ਜਬਰ ਜਨਾਹ ਕਰਕੇ ਜ਼ਿੰਦਾ ਸਾੜ ਦੇਣ ਦਾ ਸੀ ਇਲਜ਼ਾਮ
ਰਾਂਚੀ। ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸ਼ਨਿੱਚਰਵਾਰ ਨੂੰ ਰਾਹੁਲ ਰਾਜ ਉਰਫ ਰੌਕੀ ਰਾਜ ਨੂੰ ਇੱਕ ਬੀਟੈਕ ਦੇ ਵਿਦਿਆਰਥੀ ਨੂੰ ਜਬਰ ਜਨਾਹ ਤੋਂ ਬਾਅਦ ਜ਼ਿੰਦਾ ਸਾੜ ਕੇ ਕਤਲ ਕਰਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਜੱਜ ਏ ਕੇ ਮਿਸ਼ਰਾ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਰਾਹੁਲ ਨੂੰ ਦੋਸ਼ੀ ਮੰਨਿਆ। ਸੀਬੀਆਈ ਦੇ ਵਕੀਲ ਰਾਕੇਸ਼ ਪ੍ਰਸਾਦ ਨੇ 25 ਅਕਤੂਬਰ ਤੋਂ 8 ਨਵੰਬਰ ਦਰਮਿਆਨ 30 ਗਵਾਹਾਂ ਦੇ ਬਿਆਨ ਦਰਜ ਕੀਤੇ। ਬੂਟੀ ਬਸਤੀ ਵਿੱਚ 15 ਦਸੰਬਰ, 2016 ਦੀ ਰਾਤ ਨੂੰ, ਇੱਕ ਬੀਟੈਕ ਵਿਦਿਆਰਥੀ ਨੂੰ ਜਬਰ ਜਨਾਹ ਕਰਨ ਤੋਂ ਬਾਅਦ ਜਿੰਦਾ ਸਾੜ ਦਿੱਤਾ ਗਿਆ ਸੀ। ਦੋਸ਼ੀ ਨੇ ਮੋਵਿਲ ਤੇਲ ਪਾ ਕੇ ਵਿਦਿਆਰਥੀ ਦੇ ਚਿਹਰੇ ਨੂੰ ਅੱਗ ਲਾ ਦਿੱਤੀ। ਪੁਲਿਸ ਜਾਂਚ ‘ਚ ਇਸ ਕਤਲ ਦਾ ਖੁਲਾਸਾ ਨਹੀਂ ਹੋ ਸਕਿਆ।
ਇਸ ਤੋਂ ਬਾਅਦ 28 ਮਾਰਚ 2018 ਨੂੰ ਸੀਬੀਆਈ ਵੱਲੋਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ। ਦੋਸ਼ੀ ਰਾਹੁਲ ਨੂੰ 22 ਜੂਨ 2019 ਨੂੰ ਰਾਂਚੀ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀਬੀਆਈ ਜਾਂਚ ਵਿਚ ਪਾਇਆ ਗਿਆ ਕਿ ਦੋਸ਼ੀ ਖਿਲਾਫ਼ ਪਹਿਲਾਂ ਵੀ ਜਬਰ ਜਨਾਹ ਦੇ ਕਈ ਮਾਮਲੇ ਦਰਜ ਹਨ। ਦੋਸ਼ੀ ਰਾਤ ਨੂੰ ਆਟੋ ਚਲਾਉਂਦਾ ਸੀ। ਸਤੰਬਰ 2016 ਵਿੱਚ, ਰਾਹੁਲ ਨਲੰਦਾ ਬੂਟੀ ਬਸਤੀ ਗਿਆ। ਉਸਨੇ ਪੀੜਤਾ ਦੇ ਘਰ ਨੇੜੇ ਇਕ ਕੰਪਲੈਕਸ ‘ਚ ਇਕ ਕਮਰਾ ਕਿਰਾਏ ‘ਤੇ ਲਿਆ ਸੀ। ਘਟਨਾ ਵਾਲੇ ਦਿਨ ਰਾਹੁਲ ਨੂੰ ਮ੍ਰਿਤਕ ਲੜਕੀ ਦੇ ਘਰ ਦਾਖਲ ਹੋ ਕੇ ਜ਼ੁਰਮ ਨੂੰ ਅੰਜਾਮ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।