ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home ਰੂਹਾਨੀਅਤ ਕਲਿਯੁਗ &#8216...

    ਕਲਿਯੁਗ ‘ਚ ਰਾਮ-ਨਾਮ ਹੀ ਇੱਕੋ-ਇੱਕ ਸਹਾਰਾ : ਪੂਜਨੀਕ ਗੁਰੂ ਜੀ

    Ram Naam, Only Support, Kaliyug, Guru ji

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਤਿਸੰਗ ਵਿਚ ਆ ਕੇ ਰਾਮ-ਨਾਮ, ਸੱਚ ਦਾ ਪਤਾ ਲੱਗਦਾ ਹੈ ਅਤੇ ਉਸ ਨੂੰ ਚੰਗੇ-ਮਾੜੇ ਦੀ ਪਛਾਣ ਹੋਣ ਲੱਗਦੀ ਹੈ ਕਿਉਂਕਿ ਰੂਹਾਨੀ ਸਤਿਸੰਗ ਸੁਣੇ ਅਤੇ ਅਮਲ ਕਰੇ ਬਿਨਾਂ ਮਨੁੱਖ ਨੂੰ ਆਪਣੇ ਅੰਦਰੋਂ ਆਉਣ ਵਾਲੀ ਆਤਮਾ ਤੇ ਮਨ ਦੀ ਅਵਾਜ਼ ਦਾ ਪਤਾ ਨਹੀਂ ਲੱਗਦਾ ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੇ ਔਗੁਣਾਂ ਨੂੰ ਲੁਕਾਉਣਾ ਨਹੀਂ ਚਾਹੀਦਾ ਸਗੋਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਉੱਥੇ ਹੀ ਇਨਸਾਨ ਨੂੰ ਦੂਜਿਆਂ ਦੇ ਔਗੁਣ ਵੇਖਣ ਦੀ ਬਜ਼ਾਇ ਉਨ੍ਹਾਂ ਦੇ ਗੁਣ ਅਪਣਾਉਣੇ ਚਾਹੀਦੇ ਹਨ ਇਸ ਤਰ੍ਹਾਂ ਕਰਕੇ ਮਨੁੱਖ ਇਨਸਾਨੀਅਤ ਦੇ ਰਸਤੇ ‘ਤੇ ਚਲਦਾ  ਹੋਇਆ ਮਾਲਕ ਦੀਆਂ ਰਹਿਮਤਾਂ ਦਾ ਹੱਕਦਾਰ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਜੀਵ ਮਾਲਕ ਦੇ ਦੱਸੇ ਰਸਤੇ ‘ਤੇ ਚਲਦੇ ਹਨ ਉਨ੍ਹਾਂ ਦੀਆਂ ਕੁਲਾਂ ਦਾ ਵੀ ਉੱਧਾਰ ਹੋ ਜਾਂਦਾ ਹੈ। (Dera Sacha Sauda)

    ਇਹ ਵੀ ਪੜ੍ਹੋ : ਕਰਜ਼ੇ ਦਾ ਦੈਂਤ : ਮਾਨਸਾ ਜ਼ਿਲ੍ਹੇ ’ਚ ਤਿੰਨ ਦਿਨਾਂ ’ਚ ਤੀਜੀ ਖੁਦਕੁਸ਼ੀ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦੇ ਨਾਮ ਦਾ ਲਗਾਤਾਰ ਜਾਪ ਕਰਨ ਨਾਲ ਜੀਵ ਨੂੰ ਖੁਸ਼ੀਆਂ ਤਾਂ ਮਿਲਦੀਆਂ  ਹੀ ਹਨ ਉੱਥੇ ਹੀ ਉਸ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਵੀ ਹੱਲ ਆਪਣੇ-ਆਪ ਮਿਲ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਘੋਰ ਕਲਿਯੁਗ ਵਿਚ ਸਮਾਜ ਦਾ ਬੁਰਾ ਹਾਲ ਹੈ ਲੋਕ ਧਰਮ ਨੂੰ ਮੰਨਣ ਦੀ ਬਜਾਇ ਦਿਖਾਵਾ ਕਰਨ ਵਿਚ ਲੱਗੇ ਹੋਏ ਹਨ ਪਰ ਪਰਮਾਤਮਾ ਨੂੰ ਮੰਨਣ ਵਾਲੇ ਵੀ ਹਨ ਜੋ ਇਨਸਾਨੀਅਤ ਦੇ ਰਸਤੇ ‘ਤੇ ਚੱਲ ਰਹੇ ਹਨ  ਜੇਕਰ ਇਨਸਾਨੀਅਤ ਦਾ ਜ਼ਜ਼ਬਾ ਖ਼ਤਮ ਹੋ ਜਾਵੇ ਤਾਂ ਸਭ ਕੁਝ ਖ਼ਤਮ ਹੋ ਜਾਂਦਾ ਹੈ ਜਿਸ ਬਾਰੇ ਵੇਦਾਂ ਵਿਚ ਵੀ ਦੱਸਿਆ ਗਿਆ। (Dera Sacha Sauda)

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦੀਨਤਾ, ਨਿਮਰਤਾ ਇਨਸਾਨ ਦੇ ਗਹਿਣੇ ਹਨ ਜਿਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾਈ ਰੱਖਣਾ ਚਾਹੀਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਸਤਿਸੰਗ ਵਿਚ ਮਿਲਣ ਵਾਲਾ ਗੁਰਮੰਤਰ ਓਂਕਾਰ ਦਾ ਨਾਮ ਹੈ ਜਿਸਦਾ ਜਾਪ ਕਰਨ ਨਾਲ ਸਾਰੇ ਦੇਵੀ-ਦੇਵਤੇ ਖੁਸ਼ ਹੋ ਜਾਂਦੇ ਹਨ ਇਨਸਾਨ ਨੂੰ ਮਨੁੱਖੀ ਜਨਮ ਚੌਰਾਸੀ ਲੱਖ ਜੂਨਾਂ ਦਾ ਚੱਕਰ ਲਗਾਉਣ ਤੋਂ ਬਾਅਦ ਮਿਲਿਆ ਹੈ ਜਿਸਦਾ ਫਾਇਦਾ ਉਠਾਉਣਾ ਚਾਹੀਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਅੱਜ ਮਨੁੱਖੀ ਜੀਵਨ ਨਿਘਾਰ ਵੱਲ ਜਾਂਦੇ ਹੋਏ ਸ਼ੈਤਾਨ ਬਣਦਾ ਜਾ ਰਿਹਾ ਹੈ ਅਤੇ ਘੋਰ ਕਲਿਯੁਗ ਵਿਚ ਇਸ ਤੋਂ ਬਚਣ ਦਾ ਇੱਕੋ-ਇੱਕ ਸਹਾਰਾ ਪਰਮਾਤਮਾ ਦਾ ਨਾਮ ਹੈ ਆਪ ਜੀ ਨੇ ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਖਿਲਾਫ਼ ਜਗਾਉਂਦੇ ਹੋਏ ਇੱਕਜੁਟ ਹੋ ਕੇ ਦੂਰ ਕਰਨ ਦਾ ਸੱਦਾ ਦਿੱਤਾ। (Dera Sacha Sauda)

    LEAVE A REPLY

    Please enter your comment!
    Please enter your name here