ਰਣਜੀ ਟਰਾਫ਼ੀ : ਸ਼੍ਰੇਅਸ ਦਾ ਕਹਿਰ, ਪਾਂਡਿਆ ਵੀ ਚਮਕੇ ਵਾਪਸੀ ‘ਚ

ਮੁੰਬਈ ਵੱਲੋਂ ਸ਼੍ਰੇਅਸ ਦੀਆਂ 139 ਗੇਂਦਾਂ ‘ਚ ਧਾਕੜ 178 ਦੌੜਾਂ

ਪਾਂਡਿਆ ਨੇ ਬੜੌਦਾ ਵੱਲੋਂ  ਲਈਆਂ?5 ਵਿਕਟਾਂ

ਮੁੰਬਈ, 15 ਦਸੰਬਰ
ਰਣਜੀ ਟਰਾਫ਼ੀ ‘ਚ ਗੇੜ 6 ਦੇ ਮੁਕਾਬਲਿਆਂ ਦੌਰਾਨ ਗਰੁੱਪ ਏ ‘ਚ ਮੁੰਬਈ ਅਤੇ ਬੜੌਦਾ ਦਰਮਿਆਨ ਖੇਡੇ ਗਏ ਮੈਚ ‘ਚ ਮੁੰਬਈ ਦੇ ਸ਼੍ਰੇਅਸ ਅਈਅਰ ਨੇ ਕਹਿਰ ਵਰ੍ਹਾ ਦਿੱਤਾ ਅਤੇ ਚੌਕਿਆਂ-ਛੱਕਿਆਂ ਦਾ ਹੜ ਲਿਆ ਦਿੱਤਾ ਅਈਅਰ ਨੇ ਟੀ20 ਅੰਦਾਜ਼ ‘ਚ ਬੱਲੇਬਾਜ਼ੀ ਕਰਦਿਆਂ 139 ਗੇਂਦਾਂ ‘ਚ 178 ਦੌੜਾਂ ਬਣਾਈਆਂ ਅਤੇ ਇਸ ਦੌਰਾਨ 11 ਛੱਕੇ ਅਤੇ 17 ਚੌਕੇ ਲਾਏ ਉਸ ਦੇ ਨਾਲ ਕਪਤਾਨ ਸਿਦਵੇਸ਼ ਲਾਡ ਨੇ 173 ਗੇਂਦਾਂ ‘ਚ 12 ਚੌਕੇ ਅਤੇ 2 ਛੱਕਿਆਂ ਦੀ ਮੱਦਦ ਨਾਲ 130 ਦੌੜਾਂ ਬਣਾਈਆਂ ਹੋਰ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕੇ

 

 
ਮੁੰਬਈ ਟੀਮ 92.5 ਓਵਰਾਂ ‘ ਚ ਆਲਆਊਟ ਹੋ ਗਈ ਅਤੇ ਆਪਣੀ ਪਹਿਲੀ ਪਾਰੀ ‘ਚ 465 ਦਾ ਸਕੋਰ ਬਣਾਇਆ ਬੜੌਦਾ ਟੀਮ ਵੱਲੋਂ ਇਸ ਮੈਚ ਨਾਲ ਮੁਕਾਬਲੇ ਦੀ ਕ੍ਰਿਕਟ?’ਚ ਵਾਪਸੀ ਕਰ ਰਹੇ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 81 ਦੌੜਾਂ ਦੇ ਕੇ 5 ਵਿਕਟਾਂ ਲਈਆਂ ਪਾਂਡਿਆ ਏਸ਼ੀਆ ਕੱਪ ਦੌਰਾਨ ਜਖ਼ਮੀ ਹੋ ਗਏ ਸਨ ਓਦੋਂ ਤੋਂ ਉਹ ਰਿਹੈਬਲਿਟੇਸ਼ਨ ਚੋਂ ਲੰਘ ਰਹੇ ਸਨ ਜੇਕਰ ਸਭ ਕੁਝ ਠੀਕ ਠਾਕ ਰਿਹਾ ਤਾਂ ਅਗਲੇ ਮਹੀਨੇ ਉਹਨਾਂ ਦੀ ਆਸਟਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ‘ਚ ਵਾਪਸੀ ਹੋ ਸਕਦੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


LEAVE A REPLY

Please enter your comment!
Please enter your name here