ਰਿਜਰਵ ਬੈਂਕ ਨੇ ਅਰਥਵਿਵਸਥਾ ਨੂੰ ਬਚਾਉਣ ਲਈ ਚੁੱਕਿਆ ਵੱਡਾ ਕਦਮ : ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨੀਤੀਗਤ ਦਰਾਂ ‘ਚ ਕਟੌਤੀ, ਤਿੰਨ ਮਹੀਨੇ ਤੱਕ ਕਰਜ਼ੇ ਦੀਆਂ ਕਿਸ਼ਤਾਂ ਦੀ ਵਸੂਲੀ ਨਹੀਂ ਕਰਨ ਅਤੇ ਕਾਰਜਸ਼ੀਲ ਪੂੰਜੀ ‘ਤੇ ਵਿਆਜ ਦੀ ਵਸੂਲੀ ਤਿੰਨ ਮਹੀਨੇ ਤੱਕ ਟਾਲਣ ਦੇ ਫੈਸਲੇ ਨਾਲ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਨੂੰ ਅਰਥਵਿਵਸਥਾ ਤੋਂ ਬਚਾਉਣ ਲਈ ਵੱਡਾ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਦਿਨਾਂ ਸਮੀਤੀ ਬੈਠਕ ਸਮਾਪਤ ਹੋਣ ਤੋਂ ਬਾਅਦ ਇੱਕ ਟਵੀਟ ਕਰਕੇ ਕਿਹਾ ਕਿ ਕੇਂਦਰੀ ਬੈਂਕ ਦੇ ਇਸ ਫੈਸਲੇ ਨਾਲ ਹੀ ਪੂੰਜੀ ਦੀ ਲਾਗਤ ਘੱਟ ਹੋਵੇਗੀ ਅਤੇ ਮੱਧ ਵਰਗ ਅਤੇ ਕਾਰੋਬਾਰੀਆਂ ਨੂੰ ਮਦਦ ਮਿਲੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।