ਪਤੀ ਦੇ ਜਨਮ ਦਿਨ ਦੀ ਖੁਸ਼ੀ ’ਚ ਲੋੜਵੰਦਾਂ ਨੂੰ ਦਿੱਤਾ ਰਾਸ਼ਨ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖ਼ੁਸ਼ੀ ਵਿੱਚ ਸੁਨਾਮ ਸ਼ਹਿਰ ਦੀ ਨਾਮ ਚਰਚਾ ਭੈਣ ਕਾਂਤਾ ਇੰਸਾਂ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਕਵੀਰਾਜ ਵੀਰਾਂ ਵੱਲੋਂ ਖੁਸ਼ੀ ਪ੍ਰਥਾਏ ਸ਼ਬਦ ਬੋਲੇ ਗਏ ਅਤੇ ਸੰਤਾਂ ਮਹਾਤਮਾਵਾਂ ਦੇ ਅਨਮੋਲ ਬਚਨ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਏ ਗਏ। ਉਪਰੰਤ ਭੈਣ ਕਾਂਤਾ ਇੰਸਾਂ ਵੱਲੋਂ ਆਪਣੇ ਪਤੀ ਸੋਹਨ ਲਾਲ ਸੇਠੀ ਦੇ ਜਨਮ ਦਿਨ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਦੋ ਅਤਿ ਲੋੜਵੰਦ ਪਰਿਵਾਰਾਂ ਨੂੰ ਮਹੀਨੇ ਭਰ ਦਾ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸ਼ਹਿਰੀ ਭੰਗੀਦਾਸ ਗੁਲਜਾਰ ਸਿੰਘ ਇੰਸਾਂ, ਪੰਦਰ੍ਹਾਂ ਮੈਂਬਰ ਓਮ ਪ੍ਰਕਾਸ਼ ਇੰਸਾਂ, ਮਾਸਟਰ ਮੇਜਰ ਸਿੰਘ ਇੰਸਾਂ, ਸੁਜਾਨ ਭੈਣ ਨਿਰਮਲਾ ਇੰਸਾਂ, ਭੈਣ ਮਮਤਾ ਇੰਸਾਂ ਆਈ.ਟੀ. ਵਿੰਗ ਅਤੇ ਸ਼ਹਿਰ ਦੀ ਸਮੂਹ ਸਾਧ-ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ















