ਰਾਮ ਦਾ ਨਾਮ ਹੀ ਇੱਕੋ-ਇੱਕ ਸੱਚ, ਜੋ ਕਦੇ ਬਦਲਦਾ ਨਹੀਂ : ਪੂਜਨੀਕ ਗੁਰੂ ਜੀ
ਸਰਸਾ ਸ਼ਾਹ ਸਤਿਨਾਮ ਜੀ ਧਾਮ ’ਚ ਐਤਵਾਰ ਨੂੰ ਨਾਮ ਚਰਚਾ ਕੀਤੀ ਗਈ ਨਾਮ ਚਰਚਾ ਦਾ ਸ਼ੁੱਭ ਆਰੰਭ ਪਵਿੱਤਰ ਨਾਅਰੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਕੀਤਾ ਗਿਆ ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਭਜਨਾਂ ਰਾਹੀਂ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਇਸ ਮੌਕੇ ਰਿਕਾਰਡਿਡ ਬਚਨਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਸਤਿਸੰਗ ਕਿਉਂ ਜ਼ਰੂਰੀ ਹੈ? ਸਤਿ ਮਤਲਬ ਸੱਚ ਤੇ ਸੰਗ ਮੰਨੋ ਸਾਥ ਹੁਣ ਸਵਾਲ ਉੱਠਦਾ ਹੈ ਕਿ ਸੱਚ ਦਾ ਸਾਥ ਕਿੱਥੇ ਕਰੀਏ, ਕਿਸ ਜਗ੍ਹਾ ਕਰੀਏ ਕੀ ਤੁਹਾਨੂੰ ਲੱਗਦਾ ਹੈ ਕਿ ਕੋਈ 100 ਫੀਸਦੀ ਸੱਚ ਬੋਲਦਾ ਹੋਵੇਗਾ
ਇਸ ਘੋਰ ਕਲਿਯੁੱਗ ’ਚ 100 ਫੀਸਦੀ ਤਾਂ ਦੂਰ ਜੇਕਰ ਕੋਈ 50 ਫੀਸਦੀ ਵੀ ਸੱਚ ਬੋਲੇ ਤਾਂ ਵੀ ਚੰਗਾ ਇਨਸਾਨ ਹੁੰਦਾ ਹੈ ਤੇ 80-90 ਤਾਂ ਬਹੁਤ ਹੀ ਚੰਗਾ ਹੈ ਜੇਕਰ 100 ਫੀਸਦੀ ਸੱਚ ਬੋਲੋ ਤਾਂ ਕਹਿਣਾ ਹੀ ਕੀ ਆਪ ਜੀ ਨੇੇ ਫ਼ਰਮਾਇਆ ਕਿ ਹੁਣ ਗੱਲ ਇਹ ਆਉਂਦੀ ਹੈ ਕਿ ਫਿਰ ਕਿਸ ਦੇ ਉੱਪਰ ਯਕੀਨ ਕੀਤਾ ਜਾਵੇ ਹਰ ਕੋਈ ਕਹਿੰਦਾ ਹੈ ਕਿ ਮੈਂ ਸੱਚ ਬੋਲਦਾ ਹਾਂ ਹਰ ਕੋਈ ਕਹਿੰਦਾ ਹੈ ਕਿ ਮੈਂ ਸਹੀ ਹਾਂ ਹਰ ਕੋਈ ਕਹਿੰਦਾ ਹੈ ਕਿ ਮੈਂ ਹੀ ਠੀਕ ਹਾਂ ਤੇ ਬਾਕੀ ਸਾਰੀ ਦੁਨੀਆ ਗਲਤ ਫਿਰ ਕਿਸ ਸੱਚ ’ਤੇ ਯਕੀਨ ਕਰੀਏ ਕਿਸ ਸੱਚ ਦਾ ਸੰਗ ਕਰੀਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਅਜਿਹਾ ਸੱਚ ਵੀ ਹੈ, ਜੋ ਕਦੇ ਬਦਲਦਾ ਨਹੀਂ ਹੈ
ਇੱਕ ਅਜਿਹਾ ਸੱਚ ਹੈ ਜੋ ਆਦਿ ਕਾਲ ਤੋਂ ਚੱਲਿਆ ਹੈ, ਚੱਲ ਰਿਹਾ ਹੈ, ਚੱਲਦਾ ਹੀ ਰਹੇਗਾ ਉਹ ਕਦੇ ਝੂਠਾ ਹੋਇਆ ਹੀ ਨਹੀਂ ਜੋ ਅਜਿਹੇ ਸੱਚ ਨਾਲ ਜੁੜ ਜਾਂਦੇ ਹਨ ਉਹ ਤਮਾਮ ਜ਼ਿੰਦਗੀ ਖੁਸ਼ੀਆਂ ਹਾਸਲ ਕਰਦੇ ਹਨ ਤੇ ਦੇਹਾਂਤ ਉਪਰੰਤ ਆਵਾਗਮਨ ਤੋਂ ਅਜ਼ਾਦ ਹੋ ਕੇ ਮੋਕਸ਼ ਮੁਕਤੀ ਹਾਸਲ ਕਰਦੇ ਹਨ ਤਾਂ ਅਜਿਹਾ ਸੱਚ ਇੱਕ ਹੀ ਹੈ, ਉਹ ਹੈ ਓਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਆਪ ਉਸ ਦਾ ਸੰਗ ਕਰੋ ਜਾਂ ਨਾ ਕਰੋ ਪਰ ਉਹ ਤੁਹਾਡਾ ਸੰਗ ਹਮੇਸ਼ਾ ਕਰਦਾ ਹੈ ਤੁਸੀਂ ਉਸ ਨੂੰ ਮੰਨੋ ਜਾਂ ਨਾ ਮੰਨੋ ਪਰ ਉਹ ਹਮੇਸ਼ਾ ਤੁਹਾਡੇ ਅੰਦਰ ਰਹਿੰਦਾ ਹੈ
ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਕਈ ਲੋਕ ਪੁੱਛਦੇ ਹਨ ਕਿ ਆਦਮੀ ਜਦੋਂ ਗੁਨਾਹ ਕਰਦਾ ਹੈ, ਬੁਰੇ ਕਰਮ ਕਰਦਾ ਹੈ, ਕੀ ਮਾਲਕ ਉਦੋਂ ਵੀ ਅੰਦਰ ਹੁੰਦਾ ਹੈ, ਜੇਕਰ ਹੁੰਦਾ ਹੈ ਤਾਂ ਰੋਕਦਾ ਕਿਉਂ ਨਹੀਂ ਆਦਮੀ ਜਦੋਂ ਬੁਰੇ ਕਰਮ ਕਰਨੇ ਸ਼ੁਰੂ ਕਰਦਾ ਹੈ ਤਾਂ ਅੰਦਰੋਂ ਇੱਕ ਆਵਾਜ਼ ਆਉਂਦੀ ਹੈ, ਨਾ ਕਰੋ ਇਹ ਬੁਰਾ ਕਰਮ ਤੇ ਦੂਜੀ ਆਵਾਜ਼ ਆਉਂਦੀ ਹੈ ਕਿ ਸਾਰੀ ਦੁਨੀਆ ਕਰ ਰਹੀ ਹੈ, ਇਕੱਲੇ ਤੇਰੇ ਕਰਨ ਨਾਲ ਕੀ ਫ਼ਰਕ ਪੈ ਜਾਵੇਗਾ ਇਹ ਮਨ ਦੀ ਆਵਾਜ਼ ਹੁੰਦੀ ਹੈ ਪਹਿਲੀ ਆਤਮਾ,ਪਰਮਾਤਮਾ ਦੀ ਆਵਾਜ਼ ਕਿ ਨਾ ਕਰੋ ਬੁਰੇ ਕਰਮ ਪਰ ਕੀ ਤੁਸੀਂ ਸੁਣਦੇ ਹੋ,
ਫਿਰ ਕੋਈ ਕਹੇ ਕਿ ਭਗਵਾਨ ਤਾਂ ਬਹੁਤ ਪਾਵਰਫੁੱਲ ਹੈ, ਜੇਕਰ ਅਸੀਂ ਨਾ ਮੰਨੀਏ ਤਾਂ ਉਹ ਮੰਨਵਾ ਲਵੇਗਾ ਆਪ ਜੀ ਨੇ ਫ਼ਰਮਾਇਆ ਕਿ ਭਗਵਾਨ ਨੇ ਇਹ ਬਚਨ ਦਿੱਤੇ ਹਨ ਕਿ ਉਹ ਪ੍ਰਤੱਖ ਇਸ ਤ੍ਰਿਲੋਕੀ ’ਚ ਕਿਸੇ ਨੂੰ ਨਹੀਂ ਰੋਕੇਗਾ ਹਾਂ, ਉਹ ਆਪਣੇ ਸੰਤ ਭੇਜੇਗਾ, ਆਪਣੇ ਪੀਰ-ਪੈਗੰਬਰ, ਮਹਾਂਪੁਰਸ਼ ਭੇਜੇਗਾ, ਆਪਣੇ ਅਵਤਾਰ ਭੇਜੇਗਾ ਕੋਈ ਉਨ੍ਹਾਂ ਦੀ ਗੱਲ ਨੂੰ ਸੁਣ ਕੇ ਅਮਲ ਕਰੇਗਾ, ਉਨ੍ਹਾਂ ਚਮਤਕਾਰ ਨਜ਼ਰ ਆਉਣਗੇ, ਖੁਸ਼ੀਆਂ ਮਿਲਣਗੀਆਂ, ਲੱਜ਼ਤਾਂ ਆਉਣਗੀਆਂ ਇਸ ਲਈ ਇਨਸਾਨ ਨੂੰ ਆਪਣੇ ਸੰਤ, ਪੀਰ-ਫ਼ਕੀਰ ਦੇ ਬਚਨਾਂ ਨੂੰ ਮੰਨਣਾ ਚਾਹੀਦਾ ਹੈ ਨਾਮ ਚਰਚਾ ਦੌਰਾਨ ਚਾਰ ਜੋੜੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਦਿਲਜੋੜ ਮਾਲਾ ਪਹਿਨ ਕੇ ਵਿਆਹ ਬੰਧਨ ’ਚ ਬੱਝੇ ਨਾਮ ਚਰਚਾ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਭੋਜਨ ਛਕਾਇਆ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.