ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home ਸੂਬੇ ਪੰਜਾਬ ਰਾਮਪਾਲ ਸ਼ਰਮਾ ...

    ਰਾਮਪਾਲ ਸ਼ਰਮਾ ਉਗਰਾਹਾਂ ਜਥੇਬੰਦੀ ਨੂੰ ਅਲਵਿਦਾ ਆਖ ਭਾਕਿਯੂ ਆਜ਼ਾਦ ‘ਚ ਸ਼ਾਮਲ

    Sunam News

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤੀ ਕਿਸਾਨ ਯੂਨੀਅਨ ਏਕਤਾ ਅਜਾਦ ਵੱਲੋਂ ਅੱਜ ਸੁਨਾਮ ਬਲਾਕ (Sunam News) ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਬਲਾਕ ਦੀ ਚੋਣ ਵਾਰੇ ਵਿਚਾਰ ਕੀਤੀ ਗਈ ਅਤੇ ਫੰਡਾ ਵਾਰੇ ਵੀ ਵਿਚਾਰ ਕੀਤੀ ਗਈ। ਅੱਜ ਦੀ ਮੀਟਿੰਗ ‘ਚ ਭਾਕਿਯੂ ਉਗਰਾਹਾਂ ਜਥੇਬੰਦੀ ਦੇ ਸਰਗਰਮ ਆਗੂ ਰਾਮਪਾਲ ਸਰਮਾ ਸੁਨਾਮ ਨੇ ਆਪਣੇ ਸਾਥੀਆਂ ਸਮੇਤ ਭਾਕਿਯੂ ਉਗਰਾਹਾਂ ਜੱਥੇਬੰਦੀ ਨੂੰ ਅਲਵਿਦਾ ਆਖ ਭਾਕਿਯੂ ਅਜਾਦ ਜੱਥੇਬੰਦੀ ਨਾਲ ਚੱਲਣ ਦਾ ਫੈਸਲਾ ਕੀਤਾ।

    ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਨਸਿਆ ਤੇ ਨੱਥ ਪਾਵੇ ਅਤੇ ਕਿਸਾਨਾਂ, ਮਜਦੂਰਾਂ ਸਿਰ ਚੜਿਆ ਕਰਜ਼ਾ ਵੀਂ ਜਲਦ ਖਤਮ ਕਰੇ। ਜਿਸ ਮੌਕੇ ਜਸਵੀਰ ਮੈਦੇਵਾਸ, ਹੈਪੀ ਨਮੋਲ, ਰਾਮਪਾਲ ਸਰਮਾ ਸੁਨਾਮ, ਸਤਗੁਰ ਸਿੰਘ ਨਮੋਲ, ਪਰਮਜੀਤ ਮੈਦੇਵਾਸ, ਮਤਵਾਲ ਨਮੋਲ, ਦਰਸਨ ਨੀਲੋਵਾਲ, ਤਰਸੇਮ ਤੋਲਾਵਾਲ, ਸਤਪਾਲ ਤੋਲਾਵਾਲ, ਕਿ੍ਸਨ ਤੋਲਾਵਾਲ, ਕਰਮਜੀਤ ਜਖੇਪਲ, ਜੱਗਰ ਸ਼ਾਹਪੁਰ, ਤੇਜ਼ ਸ਼ਾਹਪੁਰ, ਗਿਆਨੀ ਨੀਲੋਵਾਲ, ਜਿੰਦਰ ਝਾੜੋਂ, ਗੁਰਦੀਪ ਝਾੜੋ, ਰੈਪਾ ਕਣਕਵਾਲ, ਗੁਰਦੇਵ ਤੋਲਾਵਾਲ ਆਦਿ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here