ਕੋਵਿਡ ਤੋਂ ਰੋਕਥਾਮ ਲਈ ਟੀਕਾਕਰਨ ਕੈਂਪ ਵੀ ਲਗਾਇਆ
(ਖੁਸ਼ਵੀਰ ਸਿੰਘ ਤੂੁਰ) ਪਟਿਆਲਾ। ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਅੱਜ ਦੇ ਦਿਨ 2005 ’ਚ ਪਟਿਆਲਾ ਵਿਖੇ ਕੀਤੇ ਗਏ ਰੂਹਾਨੀ ਸਤਿਸੰਗ ਦੀ ਖੁਸ਼ੀ ਵਿੱਚ 15 ਲੋੜਵੰਦ ਪਰਿਵਾਰਾਂ ਨੂੰ (Ration Distributed) ਰਾਸ਼ਨ ਵੰਡਿਆ ਗਿਆ ਅਤੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕੈਂਪ ਵੀ ਲਗਾਇਆ ਗਿਆ।
ਦੱਸਣਯੋਗ ਹੈ ਕਿ ਪਟਿਆਲਾ ਸ਼ਹਿਰ ’ਚ ਸਾਲ 2005 ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਤਿਸੰਗ ਫ਼ਰਮਾਇਆ ਗਿਆ ਸੀ ਅਤੇ 24 ਹਜ਼ਾਰ ਦੇ ਕਰੀਬ ਵਿਅਕਤੀਆਂ ਵੱਲੋਂ ਨਾਮ-ਸ਼ਬਦ ਹਾਸਿਲ ਕੀਤਾ ਗਿਆ ਸੀ, ਇਸੇ ਦੀ ਹੀ ਖੁਸ਼ੀ ਵਿੱਚ ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋਂ ਨਾਮ ਚਰਚਾ ਘਰ ਪਟਿਆਲਾ ਵਿਖੇ 15 ਲੋੜਵੰਦ ਪਰਿਵਾਰਾਂ ਨੂੰ (Ration Distributed) ਰਾਸ਼ਨ ਦਿੱਤਾ ਗਿਆ, ਜਿਸ ਵਿੱਚ ਰਸੋਈ ਦਾ ਹਰ ਸਾਮਾਨ ਸਾਮਿਲ ਸੀ। ਇਸ ਦੇ ਨਾਲ ਹੀ ਨਾਮ ਚਰਚਾ ਘਰ ਪਟਿਆਲਾ ਵਿਖੇ ਹੀ ਕੋਰੋਨਾ ਤੋਂ ਰੋਕਥਾਮ ਲਈ ਟੀਕਾਕਰਨ ਕੈਂਪ ਵੀ ਲਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ’ਚ ਲੋਕਾਂ ਵੱਲੋਂ ਟੀਕਾਕਰਨ ਵੀ ਕਰਵਾਇਆ ਗਿਆ। ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ ਅਤੇ ਕਰਨਪਾਲ ਪਟਿਆਲਾ ਨੇ ਦੱਸਿਆ ਕਿ ਸਾਧ-ਸੰਗਤ ਵੱਲੋਂ ਸਤਿਸੰਗ ਦੀ ਖੁਸ਼ੀ ਵਿੱਚ ਹੋਰ ਵੀ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕੋਵਿਡ ਟੀਕਾਕਰਨ ਦਾ ਕੈਂਪ ਕੱਲ੍ਹ ਨੂੰ ਵੀ ਲੱਗੇਗਾ, ਜਿੱਥੇ ਕਿ ਵੱਡੀ ਗਿਣਤੀ ਲੋਕ ਟੀਕਾਕਰਨ ਲਈ ਪੁੱਜਣਗੇ। ਇਸ ਮੌਕੇ 45 ਮੈਂਬਰ ਭੈਣ ਪ੍ਰੇਮ ਲਤਾ, ਬਲਾਕ ਭੰਗੀਦਾਸ ਮਨਜੀਤ ਸਿੰਘ, 15 ਮੈਂਬਰਾਂ ਵਿੱਚ ਮਲਕੀਤ ਸਿੰਘ, ਗੁਰਵਿੰਦਰ ਮੱਖਣ, ਬਲਦੇਵ ਸਿੰਘ, ਜਸਪ੍ਰੀਤ ਜੱਸੀ, 25 ਮੈਂਬਰ ਧਰਮਪਾਲ ਸਿੰਘ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ’ਚ ਹਰਵਿੰਦਰ ਸਿੰਘ, ਕਰਨੈਲ ਸਿੰਘ, ਸਾਗਰ, ਨਿਤੀਸ, ਲਵਲੀ, ਸਮਰੀਨ, ਸਿਵਜੀ, ਸੁਜਾਨ ਭੈਣਾਂ ’ਚ ਆਸਾ ਭੈਣ, ਪਰਮਜੀਤ ਕੌਰ, ਜੋਗਿੰਦਰ ਕੌਰ, ਸੋੋਨਾ ਕੌਰ, ਮਨਪ੍ਰੀਤ ਕੌਰ, ਭੁਪਿੰਦਰ ਕੌਰ ਸਮੇਤ ਹੋਰ ਸਾਧ-ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ