ਸਾਡੇ ਨਾਲ ਸ਼ਾਮਲ

Follow us

11.9 C
Chandigarh
Wednesday, January 21, 2026
More
    Home Breaking News RCB vs PBKS: ...

    RCB vs PBKS: RCB 9 ਸਾਲਾਂ ਬਾਅਦ IPL ਫਾਈਨਲ ’ਚ, ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ

    RCB vs PBKS
    RCB vs PBKS: RCB 9 ਸਾਲਾਂ ਬਾਅਦ IPL ਫਾਈਨਲ ’ਚ, ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ

    ਫਿਲ ਸਾਲਟ ਦਾ ਅਰਧਸੈਂਕੜਾ | RCB vs PBKS

    • ਸੁਯਸ਼ ਤੇ ਹੈਜ਼ਲਵੁੱਡ ਨੂੰ ਮਿਲੀਆਂ 3-3 ਵਿਕਟਾਂ | RCB vs PBKS

    RCB vs PBKS: ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ 9 ਸਾਲ ਬਾਅਦ ਆਈਪੀਐਲ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਟੀਮ ਨੇ ਵੀਰਵਾਰ ਨੂੰ ਕੁਆਲੀਫਾਇਰ-1 ’ਚ ਪੰਜਾਬ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾਇਆ। ਓਪਨਰ ਫਿਲ ਸਾਲਟ ਨੇ ਅਰਧ ਸੈਂਕੜਾ ਜੜਿਆ। ਇਸ ਦੇ ਨਾਲ ਹੀ ਜੋਸ਼ ਹੇਜ਼ਲਵੁੱਡ ਤੇ ਸੁਯਸ਼ ਸ਼ਰਮਾ ਨੇ 3-3 ਵਿਕਟਾਂ ਲਈਆਂ। ਬੰਗਲੌਰ ਨੇ ਵੀਰਵਾਰ ਨੂੰ ਨਵੇਂ ਚੰਡੀਗੜ੍ਹ ਦੇ ਮਹਾਰਾਜਾ ਯਾਦਵੇਂਦਰ ਸਿੰਘ ਸਟੇਡੀਅਮ ਵਿੱਚ ਗੇਂਦਬਾਜ਼ੀ ਦੀ ਚੋਣ ਕੀਤੀ। ਪੰਜਾਬ ਕਿੰਗਜ਼ 14.1 ਓਵਰਾਂ ’ਚ ਸਿਰਫ਼ 101 ਦੌੜਾਂ ਹੀ ਬਣਾ ਸਕੀ। ਮਾਰਕਸ ਸਟੋਇਨਿਸ ਨੇ 26 ਦੌੜਾਂ ਬਣਾਈਆਂ। ਯਸ਼ ਦਿਆਲ ਨੇ 2 ਵਿਕਟਾਂ ਲਈਆਂ।

    ਇਹ ਖਬਰ ਵੀ ਪੜ੍ਹੋ : New Traffic Rules: ਗੱਡੀਆਂ ‘ਚ ਲੱਗਿਆ ਸਨਰੂਫ਼ ਹੋ ਸਕਦੈ ਖਤਰਨਾਕ, ਮਸਤੀ ਕਰਦੇ ਬੱਚਿਆਂ ਨੂੰ ਟਰੈਫਿਕ ਇੰਚਾਰਜ਼ ਨੇ…

    ਆਰਸੀਬੀ ਨੇ 10 ਓਵਰਾਂ ’ਚ ਸਿਰਫ਼ 2 ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। ਕਪਤਾਨ ਰਜਤ ਪਾਟੀਦਾਰ ਨੇ ਜੇਤੂ ਛੱਕਾ ਮਾਰ ਕੇ ਟੀਮ ਨੂੰ ਫਾਈਨਲ ’ਚ ਪਹੁੰਚਾਇਆ। ਬੰਗਲੌਰ ਚੌਥੀ ਵਾਰ ਆਈਪੀਐਲ ਫਾਈਨਲ ’ਚ ਪਹੁੰਚਿਆ ਹੈ। ਟੀਮ ਨੇ ਆਖਰੀ ਖਿਤਾਬ ਮੈਚ 2016 ’ਚ ਖੇਡਿਆ ਸੀ, ਪਰ ਉਪ ਜੇਤੂ ਰਹੀ ਸੀ। ਆਰਸੀਬੀ ਹੁਣ 3 ਜੂਨ ਨੂੰ ਅਹਿਮਦਾਬਾਦ ’ਚ ਫਾਈਨਲ ਮੈਚ ਖੇਡੇਗਾ। ਇਸ ਦੇ ਨਾਲ ਹੀ, ਪੰਜਾਬ ਕਿੰਗਜ਼ ਦਾ ਸਾਹਮਣਾ 1 ਜੂਨ ਨੂੰ ਕੁਆਲੀਫਾਇਰ-2 ’ਚ ਐਲੀਮੀਨੇਟਰ ਦੇ ਜੇਤੂ ਨਾਲ ਹੋਵੇਗਾ। ਐਲੀਮੀਨੇਟਰ ਸ਼ੁੱਕਰਵਾਰ ਭਲਕੇ ਮੁੰਬਈ ਤੇ ਗੁਜਰਾਤ ਵਿਚਕਾਰ ਖੇਡਿਆ ਜਾਵੇਗਾ। ਦੱਸ ਦੇਈਏ ਕਿ ਇਹ ਮੈਚ ਵੀ ਨਿਊ ਚੰਡੀਗੜ੍ਹ ਦੇ ਸਟੇਡੀਅਮ ’ਚ ਹੀ ਖੇਡਿਆ ਜਾਵੇਗਾ। RCB vs PBKS

    RCB vs PBKS