ਰਾਣਾ ਗੁਰਜੀਤ ਸਿੰਘ ਦਾ ਭਤੀਜਾ ਗ੍ਰਿਫ਼ਤਾਰ, ਧੋਖਾਧੜੀ ਦਾ ਦੋਸ਼

Nephew, Rana Gurjeet Singh, Arrested, Cheating

2 ਕਰੋੜ ਤੋਂ ਜ਼ਿਆਦਾ ਦੀ ਕੀਤੀ ਧੋਖਾਧੜੀ

  • ਮੁਲਾਂਪੁਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਰਾਣਾ (Rana Gurjit Singh) ਗੁਰਜੀਤ ਸਿੰਘ ਦੀਆਂ ਮੁਸ਼ਕਲਾਂ ਮੁੱਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਪਹਿਲਾ ਕਈ ਵਾਰ ਖ਼ੁਦ ਦੋਸ਼ਾਂ ਦੇ ਘਿਰਨ ਤੋਂ ਬਾਅਦ ਹੁਣ ਉਨਾਂ ਨੂੰ ਭਤੀਜੇ ‘ਤੇ ਧੋਖਾਧੜੀ ਦੇ ਦੋਸ਼ ਵਿੱਚ ਮੁੱਲਾਂਪੁਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਣਾ ਗੁਰਜੀਤ ਸਿੰਘ ਦੇ ਭਤੀਜੇ ‘ਤੇ ਦੋਸ਼ ਹੈ ਕਿ ਉਸ ਨੇ ਜ਼ਮੀਨ ਦਾ ਸੌਦਾ ਕਰਵਾਉਣ ਲਈ 2 ਕਰੋੜ 25 ਲੱਖ ਰੁਪਏ ਲਏ ਪਰ ਨਾ ਹੀ ਜ਼ਮੀਨ ਦਿੱਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ ਹਨ।

ਜ਼ਮੀਨ ਦੇ ਲੈਣ-ਦੇਣ ਕਰਨ ਲਈ ਲਿਆ ਸੀ ਪੈਸਾ, ਨਾ ਜ਼ਮੀਨ ਦਿੱਤੀ ਤੇ ਨਾ ਹੀ ਪੈਸਾ | Rana Gurjit Singh

ਮੁਹਾਲੀ ਦੇ ਵਾਸੀ ਇੱਕ ਵਿਅਕਤੀ ਨੇ ਮੁੱਲਾਂਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਰਾਣਾ (Rana Gurjit Singh) ਗੁਰਜੀਤ ਸਿੰਘ ਦੇ ਭਤੀਜੇ ਰਾਣਾ ਹਰਦੀਪ ਸਿੰਘ ਨੇ ਪਿਛਲੇ ਕੁਝ ਸਮਾਂ ਪਹਿਲਾਂ ਉਨ੍ਹਾਂ ਨਾਲ ਜ਼ਮੀਨ ਦਾ ਸੌਦਾ ਕੀਤਾ ਸੀ, ਜਿਸ ਲਈ ਉਨ੍ਹਾਂ ਨੇ ਹਰਦੀਪ ਸਿੰਘ ਨੂੰ 2 ਕਰੋੜ 25 ਲੱਖ ਰੁਪਏ ਦਿੱਤੇ ਸਨ, ਜਿਸ ਤੋਂ ਬਾਅਦ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਰਾਣਾ ਹਰਦੀਪ ਸਿੰਘ ਨੇ ਨਾ ਹੀ ਉਸ ਜ਼ਮੀਨ ਦਾ ਸੌਦਾ ਕੀਤਾ ਅਤੇ ਨਾ ਹੀ ਵਾਰ ਵਾਰ ਕਹਿਣ ‘ਤੇ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ। ਉਕਤ ਵਿਅਕਤੀ ਦੀ ਸ਼ਿਕਾਇਤ ਆਉਣ ਤੋਂ ਬਾਅਦ ਮੁੱਲਾਂਪੁਰ ਪੁਲਿਸ ਨੇ ਰਾਣਾ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀਂ ਹੈ।

LEAVE A REPLY

Please enter your comment!
Please enter your name here