Ravneet Bittu ਵੱਲੋਂ ਪੰਜਾਬ ਸਰਕਾਰ ਨੂੰ ਮੌਕਾ ਸੰਭਾਲਣ ਦੀ ਨਸੀਹਤ
ਬਠਿੰਡਾ, (ਸੁਖਜੀਤ ਮਾਨ) ਬਠਿੰਡਾ ਪੁੱਜੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਅੱਜ ਪੰਜਾਬ ਸਰਕਾਰ ਦੀਆਂ ਕਈ ਤਰ੍ਹਾਂ ਦੀਆਂ ਕਮੀਂਆਂ ਤੋਂ ਕਾਫੀ ਪ੍ਰੇਸ਼ਾਨ ਵਿਖਾਈ ਦਿੱਤੇ ਉਨ੍ਹਾਂ ਸਰਕਾਰ ਨੂੰ ਦੋ ਸਾਲ ਬਾਕੀ ਰਹਿਣ ਦੀ ਗੱਲ ਆਖਦਿਆਂ ਮੌਕਾ ਸੰਭਾਲਣ ਦੀ ਨਸੀਹਤ ਦਿੰਦਿਆਂ ਆਖਿਆ ਕਿ ਪੰਜ ਸਾਲ ਪੂਰੇ ਹੋਣ ਮਗਰੋਂ ਲੋਕ ਜਵਾਬ ਮੰਗਣਗੇ ਪਰ ਉਦੋਂ ਕੋਈ ਜਵਾਬ ਨਹੀਂ ਹੋਣਾ ਬਿੱਟੂ ਅੱਜ ਇੱਥੇ 2015 ‘ਚ ਥਾਣਾ ਕੈਨਾਲ ਕਲੋਨੀ ‘ਚ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਪੇਸ਼ੀ ਭੁਗਤਣ ਆਏ ਸਨ
ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਆਪਣੇ ਹਲਕੇ ਦਾ ਪਤਾ ਹੈ ਕਿ ਕਿਸ ਤਰ੍ਹਾਂ ਵਿਧਾਇਕ ਵਿੱਤ ਮੰਤਰੀ ਨੂੰ ਮਿਲਦੇ ਰਹੇ ਜੇਕਰ ਵਿੱਤ ਮੰਤਰੀ ਮੰਨ ਜਾਂਦੇ ਤਾਂ ਵਿਭਾਗ ਨੇ ਅੱਗੇ ਫਾਈਲ ਨਹੀਂ ਤੋਰੀ ਕਈ ਕਾਰਜਾਂ ਦੇ ਨੀਂਹ ਪੱਥਰ ਰੱਖੇ ਹੋਏ ਨੇ ਪਰ ਹੁਣ ਪੈਸਾ ਲੈ ਕੇ ਆਉਣਾ ਸਰਕਾਰ ਦਾ ਕੰਮ ਹੈ ਚਾਹੇ ਉਹ ਵਿਸ਼ਵ ਬੈਂਕ ਤੋਂ ਲਿਆਵੇ ਜਾਂ ਕਿਤੋ ਲਿਆਵੇ ਇਕੱਲਾ ਮੀਟਿੰਗਾਂ ਨਾਲ ਕੰਮ ਨਹੀਂ ਚੱਲਣਾ ਉਨ੍ਹਾਂ ਕਿਹਾ ਕਿ ਉਹ ਅੱਜ ਇਹ ਗੱਲ ਇਸ ਕਰਕੇ ਆਖ ਰਹੇ ਨੇ ਕਿਉਂਕਿ ਜਦੋਂ ਸਰਕਾਰ ਨੂੰ ਪੰਜ ਸਾਲ ਹੋ ਜਾਣਗੇ ਤਾਂ ਲੋਕ ਸਾਨੂੰ ਪਿੰਡ-ਪਿੰਡ ਇਹ ਗੱਲ ਪੁੱਛਣਗੇ ਤਾਂ ਪਰ ਉਦੋਂ ਕੋਈ ਜਵਾਬ ਨਹੀਂ ਹੋਣਾ
ਸਾਡੇ ਕੋਲ ਕੁੱਝ ਹੈ ਨਹੀਂ ਤੇ ਇਹ ਸੋਚੀਏ ਕਿ ਕਿਸੇ ਤੋਂ ਕੁਝ ਲੈਣਾ ਨਹੀਂ ਫਿਰ ਕੰਮ ਕਿਸ ਤਰ੍ਹਾਂ ਚੱਲੇਗਾ
ਇਸ ਲਈ ਹੁਣ ਦੋ ਸਾਲ ਸਰਕਾਰ ਕੋਲ ਨੇ ਮੌਕਾ ਸਾਂਭ ਸਕਦੇ ਹਾਂ ਸੰਸਦ ਮੈਂਬਰ ਨੇ ਆਖਿਆ ਕਿ ਉਹ ਤਿੰਨ ਸਾਲ ਤਾਂ ਨਹੀਂ ਬੋਲੇ ਪਰ ਜੇ ਹੁਣ ਨਹੀਂ ਬੋਲਣਗੇ ਤਾਂ ਨੁਕਸਾਨ ਪਾਰਟੀ ਦਾ ਹੋਵੇਗਾ ਫੰਡਾਂ ਦੇ ਪ੍ਰਬੰਧਾਂ ਲਈ ਵਿੱਤ ਮੰਤਰੀ ਦਾ ਜਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਜੇ ਸਾਡੇ ਕੋਲ ਕੁੱਝ ਹੈ ਨਹੀਂ ਤੇ ਇਹ ਸੋਚੀਏ ਕਿ ਕਿਸੇ ਤੋਂ ਕੁਝ ਲੈਣਾ ਨਹੀਂ ਫਿਰ ਕੰਮ ਕਿਸ ਤਰ੍ਹਾਂ ਚੱਲੇਗਾ ਸਾਰਾ ਕੁਝ ਤਾਂ ਰੁਕਿਆ ਪਿਆ ਹੈ ਇਸ ਲਈ ਰਾਹ ਲੱਭਿਆ ਜਾਵੇ ਉਨ੍ਹਾਂ ਆਖਿਆ ਕਿ ਆਉਣ ਵਾਲੇ ਛੇ ਮਹੀਨਿਆਂ ‘ਚ ਕੁਝ ਲੋਕ ਅਕਾਲੀ ਦਲ ਜਾਂ ਆਮ ਆਦਮੀ ਜਾਂ ਹੋਰ ਧਿਰਾਂ ‘ਚੋਂ ਹੋਣ ਉਹ ਤੀਜ਼ੇ ਫਰੰਟ ਨੂੰ ਮੁੜ ਜਨਮ ਦੇ ਸਕਦੇ ਹਨ ਅਕਾਲੀ ਦਲ (ਬ) ਪ੍ਰਤੀ ਉਨ੍ਹਾਂ ਆਖਿਆ ਕਿ ਇਹ ਦਲ ਖੇਰੂੰ-ਖੇਰੂੰ ਹੋ ਜਾਵੇਗਾ ਕਿਉਂਕਿ ਭਾਜਪਾ ਵੀ ਅਕਾਲੀ ਦਲ ਤੋਂ ਪੈਰ ਪਿਛਾਂਹ ਖਿੱਚ ਰਹੀ ਹੈ
ਬਠਿੰਡਾ ਸੰਸਦੀ ਤੇ ਦਾਖਾ ਜਿਮਨੀ ਚੋਣ ਦੀ ਹਾਰ ਨੂੰ ਆਖਿਆ ‘ਸ਼ੀਸ਼ਾ’
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਅਤੇ ਆਪਣੇ ਹਲਕੇ ‘ਚ ਦਾਖਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੀ ਹਾਰ ਨੂੰ ਸਰਕਾਰ ਲਈ ਸ਼ੀਸ਼ਾ ਆਖਦਿਆਂ ਕਿਹਾ ਕਿ ਫੰਡਾਂ ਦੀ ਘਾਟ ਦੇ ਕਾਰਨ ਹੀ ਸਭ ਕੁੱਝ ਹੋਇਆ ਹੈ ਉਨ੍ਹਾਂ ਆਖਿਆ ਕਿ ਹਰ ਮੁਲਾਜ਼ਮ ਅਤੇ ਜਥੇਬੰਦੀਆਂ ਨੇ ਵਿੱਤ ਮੰਤਰੀ ਦੇ ਹਲਕੇ ‘ਚ ਆ ਕੇ ਵਿਰੋਧ ਪ੍ਰਦਰਸ਼ਨ ਕੀਤੇ
ਜਿਸ ਕਾਰਨ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਆਪਣੇ ਲੋਕ ਸਭਾ ਹਲਕੇ ‘ਚ ਦਾਖਾ ਵਿਧਾਨ ਸਭਾ ਹਲਕੇ ਤੋਂ ਹਾਰੀ ਜ਼ਿਮਨੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਸਰਪੰਚ ਅਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਦਿ ਕਹਿੰਦੇ ਰਹੇ ਨੇ ਉਨ੍ਹਾਂ ਨੂੰ ਬਣਿਆ ਨੂੰ ਕਾਫੀ ਸਮਾਂ ਹੋ ਗਿਆ ਲੋਕਾਂ ਨਾਲ ਬੜੇ ਵਾਅਦੇ ਕੀਤੇ ਸੀ ਹੁਣ ਕੀ ਜਵਾਬ ਦੇਈਏ
ਸਿੱਧੂ ਮਾਮਲੇ ਤੇ ਆਖਿਆ ਹਰ ਪਹਿਲੀ ਗੇਂਦ ‘ਤੇ ਨਹੀਂ ਲੱਗਦਾ ਛੱਕਾ
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ ਚੰਗੇ ਕ੍ਰਿਕਟਰ, ਕੁਮੈਂਟੇਟਰ ਅਤੇ ਲਾਫਟਰ ਸ਼ੋਅ ਕਰਦੇ ਰਹੇ ਨੇ ਉਨ੍ਹਾਂ ਦੇ ਕਾਫੀ ਪ੍ਰਸੰਸਕ ਨੇ ਪਰ ਸਿਆਸਤ ‘ਚ ਆ ਕੇ ਕਾਹਲੀ ਨਹੀਂ ਚਲਦੀ ਉਨ੍ਹਾਂ ਆਖਿਆ ਕਿ ਹਰ ਪਹਿਲੀ ਗੇਂਦ ‘ਤੇ ਛੱਕਾ ਨਹੀਂ ਲੱਗਦਾ ਹੁੰਦਾ ਇਸ ਲਈ ਸਿੱਧੂ ਨੂੰ ਜੋ ਵਿਭਾਗ ਦਿੱਤਾ ਗਿਆ ਸੀ ਉਹ ਚਲਾ ਕੇ ਵਿਖਾਉਣਾ ਚਾਹੀਦਾ ਸੀ ਨਵਜੋਤ ਸਿੱਧੂ ਸਿਆਸਤ ਦੀ ਇੱਕ ਪਾਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੂਰੀ ਕਰਦੇ ਤੇ ਉਨ੍ਹਾਂ ਤੋਂ ਸਿੱਖ ਲੈਂਦੇ ਤਾਂ ਉਹ ਆਪ ਕਹਿ ਦਿੰਦੇ ਕਿ ਸਿੱਧੂ ਨੂੰ ਅੱਗੇ ਲਿਆਓ ਪਰ ਜੇਕਰ ਕੋਈ ਆਖੇ ਕਿ ਅਮਰਿੰਦਰ ਸਿੰਘ ਨੂੰ ਠਿੱਬੀ ਲਾ ਕੇ ਕਾਹਲੀ ਕਰ ਗਿਆ ਤਾਂ ਨੁਕਸਾਨ ਹੋ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।