District Journalists Union: ਰਣਬੀਰ ਜੱਜੀ ਲਗਾਤਾਰ ਸੱਤਵੀਂ ਵਾਰ ਜ਼ਿਲ੍ਹਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਬਣੇ

District Journalists Union
ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਪ੍ਰਧਾਨ ਰਣਬੀਰ ਜੱਜੀ ਨਵੀਂ ਚੁਣੀ ਪੱਤਰਕਾਰਾਂ ਟੀਮ ਦੇ ਆਹੁਦੇਦਾਰ ਤੇ ਪੱਤਰਕਾਰ ਨਾਲ। ਤਸਵੀਰ : ਅਨਿਲ ਲੁਟਾਵਾ

ਬਿਕਰਮਜੀਤ ਸਿੰਘ ਸਹੋਤਾ ਜਿਲ੍ਹਾ ਜਨਰਲ ਸਕੱਤਰ ਚੁਣੇ ਗਏ, ਬਹਾਦਰ ਸਿੰਘ ਟਿਵਾਣਾ ਜ਼ਿਲ੍ਹਾ ਇਲੈਕਟਰੋਨਿਕ ਵਿੰਗ ਦੇ ਪ੍ਰਧਾਨ ਚੁਣੇ ਗਏ

District Journalists Union: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਪੱਤਰਕਾਰ ਯੂਨੀਅਨ ਫ਼ਤਹਿਗੜ੍ਹ ਸਾਹਿਬ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਰਣਬੀਰ ਕੁਮਾਰ ਜੱਜੀ ਨੂੰ ਲਗਾਤਾਰ ਸੱਤਵੀਂ ਵਾਰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਅਤੇ ਬਿਕਰਮਜੀਤ ਸਹੋਤਾ ਨੂੰ ਜਨਰਲ ਸਕੱਤਰ ਚੁਣਿਆ ਗਿਆ,ਇਸੇ ਤਰ੍ਹਾਂ ਬਹਾਦਰ ਸਿੰਘ ਟਿਵਾਣਾ ਨੂੰ ਇਲੈਕਟਰੋਨਿਕ ਵਿੰਗ ਦਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਪ੍ਰਧਾਨ ਚੁਣਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਮਹਿਕ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਅਤੇ ਜਗਜੀਤ ਸਿੰਘ ਜਟਾਣਾ ਨੇ ਦੱਸਿਆ ਕਿ ਰਾਮਸ਼ਰਨ ਸੂਦ, ਜੀ.ਐਸ ਰੁਪਾਲ, ਗੁਰਪ੍ਰੀਤ ਸਿੰਘ ਮਹਿਕ, ਅਸ਼ੋਕ ਝਾਂਜੀ, ਸਵਰਨ ਸਿੰਘ ਨਿਰਦੋਸ਼ੀ, ਸ਼ਾਸਤਰੀ ਗੁਰੂ ਦੱਤ ਸ਼ਰਮਾ ਨੂੰ ਸਰਪ੍ਰਸਤ ਚੁਣਿਆ ਗਿਆ, ਜਗਜੀਤ ਸਿੰਘ ਜਟਾਣਾ ਨੂੰ ਖਜਾਨਚੀ ਚੁਣਿਆ ਗਿਆ।

District Journalists Union
ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਪ੍ਰਧਾਨ ਰਣਬੀਰ ਜੱਜੀ ਨਵੀਂ ਚੁਣੀ ਪੱਤਰਕਾਰਾਂ ਟੀਮ ਦੇ ਆਹੁਦੇਦਾਰ ਤੇ ਪੱਤਰਕਾਰ ਨਾਲ। ਤਸਵੀਰ : ਅਨਿਲ ਲੁਟਾਵਾ

ਇਹ ਵੀ ਪੜ੍ਹੋ: Delhi Police: ਕੇਜਰੀਵਾਲ ਦੀ ਸੁਰੱਖਿਆ ਸੰਬੰਧੀ ਅਤਿਸ਼ੀ ਤੇ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਇਸੇ ਤਰ੍ਹਾਂ ਅਨਿਲ ਲੁਟਾਵਾ, ਦੀਦਾਰ ਗੁਰਨਾ, ਦਰਸ਼ਨ ਸਿੰਘ ਬੋਂਦਲੀ,ਪ੍ਰਵੀਨ ਬਤਰਾ, ਰਾਹੁਲ ਗੁਪਤਾ, ਰਜੀਵ ਤਿਵਾੜੀ, ਕੁਲਦੀਪ ਸਤਰਾਣਾ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਚੁਣਿਆ ਗਿਆ। ਮਨਪ੍ਰੀਤ ਸਿੰਘ ਨੂੰ ਫ਼ਤਹਿਗੜ੍ਹ ਸਾਹਿਬ ਦਾ ਪ੍ਰਧਾਨ, ਕਪਿਲ ਬਿੱਟੂ ਨੂੰ ਚੁਨਾਥਨ ਕਲਾਂ ਦਾ ਪ੍ਰਧਾਨ, ਰਾਜ ਕਮਲ ਸ਼ਰਮਾ ਨੂੰ ਬਸੀ ਪਠਾਣਾ ਦਾ ਪ੍ਰਧਾਨ, ਰੁਪਿੰਦਰ ਸ਼ਰਮਾ ਰੂਪੀ ਨੂੰ ਸਰਹਿੰਦ ਦਾ ਪ੍ਰਧਾਨ, ਸੰਜੀਵ ਸ਼ਰਮਾ ਨੂੰ ਖਮਾਣੋ ਦਾ ਪ੍ਰਧਾਨ, ਰਜਨੀਸ਼ ਡੱਲਾ ਨੂੰ ਅਮਲੋਹ ਦਾ ਪ੍ਰਧਾਨ, ਇੰਦਰਜੀਤ ਸਿੰਘ ਮੱਗੋ ਨੂੰ ਮੰਡੀ ਗੋਬਿੰਦਗੜ੍ਹ ਦਾ ਪ੍ਰਧਾਨ, ਲਖਬੀਰ ਸਿੰਘ ਲੱਕੀ ਨੂੰ ਬਲਾਕ ਖੇੜਾ ਦਾ ਪ੍ਰਧਾਨ, ਗੁਰਸ਼ਰਨ ਸਿੰਘ ਰੁਪਾਲ ਨੂੰ ਪ੍ਰੈਸ ਕਲੱਬ ਬਸੀ ਪਠਾਣਾ ਦਾ ਪ੍ਰਧਾਨ, ਪਾਰਸ ਗੌਤਮ ਨੂੰ ਇਲੈਕਟਰੋਨਿਕ ਬਿੰਗ ਬਸੀ ਪਠਾਣਾ ਦਾ ਪ੍ਰਧਾਨ, ਸੰਦੀਪ ਕੁਮਾਰ ਨੂੰ ਇਲੈਕਟ੍ਰਾਨਿਕ ਵਿੰਗ ਖਮਾਣੋ ਦਾ ਪ੍ਰਧਾਨ, ਰਣਧੀਰ ਸਿੰਘ ਬਾਗੜੀਆਂ ਨੂੰ ਇਲੈਕਟਰੋਨਿਕ ਵਿੰਗ ਮੰਡੀ ਗੋਬਿੰਦਗੜ੍ਹ ਦਾ ਪ੍ਰਧਾਨ ਚੁਣਿਆ ਗਿਆ।

ਇਸੇ ਤਰ੍ਹਾਂ ਨਿਰਭੈ ਸਿੰਘ, ਸਤਨਾਮ ਸਿੰਘ ਮਾਜਰੀ, ਬਲਜਿੰਦਰ ਸਿੰਘ ਕਾਕਾ, ਸਵਰਨਜੀਤ ਸਿੰਘ ਸੇਠੀ, ਰਜਿੰਦਰ ਸ਼ਰਮਾ ਨੂੰ ਜੁਆਇੰਟ ਸੈਕਟਰੀ ਚੁਣਿਆ ਗਿਆ, ਇਸੇ ਤਰ੍ਹਾਂ ਨੀਤੀਸ਼ ਗੌਤਮ, ਮੁਖਤਿਆਰ ਸਿੰਘ ਅਤੇ ਬਲਜਿੰਦਰ ਸਿੰਘ ਪਨਾਗ, ਮੁਖਤਿਆਰ ਸਿੰਘ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਮੌਕੇ ਰਣਬੀਰ ਕੁਮਾਰ ਜੱਜੀ ਜਿਲ੍ਹਾ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਨਵਨੀਤ ਛਿਬਰ, ਰਵਿੰਦਰ ਮੌਦਗਿੱਲ, ਦੀਪਕ ਸੂਦ, ਕਰਨ ਸ਼ਰਮਾ, ਯਤਿੰਦਰ ਮੌਦਗਿਲ, ਤਰਲੋਚਨ ਸਿੰਘ ਦਰਦੀ,ਮਨੋਜ ਸ਼ਰਮਾਂ,ਅਮਰਬੀਰ ਸਿੰਘ ਚੀਮਾ, ਹਿਮਾਂਸ਼ੂ ਸੂਦ, ਗੁਰਚਰਨ ਸਿੰਘ ਜੰਜੂਆ, ਨਾਹਰ ਸਿੰਘ ਗਿੱਲ, ਪਰਮਜੀਤ ਕੌਰ ਮਗੋ, ਰੰਜਨਾ ਸ਼ਾਹੀ, ਮਹਿਕ ਸ਼ਰਮਾ, ਰਜਿੰਦਰ ਕੌਰ, ਰਵਿੰਦਰ ਕੌਰ, ਰੂਪਲ ਸੂਦ, ਚੰਨਪ੍ਰੀਤ ਪਨੇਸਰ, ਮਨੀਸ਼ ਸ਼ਰਮਾ, ਉਧੇ ਧੀਮਾਨ,ਹਰਜਿੰਦਰ ਧੀਮਾਨ, ਗਗਨਦੀਪ ਸਿੰਘ, ਰਿਸ਼ੂ ਗੌਤਮ, ਜਗਦੀਪ ਸਿੰਘ ਦੀਪਾ, ਸੁਨੀਲ ਵਰਮਾ, ਹਰਵਿੰਦਰ ਸਿੰਘ ਪੰਡਰਾਲੀ, ਜੇ. ਐਸ. ਖੰਨਾ, ਜਸਵੰਤ ਸਿੰਘ ਗੋਲਡ, ਗੁਰਚਰਨ ਸਿੰਘ ਰੁੜਕੀ, ਪ੍ਰਦੀਪ ਸਿੰਘ ਢਿੱਲੋ, ਹਰਪ੍ਰੀਤ ਸਿੰਘ ਗੁੱਜਰਵਾਲ, ਕਾਕਾ ਸਿੰਘ ਭਾਂਬਰੀ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here