ਰਾਵਣ ਹੋਇਆ ‘ਹਮਲਾਵਰ’ , ਅੱਗ ਲਾਉਣ ਤੋਂ ਬਾਅਦ ਪੁਤਲੇ ’ਚੋਂ ਨਿਕਲਣ ਲੱਗੇ ‘ਅਗਨੀ ਬਾਣ’

ਲੋਕਾਂ ਦੇ ਨਾਲ ਪੁਲਿਸ ਵਾਲੇ ਵੀ ਭੱਜਦੇ ਨਜ਼ਰ ਆਏ

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਬੀਤੇ ਦਿਨ ਦੇਸ਼ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ਵਿਚ ਥਾਂ-ਥਾਂ ਰਾਵਣ ਦਹਨ ਹੋਇਆ। ਰਾਵਣ ਦਹਨ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ। ਇਸ ਦੌਰਾਨ ਸੜਦੇ ਰਾਵਣ ਨੂੰ ਦੇਖਣ ਲਈ ਵੱਡੀ ਗਿਣਤੀ ’ਚ ਲੋਕ ਪੁੱਜੇ ਅਤੇ ਕਈ ਥਾਵਾਂ ’ਤੇ ਲੋਕ ਰਾਵਣ ਦੇ ਹਮਲੇ ਦਾ ਸ਼ਿਕਾਰ ਵੀ ਹੋਏ। ਦਰਅਸਲ ਗੱਲ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਹੈ। ਜਿੱਥੇ ਅੱਗ ਲਾਉਣ ਤੋਂ ਬਾਅਦ ਰਾਵਣ ਭੜ੍ਹਕਦਾ ਨਜ਼ਰ ਆਇਆ। ਰਾਵਣ ਦਹਨ ਦੌਰਾਨ ਮੌਕੇ ’ਤੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਮੌਜੂਦ ਸਨ, ਜਦੋਂ ਰਾਵਣ ਦਾ ਪੁਤਲਾ ਫੂਕਿਆ ਗਿਆ ਅਤੇ ਉਸ ਤੋਂ ਬਾਅਦ ਫਿਰ ਕੀ ਹੋਇਆ, ਇਹ ਦੇਖ ਕੇ ਹਰ ਕੋਈ ਡਰ ਗਿਆ

ਅੱਗ ਲਾਉਣ ਤੋਂ ਬਾਅਦ ਪੁਤਲੇ ਚੋਂ ਨਿਕਲਣ ਲੱਗੇ ‘ਅਗਨੀ ਬਾਣ’

ਰਾਵਣ ਨੂੰ ਸਾੜਨ ਤੋਂ ਕੁਝ ਦੇਰ ਬਾਅਦ ਹੀ ਪੁਤਲੇ ਤੋਂ ਰਾਕੇਟ ਦੀ ਆਤਿਸ਼ਬਾਜ਼ੀ ਨਿਕਲਣੀ ਸ਼ੁਰੂ ਹੋ ਗਈ, ਜੋ ਰਾਕੇਟ ਇਧਰ-ਉਧਰ ਘੁੰਮਦੇ ਦੇਖੇ ਗਏ। ਰਾਵਣ ਦੇ ਪੁਤਲੇ ’ਚੋਂ ਨਿਕਲ ਰਹੇ ਅਗਨੀ ਤੀਰ ਲੋਕਾਂ ’ਤੇ ਡਿੱਗ ਰਹੇ ਸਨ। ਇਹ ਦੇਖ ਕੇ ਲੋਕ ਘਬਰਾ ਗਏ। ਲੋਕ ਇਧਰ-ਉਧਰ ਭੱਜਣ ਲੱਗੇ, ਨਾਲ ਹੀ ਪੁਲਿਸ ਵਾਲੇ ਵੀ ਇਧਰ-ਉਧਰ ਭੱਜਣ ਲੱਗੇ।

ਵੀਡੀਓ ਹੋ ਰਹੀ ਵਾਇਰਲ, ਲੋਕਾਂ ਦੇ ਮਜ਼ੇਦਾਰ ਰਿਐਕਸ਼ਨ

ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਵਾਇਰਲ ਕਰ ਰਿਹਾ ਹੈ, ਜਿਸ ’ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕੋਈ ਕਹਿ ਰਿਹਾ ਹੈ ‘ਰਾਵਣ ਨੇ ਗੋਲੀ ਚਲਾਈ’। ਕੋਈ ਕਹਿ ਰਿਹਾ ਹੈ ‘ਗੁੱਸੇ ਹੋ ਗਏ ਸਰ’। ਕਿਸੇ ਨੇ ਕਿਹਾ ‘ਰਾਵਣ ਨੇ ਲਾਇਆ ਬੈਕ ਗੇਅਰ’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here