ਗੁਰਮੁਖ ਬਣਦੇ ਹੋਏ ਰਾਮ-ਨਾਮ ਜਪੋ

Pita-Ji-696x390, Guru ji, Ram Naam, Revered Guru ji

ਗੁਰਮੁਖ ਬਣਦੇ ਹੋਏ ਰਾਮ-ਨਾਮ ਜਪੋ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਨ ਇੱਕ ਅਜਿਹੀ ਬੁਰੀ ਬਲਾ ਹੈ ਜੋ ਜਲਦੀ ਨਾਲ ਕਾਬੂ ਵਿੱਚ ਨਹੀਂ ਆਉਦਾ ਜਿਨ੍ਹਾਂ ਲੋਕਾਂ ਨੂੰ ਮਨ ਦੀ ਖ਼ੁਰਾਕ ਮਿਲਣੀ ਸ਼ੁਰੂ ਹੋ ਜਾਂਦੀ ਹੈ ਉਹ ਸਾਰੀਆਂ ਹੱਦਾਂ ਪਾਰ ਕਰਕੇ ਮਨ ਦੀ ਖ਼ੁਰਾਕ ਲੈਣ ਕਿਤੇ ਵੀ ਪਹੁੰਚ ਜਾਂਦੇ ਹਨ ਨਿੰਦਿਆ, ਦੂਸਰਿਆਂ ਦੀ ਬੁਰਾਈ ਕਰਨਾ, ਆਪਣੇ-ਆਪ ਨੂੰ ਸਮਝਦਾਰ ਅਤੇ ਬਾਕੀ ਸਾਰਿਆਂ ਨੂੰ ਬੇਵਕੂਫ਼ ਸਮਝਣਾ, ਲੜਾਈ-ਝਗੜਾ, ਨਫ਼ਰਤ ਕਰਨ ਵਾਲੇ ਲੋਕਾਂ ਦਾ ਸੰਗ ਕਰਨਾ ਇਹ ਸਭ ਮਨ ਦੀ ਖ਼ੁਰਾਕ ਹੈ।

(Ram Naam) ਰਾਮ-ਨਾਮ ਜਪੋ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਨ ਅਜਿਹੀ ਜ਼ਾਲਮ ਚੀਜ਼ ਹੈ ਜੋ ਇਨਸਾਨ ਨੂੰ ਤਿੱਗੜੀ ਨਾਚ ਨਚਾਉਦਾ ਰਹਿੰਦਾ ਹੈ ਜੇਕਰ ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ ਬਹੁਤ ਤਾਕਤ ਹੈ, ਮੇਰੇ ਮਾਂ-ਬਾਪ ਬੜੇ ਪਾਵਰਫੁਲ ਹਨ, ਮੇਰੇ ਭਰਾ ਦੀ ਉੱਪਰ ਤੱਕ ਪਹੁੰਚ ਹੈ, ਤੁਹਾਡੇ ਕੋਲ ਧਨ-ਦੌਲਤ ਬਹੁਤ ਹੈ ਅਤੇ ਤੁਸੀਂ ਇਹ ਕੋਸ਼ਿਸ਼ ਕਰੋ ਕਿ ਇਸ ਸਭ ਦੀ ਧੌਂਸ ਦਿਖਾ ਕੇ ਮਨ ਨੂੰ ਰੋਕ ਦੇਈਏ ਤਾਂ ਇਹ ਅਸੰਭਵ ਹੈ ਕਿਉਂਕਿ ਮਨ ਬਹੁਤ ਬੁਰੀ ਬਲਾ ਹੈ ਮਣ 40 ਕਿੱਲੋ ਨੂੰ ਵੀ ਕਹਿੰਦੇ ਹਨ ਪਰ ਇਹ ਮਨ ਤਾਂ ਟਨ ਤੋਂ ਵੀ ਜ਼ਿਆਦਾ ਭਾਰੀ ਹੈ। ਮਨ ਇਨਸਾਨ ਨੂੰ ਸੌਂਦਿਆਂ-ਜਾਗਦਿਆਂ, ਉੱਠਦਿਆਂ-ਬੈਠਦਿਆਂ ਕਿਤੇ ਵੀ ਨਹੀਂ ਛੱਡਦਾ।

ਗੁਰਮੁਖ ਬਣਦੇ ਹੋਏ ਰਾਮ-ਨਾਮ (Ram Naam ) ਜਪੋ

ਮਨ ਆਦਮੀ ਨੂੰ ਅਜਿਹਾ ਨਚਾਉਂਦਾ ਹੈ ਕਿ ਆਦਮੀ ਕਠਪੁਤਲੀ ਬਣ ਕੇ ਰਹਿ ਜਾਂਦਾ ਹੈ। ਮਨ ਇੰਨਾ ਗੰਦਾ ਹੈ ਕਿ ਗੁਰੂ ਦੇ ਹੁਕਮ ਵਿੱਚ ਨਾ ਰਹਿੰਦੇ ਹੋਏ ਮਨਮਤੇ ਲੋਕਾਂ ਦਾ ਸੰਗ ਜ਼ਿਆਦਾ ਕਰੋਗੇ ਤਾਂ ਪਤਾ ਨਹੀਂ ਇਹ ਕਦੋਂ ਫੱਟੀ ਪੋਚ ਦੇਵੇ, ਇਸਦਾ ਕੋਈ ਭਰੋਸਾ ਨਹੀਂ ਹੈ ਇਸ ਲਈ ਕਿਤੇ ਜਾਓ ਤਾਂ ਹੁਕਮ ’ਚ ਚੱਲੋ ਤਾਂ ਹੁਕਮ ’ਚ, ਖਾਓ ਤਾਂ ਹੁਕਮ ’ਚ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇੱਕ ਮੁਰੀਦ ਨੂੰ ਅੰਨ੍ਹਾ, ਬੋਲ਼ਾ, ਗੂੰਗਾ ਹੋਣਾ ਚਾਹੀਦਾ ਹੈ ਭਾਵ ਗੁਰੂ ਦੀਆਂ ਅੱਖਾਂ ਨਾਲ ਦੇਖੋ, ਗੁਰੂ ਜਿਹੋ-ਜਿਹੇ ਬਚਨ ਕਹਿਣ ਉਵੇਂ ਹੀ ਮਿੱਠਾ ਤੇ ਪ੍ਰੇਮ-ਪਿਆਰ ਨਾਲ ਬੋਲਣਾ ਚਾਹੀਦਾ ਹੈ ਕਿਸੇ ਨੂੰ ਗਲਤ ਨਹੀਂ ਬੋਲਣਾ, ਜੋ ਗੁਰੂ ਕਹੇ ਉਹ ਸੁਣੋ ਜੇਕਰ ਤੁਹਾਨੂੰ ਮਜ਼ਬੂਰੀ ਵਿੱਚ ਸੁਣਨਾ ਪੈ ਜਾਵੇ ਤਾਂ ਸਿਮਰਨ ਕਰੋ ਤੇ ਉੱਥੋਂ ਚਲਦੇ ਬਣੋ ਤਾਂ ਭਾਈ! ਜਿੰਨੀ ਕੋਈ ਮਨਮਰਜ਼ੀ ਕਰੇਗਾ ਓਨਾ ਹੀ ਉਹ ਦੁਖੀ, ਪਰੇਸ਼ਾਨ ਰਹੇਗਾ ਜੇਕਰ ਗੁਰੂ ਦਾ ਕਿਹਾ ਮੰਨ ਲਿਆ ਤਾਂ ਗੁਰਮੁਖ ਅਤੇ ਮਨ ਦੀ ਮੰਨਦਾ ਹੈ ਤਾਂ ਮਨਮੁਖ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਰੂਹਾਨੀਅਤ ਵਿੱਚ ਜੋ ਡੁੱਬਦੇ ਹਨ ਉਹੀ ਡੁੱਬ ਕੇ ਤੈਰ ਜਾਂਦੇ ਹਨ ਦੀਨਤਾ-ਨਿਮਰਤਾ, ਅਣਖ਼, ਗੈਰਤ ਦੇ ਨਾਲ ਜੋ ਚਲਦਾ ਹੈ ਉਹ ਮਨ ਦਾ ਮੂੰਹ ਮੋੜ ਸਕਦਾ ਹੈ ਜੋ ਸਤਿਸੰਗੀ ਹੈ ਭਾਵੇਂ ਉਸਨੇ ਥੋੜ੍ਹਾ ਹੀ ਅਭਿਆਸ ਕੀਤਾ ਹੈ ਉਹ ਜਾਣਦਾ ਹੈ ਕਿ ਮਨ ਦੀ ਅਵਾਜ਼ ਕਿਹੜੀ ਹੈ ਅਤੇ ਆਤਮਾ ਦੀ ਅਵਾਜ਼ ਕਿਹੜੀ ਹੈ ਪਰ ਮਨ ਇੰਨਾ ਹਾਵੀ ਹੋ ਜਾਂਦਾ ਹੈ ਕਿ ਇਹੀ ਸੋਚਦਾ ਹੈ ਕਿ ਦੇਖਿਆ ਜਾਵੇਗਾ ਜਦੋਂ ਰਗੜਿਆ ਜਾਵੇਗਾ ਫਿਰ ਦੇਖਦੇ ਰਹਿਣਾ ਇਸ ਲਈ ਗੁਰਮੁਖ ਬਣੋ, ਰਾਮ-ਨਾਮ ਦਾ ਜਾਪ ਕਰੋ ਪ੍ਰਭੂ ਦੀ ਭਗਤੀ ਕਰੋਗੇ ਤਾਂ ਮਨ ਕਾਬੂ ਵਿੱਚ ਆਵੇਗਾ ਅਤੇ ਮਾਲਕ ਦੇ ਦਰਸ਼ਨ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿੱਚ ਜ਼ਰੂਰ ਕਰ ਸਕੋਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ