ਸਖ਼ਤ ਸੰਘਰਸ਼ ‘ਚ ਫਾਈਨਲ ਹਾਰੇ ਰਾਮਕੁਮਾਰ

ਸਰਵਸ੍ਰੇਸ਼ਠ ਰੈਂਕਿੰਗ ਦੀ ਬਰਾਬਰੀ | Ramkumar

  • ਜਾੱਨਸਨ ਨੇ ਜਿੱਤਿਆ ਖਿ਼ਤਾਬ | Ramkumar
  • ਅਮਰੀਕੀ ਖਿਡਾਰੀ ਨੂੰ ਜਿੱਤ ਨਾਲ 99, 375 ਡਾਲਰ ਅਤੇ 250 ਏਟੀਪੀ ਅੰਕ ਮਿਲੇ ਜਦੋਂਕਿ ਭਾਰਤ ਦੇ ਰਾਮਕੁਮਾਰ ਨੂੰ 52, 340 ਡਾਲਰ ਅਤੇ 150 ਅੰਕ | Ramkumar

ਨਵੀਂ ਦਿੱਲੀ (ਏਜੰਸੀ)। ਭਾਰਤੀ ਡੇਵਿਸ ਕੱਪ ਖਿਡਾਰੀ ਰਾਮਕੁਮਾਰ ਰਾਮਨਾਥਨ ਨੇ ਅਮਰੀਕਾ ਦੇ ਟਿਮ ਸਮਾਈਜੇਕ ਵਿਰੁੱਧ ਤਿੰਨ ਸੈੱਟਾਂ ਤੱਕ ਸਖ਼ਤ ਸੰਘਰਸ਼ ਕੀਤਾ ਪਰ ਉਹਨਾਂ ਨੂੰ ਅਮਰੀਕਾ ਦੇ ਨਿਊਪੋਰਟ ‘ਚ 6, 23, 710 ਡਾੱਲਰ ਦੇ ਹਾੱਲ ਆਫ਼ ਫ਼ੇਮ ਏਟੀਪੀ ਟੈਨਿਸ ਟੂਰਨਾਮੈਂਟ ਦੇ ਫ਼ਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਆਪਣਾ ਪਹਿਲਾ ਏਟੀਪੀ ਫਾਈਨਲ ਖੇਡ ਰਹੇ ਰਾਮਕੁਮਾਰ ਨੂੰ ਅਮਰੀਕੀ ਖਿਡਾਰੀ ਨੇ 7-5, 3-6, 6-2 ਨਾਲ ਹਰਾਇਆ 23 ਸਾਲ ਦੇ ਰਾਮਕੁਮਾਰ ‘ਤੇ ਤਿੰਨ ਟੂਰ ਖ਼ਿਤਾਬ ਜਿੱਤਣ ਵਾਲੇ 28 ਸਾਲਾ ਜਾੱਨਸਨ ਦਾ ਤਜ਼ਰਬਾ ਥੋੜ੍ਹਾ ਭਾਰੀ ਪੈ ਗਿਆ ਅਤੇ ਉਸਨੇ ਦੋ ਘੰਟੇ ‘ਚ ਇਹ ਮੁਕਾਬਲਾ ਜਿੱਤ ਲਿਆ।

ਅਮਰੀਕੀ ਖਿਡਾਰੀ ਨੂੰ ਇਸ ਜਿੱਤ ਨਾਲ 99, 375 ਡਾਲਰ ਅਤੇ 250 ਏਟੀਪੀ ਅੰਕ ਮਿਲੇ ਜਦੋਂਕਿ ਭਾਰਤ ਦੇ ਰਾਮਕੁਮਾਰ ਨੂੰ 52, 340 ਡਾਲਰ ਅਤੇ 150 ਅੰਕ ਮਿਲੇ ਰਾਮਕੁਮਾਰ ਨੇ ਇਸ ਦੇ ਨਾਲ ਹੀ 46 ਸਥਾਨ ਦੀ ਛਾਲ ਲਾ ਕੇ ਆਪਣੀ ਸਰਵਸ੍ਰੇਸ਼ਠ 115ਵੀਂ ਰੈਂਕਿੰਗ ਦੀ ਬਰਾਬਰੀ ਕਰ ਲਈ ਜੋ ਉਹਨਾਂ ਅਪ੍ਰੈਲ ‘ਚ ਹਾਸਲ ਕੀਤੀ ਸੀ ਰਾਮਕੁਮਾਰ ਜੇਕਰ ਖ਼ਿਤਾਬ ਜਿੱਤਦੇ ਤਾਂ ਉਹ ਪਹਿਲੀ ਵਾਰ ਟਾੱਪ 100 ‘ਚ ਪਹੁੰਚ ਜਾਂਦੇ ਵਿੰਬਲਡਨ ਤੋਂ ਬਾਅਦ ਟੂਰਨਾਮੈਂਟ ਟੈਨਿਸ ਤੋਂ ਦੂਰ ਰਹੇ।

ਯੂਕੀ ਭਾਂਬਰੀ ਇੱਕ ਸਥਾਨ ਖ਼ਿਸਕ ਕੇ 86ਵੇਂ ਨੰਬਰ ‘ਤੇ ਆ ਗਏ ਹਨ ਜਦੋਂਕਿ ਪ੍ਰਜਨੇਸ਼ ਗੁਣੇਸ਼ਵਰਨ ਦੋ ਸਥਾਨ ਦੇ ਨੁਕਸਾਨ ਨਾਲ 186ਵੇਂ ਨੰਬਰ ‘ਤੇ ਆ ਗਏ ਹਨ ਇਸ ਪ੍ਰਦਰਸ਼ਨ ਕਾਰਨ ਰਾਮਕੁਮਾਰ ਨੂੰ ਅਟਲਾਂਟਾ ਦੇ ਅਗਲੇ ਏਟੀਪੀ ਟੂਰਨਾਮੈਂਟ ‘ਚ ਖ਼ਾਸ ਛੂਟ ਦੇ ਕਾਰਨ ਮੁੱਖ ਡਰਾਅ ‘ਚ ਸਿੱਧਾ ਪ੍ਰਵੇਸ਼ ਮਿਲ ਗਿਆ ਹੈ ਜਦੋਂਕਿ ਭਾਰਤ ਦੇ ਗੁਣੇਸ਼ਵਰਨ ਨੇ ਅਟਲਾਂਟਾ ਟੂਰਨਾਮੈਂਟ ਦੇ ਦੋ ਕੁਆਲੀਫਾਈਂਗ ਗੇੜ ਜਿੱਤ ਕੇ ਮੁੱਖ ਡਰਾਅ ‘ਚ ਜਗ੍ਹਾ ਬਣਾ ਲਈ ਹੈ।