Flood Gates Opened: ਰਣਜੀਤ ਸਾਗਰ ਡੈਮ ਦੇ ਸੱਤ ਫਲੱਡ ਗੇਟ ਖੋਲ੍ਹੇ, ਹੜ੍ਹਾਂ ਦੀ ਸਥਿਤੀ ਹੋ ਸਕਦੀ ਹੈ ਹੋਰ ਗੰਭੀਰ

Flood Gates Opened
Flood Gates Opened: ਰਣਜੀਤ ਸਾਗਰ ਡੈਮ ਦੇ ਸੱਤ ਫਲੱਡ ਗੇਟ ਖੋਲ੍ਹੇ, ਹੜ੍ਹਾਂ ਦੀ ਸਥਿਤੀ ਹੋ ਸਕਦੀ ਹੈ ਹੋਰ ਗੰਭੀਰ

71 ਹਜ਼ਾਰ ਕਿਊਸਿਕ ਪਾਣੀ ਛੱਡਿਆ | Flood Gates Opened

  • ਭਾਖੜਾ ਡੈਮ, ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਅੰਦਰ ਪਾਣੀ ਦੀ ਆਮਦ ਕਿਤੇ ਵੱਧ

Flood Gates Opened: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਹਾੜੀ ਖੇਤਰਾਂ ਸਮੇਤ ਪੰਜਾਬ ਅੰਦਰ ਲਗਾਤਾਰ ਪੈ ਰਹੇ ਮੀਂਹ ਕਾਰਨ ਡੈਮਾਂ ਅੰਦਰ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਭਾਖੜਾ ਡੈਮ, ਪੋਗ ਡੈਮ ਅਤੇ ਰਣਜੀਤ ਸਾਗਰ ਡੈਮ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਰੇ ਰਿਕਾਰਡ ਤੋੜ ਰਿਹਾ ਹੈ। ਇੱਧਰ ਭਾਖੜਾ ਅਤੇ ਪੌਂਗ ਡੈਮ ਦੇ ਗੇਟ ਖੋਲ੍ਹਣ ਤੋਂ ਬਾਅਦ ਹੁਣ ਰਣਜੀਤ ਸਾਗਰ ਡੈਮ ਦੇ ਸੱਤ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ ਜਿਸ ਦਾ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਹੈ। ਰਣਜੀਤ ਸਾਗਰ ਡੈਮ ਅੰਦਰ ਪਾਣੀ ਖਤਰੇ ਦੇ ਨਿਸ਼ਾਨ ਨੇੜੇ ਪੁੱਜ ਗਿਆ ਸੀ।

ਰਣਜੀਤ ਸਾਗਰ ਡੈਮ ਦਾ ਪਾਣੀ ਛੱਡਣ ਤੋਂ ਬਾਅਦ ਪੰਜਾਬ ਦੇ ਮਾਝੇ ਅਤੇ ਦੁਆਬੇ ਖੇਤਰ ਅੰਦਰ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਬਿਆਸ ਦਰਿਆ ਨਾਲ ਲੱਗਦੇ ਖੇਤਰਾਂ ਵਿੱਚ ਹੜ੍ਹਾਂ ਨੇ ਆਪਣਾ ਕਹਿਰ ਢਾਹਿਆ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦੋਂ ਦਿਨ ਭਾਰੀ ਮੀਂਹ ਪੈਣ ਦੀ ਸਭਾਵਨਾ ਜਤਾਈ ਹੋਈ ਹੈ, ਜਿਸ ਕਾਰਨ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।

ਇਹ ਵੀ ਪੜ੍ਹੋ: Boxing News: ਟਰਾਈਡੈਂਟ ਗਰੁੱਪ ਨੇ ਰਾਸ਼ਟਰੀ ਬਾਕਸਿੰਗ ਪਦਕ ਜੇਤੂ ਪੂਜਾ ਰਾਣੀ ਨੂੰ ਦਿੱਤਾ ਵਿੱਤੀ ਸਹਿਯੋਗ

ਜਾਣਕਾਰੀ ਅਨੁਸਾਰ ਇਸ ਵਾਰ ਪਹਾੜੀ ਇਲਾਕਿਆਂ ਅੰਦਰ ਭਾਰੀ ਮੀਂਹ ਪੈਣ ਦੇ ਨਾਲ ਹੀ ਬੱਦਲ ਫੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਹਾੜੀ ਇਲਾਕਿਆਂ ਵਿੱਚੋਂ ਪੈ ਰਿਹਾ ਮੀਂਹ ਡੈਮਾਂ ਅੰਦਰ ਪਾਣੀ ਦੇ ਪੱਧਰ ਨੂੰ ਲਗਾਤਾਰ ਵਧਾ ਰਿਹਾ ਹੈ। ਪਾਣੀ ਦਾ ਪੱਧਰ ਵਧਣ ਕਾਰਨ ਡੈਮਾਂ ਵਿੱਚੋਂ ਪਾਣੀ ਛੱਡਣਾ ਪੈ ਰਿਹਾ ਹੈ। ਰਣਜੀਤ ਸਾਗਰ ਡੈਮ ਮੰਦਰ ਪਾਣੀ ਦਾ ਪੱਧਰ ਵਧਣ ਕਾਰਨ ਅੱਜ ਇਸ ਦੇ ਸੱਤ ਫਲੱਡ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਸ ਦਾ ਪਾਣੀ ਰਾਵੀ ਦਰਿਆ ਵਿੱਚ ਪੁੱਜਣਾ ਸ਼ੁਰੂ ਹੋ ਗਿਆ।

ਜੇਕਰ ਭਾਖੜਾ ਡੈਮ ਦੀ ਗੱਲ ਕੀਤੀ ਜਾਵੇ ਤਾਂ ਭਾਖੜਾ ਡੈਮ ਅੰਦਰ ਪਾਣੀ ਦਾ ਪੱਧਰ 1669.83 ਫੁੱਟ ’ਤੇੇ ਵਹਿ ਰਿਹਾ ਸੀ ਜਦਕਿ ਖਤਰੇ ਦਾ ਨਿਸ਼ਾਨ 1680 ਫੁੱਟ ਹੈ। ਜੇਕਰ ਪਿਛਲੇ ਸਾਲ ਦੌਰਾਨ ਅੱਜ ਦੇ ਦਿਨ ਪਾਣੀ ਦਾ ਪੱਧਰ ਦੇਖਿਆ ਜਾਵੇ ਤਾਂ ਪਿਛਲੇ ਸਾਲ ਭਾਖੜਾ ਡੈਮ ਅੰਦਰ ਪਾਣੀ ਦਾ ਪੱਧਰ 1635 ਫੁੱਟ ’ਤੇ ਸੀ। ਇਸ ਤਰ੍ਹਾਂ ਪਿਛਲੇ ਵਰ੍ਹੇ ਨਾਲੋਂ ਭਾਖੜਾ ਅੰਦਰ ਪਾਣੀ ਦਾ ਪੱਧਰ 34 ਫੁੱਟ ਤੋਂ ਜਿਆਦਾ ਚੱਲ ਰਿਹਾ ਹੈ। ਜੇਕਰ ਰਣਜੀਤ ਸਾਗਰ ਡੈਮ ਦੀ ਸਥਿਤੀ ਦੇਖੀ ਜਾਵੇ ਤਾਂ ਰਣਜੀਤ ਸਾਗਰ ਡੈਮ ਅੰਦਰ 526.890 ਮੀਟਰ ’ਤੇ ਪਾਣੀ ਦਾ ਪੱਧਰ ਚੱਲ ਰਿਹਾ ਹੈ, ਇਸ ਡੈਮ ਅੰਦਰ ਖਤਰੇ ਦਾ ਨਿਸ਼ਾਨ 527.91 ਮੀਟਰ ਹੈ ਜਿਸ ਕਾਰਨ ਹੀ ਇਸ ਦੇ ਫਲੱਡ ਗੇਟ ਖੋਲ੍ਹਣੇ ਪਏ ਹਨ।

ਰਣਜੀਤ ਸਾਗਰ , ਭਾਖੜਾ ਅਤੇ ਪੌਂਗ ਡੈਮ ’ਚੋਂ ਪਾਣੀ ਛੱਡਣ ਕਾਰਨ ਪੰਜਾਬ ਦੇ ਪਿੰਡਾਂ ਨੂੰ ਕਰ ਰਿਹੈ ਪਾਣੀ-ਪਾਣੀ

ਰਣਜੀਤ ਸਾਗਰ ਡੈਮ ’ਚੋਂ 71 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਲੰਘੇ ਦਿਨੀ ਇਸ ਅੰਦਰ ਪਾਣੀ ਦਾ ਪੱਧਰ 524.9 ਮੀਟਰ ਨੇੜੇ ਚੱਲ ਰਿਹਾ ਸੀ । ਪਿਛਲੇ ਸਾਲ ਅੱਜ ਦੇ ਦਿਨ ਇਸ ਅੰਦਰ ਪਾਣੀ ਦਾ ਪੱਧਰ 501 ਮੀਟਰ ਸੀ। ਪਿਛਲੇ ਸਾਲ ਨਾਲੋਂ 25 ਮੀਟਰ ਤੋਂ ਵੱਧ ਪਾਣੀ ਦਾ ਪੱਧਰ ਜਿਆਦਾ ਚੱਲ ਰਿਹਾ ਹੈ, ਜਿਸ ਕਾਰਨ ਇਸ ਅੰਦਰੋਂ ਪਾਣੀ ਛੱਡਣ ਦੀ ਨੌਬਤ ਆ ਰਹੀ ਹੈ। ਇਸੇ ਤਰ੍ਹਾਂ ਹੀ ਜੇਕਰ ਪੋਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਪੋਗ ਡੈਮ ਅੰਦਰ ਪਾਣੀ ਦਾ ਪੱਧਰ 1386 ਫੁੱਟ ’ਤੇ ਚੱਲ ਰਿਹਾ ਹੈ ਜਦਕਿ ਬੀਤੇ ਦਿਨੀਂ ਇਸ ਵਿੱਚ ਪਾਣੀ ਦਾ ਪੱਧਰ 1382.19 ਫੁੱਟ ਸੀ। Flood Gates Opened

ਪਿਛਲੇ ਸਾਲ ਅੱਜ ਦੇ ਦਿਨ ਹੀ ਪੋਗ ਡੈਮ ਅੰਦਰ ਪਾਣੀ ਦਾ ਪੱਧਰ 1359 ਫੁੱਟ ਸੀ। ਪੌਂਗ ਡੈਮ ਅੰਦਰ ਡੇਜ਼ਰ ਲੈਵਲ 1390 ਫੁੱਟ ਤੇ ਹੈ । ਪਾਣੀ ਦਾ ਪੱਧਰ ਵੱਧਣ ਕਾਰਨ ਭਾਖੜਾ ਅਤੇ ਪੌਂਗ ਡੈਮ ਚੋਂ ਪਾਣੀ ਛੱਡਿਆ ਜਾ ਰਿਹਾ ਹੈ ਜੋਂ ਕਿ ਸਰਹੱਦੀ ਖੇਤਰ ਦੇ ਪਿੰਡਾਂ ਲਈ ਕਹਿਰ ਬਣ ਰਿਹਾ ਹੈ। ਡੈਹਰ ਡੈਮ ਅੰਦਰ ਪਾਣੀ ਦਾ ਪੱਧਰ 2924.86 ਫੁੱਟ ਤੇ ਪਾਣੀ ਦਾ ਪੱਧਰ ਚੱਲ ਰਿਹਾ ਹੈ ਜਦਕਿ ਲੰਘੇ ਦਿਨੀ ਇਸ ਵਿੱਚ 294.50 ਫੁੱਟ ਦਾ ਪੱਧਰ ਸੀ। ਪਿਛਲੇ ਸਾਲ ਅੱਜ ਦੇ ਦਿਨ ਡੈਹਰ ਡੈਮ ਅੰਦਰ ਪਾਣੀ ਦਾ ਪੱਧਰ 2920 ਫੁੱਟ ਤੇ ਸੀ। ਇਸ ਡੈਮ ਅੰਦਰ ਪਾਣੀ ਦੇ ਪੱਧਰ ਵਿੱਚ ਪਿਛਲੇ ਸਾਲ ਨਾਲੋਂ ਚਾਰ ਫੁੱਟ ਹੀ ਵੱਧ ਹੈ।