ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home Breaking News RBSE 10th Res...

    RBSE 10th Result 2025: ਲੱਖਾਂ ਵਿਦਿਆਰਥੀਆਂ ਦੀ ਉਡੀਕ ਹੁਣ ਖਤਮ, ਅੱਜ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ, ਜਾਣੋ

    RBSE 10th Result 2025
    RBSE 10th Result 2025: ਲੱਖਾਂ ਵਿਦਿਆਰਥੀਆਂ ਦੀ ਉਡੀਕ ਹੁਣ ਖਤਮ, ਅੱਜ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ, ਜਾਣੋ

    RBSE 10th Result 2025: ਅਜ਼ਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ, ਅਜਮੇਰ (ਆਰਬੀਐੱਸਈ) ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ 2025 ਦੇ ਨਤੀਜੇ ਐਲਾਨਣ ਦੀ ਮਿਤੀ ਨਿਰਧਾਰਤ ਕਰ ਦਿੱਤੀ ਹੈ। ਬੋਰਡ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਨਤੀਜਾ 28 ਮਈ 2025 (ਬੁੱਧਵਾਰ) ਨੂੰ ਜਾਰੀ ਕੀਤਾ ਜਾਵੇਗਾ। ਇਸ ਮੌਕੇ ਸਿੱਖਿਆ ਮੰਤਰੀ ਮਦਨ ਦਿਲਾਵਰ ਵੀਡੀਓ ਕਾਨਫਰੰਸਿੰਗ ਰਾਹੀਂ ਕੋਟਾ ਤੋਂ ਰਸਮੀ ਤੌਰ ’ਤੇ ਨਤੀਜੇ ਦਾ ਐਲਾਨ ਕਰਨਗੇ, ਜਦੋਂ ਕਿ ਬੋਰਡ ਦੇ ਚੇਅਰਮੈਨ ਮਹੇਸ਼ ਸ਼ਰਮਾ ਅਜਮੇਰ ’ਚ ਬੋਰਡ ਹੈੱਡਕੁਆਰਟਰ ’ਚ ਮੌਜ਼ੂਦ ਰਹਿ ਕੇ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ।

    ਇਹ ਖਬਰ ਵੀ ਪੜ੍ਹੋ : Earthquake: ਇੱਕ ਨਹੀਂ, ਦੋ ਵਾਰ ਹਿੱਲੀ ਇਹ ਸੂਬੇ ‘ਚ ਧਰਤੀ, ਦਹਿਸ਼ਤ ’ਚ ਲੋਕ

    ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਤੀਜਾ ਤਿਆਰ ਕਰਨ ਤੇ ਇਸ ਨੂੰ ਆਨਲਾਈਨ ਜਾਰੀ ਕਰਨ ਲਈ ਸਾਰੀਆਂ ਤਕਨੀਕੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਸਾਲ ਸੂਬੇ ਭਰ ਤੋਂ ਲੱਖਾਂ ਵਿਦਿਆਰਥੀਆਂ ਨੇ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਸੀ, ਅਤੇ ਹੁਣ ਹਰ ਕੋਈ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ rajeduboard.rajasthan.gov.in ਦੇ ਨਾਲ-ਨਾਲ ਹੋਰ ਅਧਿਕਾਰਤ ਪੋਰਟਲਾਂ ’ਤੇ ਆਪਣੇ ਨਤੀਜੇ ਵੇਖ ਸਕਣਗੇ। ਵੈੱਬਸਾਈਟ ’ਤੇ ਭਾਰੀ ਟਰੈਫਿਕ ਦੇ ਕਾਰਨ, ਲੋਡ ਹੋਣ ’ਚ ਦੇਰੀ ਹੋ ਸਕਦੀ ਹੈ, ਇਸ ਲਈ ਵਿਦਿਆਰਥੀਆਂ ਨੂੰ ਸਬਰ ਰੱਖਣ ਤੇ ਨਤੀਜਾ ਵੇਖਣ ਲਈ ਆਪਣਾ ਰੋਲ ਨੰਬਰ ਪਹਿਲਾਂ ਤੋਂ ਤਿਆਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। RBSE 10th Result 2025