਈਟੀਓ ਨੇ ਆਖਿਆ ਕਿ ਜਿਸ ਤਰ੍ਹਾਂ ਆਮ ਲੋਕਾਂ ਦਾ ਮੀਡੀਆ ਤੋਂ ਭਰੋਸਾ ਡਗਮਗਾ ਰਿਹਾ ਹੈ, ਉਸ ਨੂੰ ਦੇਖਦਿਆ ਚੰਗੇ ਅਖ਼ਬਾਰਾਂ ਦੀ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ, ਕਿ ਉਹ ਸਮਾਜ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ।

    ਇਹ ਵੀ ਪੜ੍ਹੋ: Sirsa News: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਸਿਆਸੀ ਆਗੂਆਂ ਤੇ ਪਤਵੰਤਿਆਂ ਪੇਸ਼ ਕੀਤੇ ਆਪਣੇ ਵਿਚਾਰ, ਪਾਠ…

    ਉਨ੍ਹਾਂ ਕਿਹਾ ਕਿ ਪਸ਼ੂ-ਪੰਛੀਆਂ ਨੂੰ ਦਾਣਾ ਪਾਣੀ ਪਾਉਣਾ ਅਤੇ ਉਨ੍ਹਾਂ ਦਾ ਖਿਆਲ ਰੱਖਣਾ ਇਹ ਗੁਰੂ ਜੀ ਵੱਲੋਂ ਦਰਸਾਏ ਮਾਰਗ ਦਾ ਹੀ ਨਤੀਜਾ ਹੈ ਅਤੇ ਇਹ ਹਰੇਕ ਮਨੁੱਖ ਨੂੰ ਆਪਣੇ ਘਰ ਅੰਦਰ ਅਤੇ ਨੇੜੇ-ਤੇੜੇ ਪੰਛੀਆਂ ਲਈ ਦਾਣਾ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕੁਦਰਤ ਪ੍ਰਤੀ ਬਹੁਤ ਅੱਛਾ ਸੁਨੇਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਤਾਪਮਾਨ 47 ਡਿਗਰੀ ਤੋਂ ਪਾਰ ਹੋ ਗਿਆ ਹੈ, ਇਸ ਤਹਿਤ ਵਾਤਾਵਰਣ ’ਚ ਮੁੜ ਸੁਧਾਰ ਲਈ ਹਰੇਕ ਮਨੁੱਖ ਨੂੰ ਪੇੜ-ਪੌਦੇ ਲਗਾਉਣੇ ਚਾਹੀਦੇ ਹਨ ਤਾ ਜੋਂ ਗਲੋਬਲ ਵਾਰਮਿੰਗ ਨਾਲ ਨਜਿੱਠਿਆ ਜਾ ਸਕੇ। Bird Water Bowls Campaign

    100 ਤੋਂ ਵੱਧ ਪੰਛੀਆਂ ਲਈ ਵੱਖ-ਵੱਖ ਥਾਵਾਂ ਤੇ ਪਾਠਕਾਂ ਵੱਲੋਂ ਕਟੋਰੇ ਰੱਖੇ

    Bird Water Bowls Campaign
    ਪਟਿਆਲਾ : ਈਟੀਓ ਅਮਨਪ੍ਰੀਤ ਸਿੰਘ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖਣ ਮੌਕੇ।

    ਇਸ ਮੌਕੇ ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ 100 ਤੋਂ ਵੱਧ ਪੰਛੀਆਂ ਲਈ ਵੱਖ-ਵੱਖ ਥਾਵਾਂ ਤੇ ਪਾਠਕਾਂ ਵੱਲੋਂ ਕਟੋਰੇ ਰੱਖੇ ਗਏ। ਇਸ ਮੌਕੇ 85 ਮੈਂਬਰ ਹਰਮਿੰਦਰ ਨੋਨਾ ਅਤੇ ਸੰਦੀਪ ਇੰਸਾਂ ਨੇ ਆਖਿਆ ਕਿ ‘ਸੱਚ ਕਹੂੰ’ ਆਪਣੇ ਪਾਠਕਾਂ ਦੇ ਰੂਹ ਦੀ ਖੁਰਾਕ ਬਣ ਗਿਆ ਹੈ, ਕਿਉਂਕਿ ਸਵੇਰੇ ਉਠਦਿਆ ਦੁਨੀਆਂ ਭਰ ਦੀਆਂ ਖ਼ਬਰਾਂ ਦੇ ਨਾਲ ਨਾਲ ਰੁਹਾਨੀਅਤ ਨਾਲ ਰੂੰ-ਬੂ-ਰੂੰ ਕਰਵਾ ਰਿਹਾ ਹੈ। ਇਸ ਮੌਕੇ 85 ਮੈਂਬਰ ਕੈਪਟਨ ਜਰਨੈਲ ਸਿੰਘ, ਜਸਵੰਤ ਸਿੰਘ, 85 ਮੈਂਬਰ ਭੈਣਾਂ ਪ੍ਰੇਤ ਲਤਾ, ਸੁਰਿੰਦਰ ਕੌਰ ਸਮਾਣਾ, ਆਸ਼ਾ ਇੰਸਾਂ, ਪ੍ਰੇਮ ਲਤਾ ਯੂਥ, 15 ਮੈਂਬਰਾਂ ਵਿੱਚ ਹਰਦੇਵ ਸਿੰਘ, ਬਿੰਦਰ ਸਿੰਘ, ਵੇਦ ਪ੍ਰਕਾਸ਼ ਏਜੰਸੀ ਹੋਲਡਰ, ਜੰਗੀਰ ਸਿੰਘ, ਰਣਜੀਤ ਸਿੰਘ, ਨਰਿੰਦਰ ਇੰਸਾਂ, ਬਾਲਾਜੀ ਤ੍ਰਿਪੜੀ, ਬਬਲਾ, ਸ੍ਰੀਰਾਮ, ਭੈਣਾਂ ਕੁਲਵਿੰਦਰ ਕੌਰ, ਸਵਤੰਤਰ, ਬਬੀਤਾ, ਰਾਣੀ, ਸੁਖਵਿੰਦਰ ਕੌਰ, ਰੀਨਾ, ਅਮਰਜੀਤ ਕੌਰ, ਰਾਣੋਂ ਸਮੇਤ ਵੱਡੀ ਗਿਣਤੀ ਵਿੱਚ ਪਾਠਕ ਹਾਜਰ ਸਨ। Bird Water Bowls Campaign