ਕੇਂਦਰ ਸਰਕਾਰ ਦੁਬਾਰਾ ਕਾਨੂੰਨ ਲਿਆਉਣ ਦੀ ਤਿਆਰੀ ’ਚ : ਟਿਕੈਤ
Farmers Mahapanchayat: (ਸੁਰਿੰਦਰ ਸਮੈਣ) ਟੋਹਾਣਾ। ਟੋਹਾਨਾ ’ਚ ਕਿਸਾਨ ਮਹਾਂਪੰਚਾਇਤ ’ਚ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਟੋਹਾਨਾ ਪੰਚਾਇਤ ਅਤੇ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਕੋਈ ਸਬੰਧ ਨਹੀਂ ਹੈ ਕਿਉਂਕਿ ਇਹ ਮਹਾਂਪੰਚਾਇਤ ਹੈ ਬਾਰਡਰ ’ਤੇ ਅੰਦੋਲਨ 10-11 ਮਹੀਨਿਆਂ ਤੋਂ ਚੱਲ ਰਿਹਾ ਹੈ, ਇੱਥੇ ਤਾਂ ਇੱਕ ਦਿਨ ਦੀ ਪੰਚਾਇਤ ਕੀਤੀ ਜਾ ਰਹੀ ਹੈ, ਜਿਸ ’ਚ ਕਿਸਾਨਾਂ ਦੀ ਮੰਗ ਅਤੇ ਉਸ ਅੰਦੋਲਨ ਦਾ ਆਪਸ ’ਚ ਕੋਈ ਸਬੰਧ ਨਹੀਂ ਹੈ। ਟੋਹਾਨਾ ਦੀ ਮਹਾਂਪੰਚਾਇਤ ’ਚ ਵੱਡੀ ਗਿਣਤੀ ’ਚ ਕਿਸਾਨ ਪੁੱਜੇ ਹਨ। ਰਾਕੇਸ਼ ਟਿਕੈਤ ਤੋਂ ਇਲਾਵਾ ਇੱਥੇ ਭਾਕਿਊ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਸ਼ਾਮਲ ਸਨ ਉਨ੍ਹਾਂ ਨੇ ਕਿਹਾ ਕਿ ਜੋ ਤਿੰਨ ਕਾਲੇ ਕਾਨੂੰਨ ਪਹਿਲਾਂ ਵਾਪਸ ਕਰਵਾਏ ਸਨ, ਉਹੀ ਹੁਣ ਨਵੀਂ ਨੀਤੀ ਦੇ ਡ੍ਰਾਫਟ ’ਚ ਸ਼ਾਮਲ ਹਨ। ਚਾਹੇ ਖੁੱਲੀ ਮੰਡੀ ਦੀ ਗੱਲ ਹੋਵੇ, ਮਾਰਕਿਟ ਫੀਸ ਘੱਟ ਕਰਨ ਦੀ ਗੱਲ ਹੋਵੇ, ਕਾਟ੍ਰੇਕਟ ਫਾਰਮਿੰਗ ਦੀ ਗੱਲ ਹੋਵੇ, ਸਾਰੇ ਉਹੀ ਮਾਮਲੇ ਹਨ।
7 ਜਨਵਰੀ ਨੂੰ ਪੂਰੇ ਦੇਸ਼ ’ਚ ਹੋਵੇਗੀ ਪੰਚਾਇਤ | Farmers Mahapanchayat
ਰਾਕੇਸ਼ ਟਿਕੈਤ ਨੇ ਕਿਹਾ ਕਿ ਖਨੌਰੀ ਅਤੇ ਸੰਭੂ ਬਾਰਡਰ ’ਤੇ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਸ ਨੂੰ ਕਿਸਾਨ ਸੰਗਠਨਾਂ ਦੀ ਦੂਜੀ ਕਮੇਟੀ ਚਲਾ ਰਹੀ ਹੈ ਟੋਹਾਣਾ ’ਚ ਜੋ ਪੰਚਾਇਤ ਹੈ, ਉਹ ਸੰਯੁਕਤ ਕਿਸਾਨ ਮੋਰਚੇ ਦੀ ਪੰਚਾਇਤ ਹੈ 7 ਜਨਵਰੀ ਨੂੰ ਉਨ੍ਹਾਂ ਦੀ ਪੂਰੇ ਦੇਸ਼ ’ਚ ਪੰਚਾਇਤ ਹੋਵੇਗੀ। ਟਿਕੈਤ ਨੇ ਕਿਹਾ ਕਿ ਹਾਲੇ ਤੱੱਕ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਹਨ, ਹਾਲੇ ਤੱਕ ਕੋਈ ਧਰਨਾ ਅੰਦੋਲਨ ਨਹੀਂ ਚੱਲ ਰਿਹਾ। ਅਸੀਂ ਆਪਣੇ ਸੰਗਠਨ ਦੇ ਬੈਨਰ ਹੇਠ ਕੰਮ ਕਰ ਰਹੇ ਹਾਂ ਜਿੱਥੇ ਕੋਈ ਸਮੱਸਿਆ ਹੈ, ਉਸ ਨੂੰ ਚੁੱਕਦੇ ਰਹਿੰਦੇ ਹਨ।
ਟਿਕੈਤ ਨੇ ਕਿਹਾ ਕਿ ਹਾਲੇ ਨਵਾਂ ਅੰਦੋਲਨ ਨਹੀਂ ਸ਼ੁਰੂ ਕੀਤਾ ਜਾ ਰਿਹਾ, ਹਾਲੇ ਤਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਗੱਲ ਨਹੀਂ ਮੰਨੇਗੀ ਤਾਂ ਫਿਰ ਦੇਖਣਗੇ ਉਥੇ ਦੇ ਅੰਦੋਲਨ ਬਾਰੇ ਉਥੋਂ ਦੀ ਕਮੇਟੀ ਗੱਲ ਦੱਸ ਸਕਦੀ ਹੈ, ਜੋ ਐਸਕੇਐਮ ਤੋਂ ਵੱਖ ਗਏ ਸਨ। ਸੰਯੁਕਤ ਕਿਸਾਨ ਮੋਰਚਾ ਇੱਕ ਹੈ, ਜਿਨ੍ਹਾਂ ਨੇ ਦੂਜਾ ਮੂਵਮੈਂਟ ਸ਼ੁਰੂ ਕੀਤਾ, ਉਹ ਵੱਖ ਹਨ ਉਹ ਅੱਗੇ ਜਾਣਗੇ ਜਾਂ ਉਥੇ ਰੁਕਣਗੇ, ਉਸ ’ਤੇ ਉਹੀ ਦੱਸਣਗੇ।
‘ਡੱਲੇਵਾਲ ਨੂੰ ਨਹੀਂ ਕਹਿ ਸਕਦੇ ਹੜਤਾਲ ਖਤਮ ਕਰੋ’
ਡੱਲੇਵਾਲ ਦੇ ਹਮਾਇਤੀਆਂ ਦੇ ਸਵਾਲ ’ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਥੇ ਗਏ ਸਨ, ਮਿਲ ਕੇ ਆਏ ਸਨ ਉਹ ਉਨ੍ਹਾਂ ਨੂੰ ਨਹੀਂ ਕਹਿ ਸਕਦੇ ਕਿ ਉਹ ਆਪਣੀ ਹੜਤਾਲ ਖਤਮ ਕਰਨ, ਉਨ੍ਹਾਂ ਦੀ ਕਮੇਟੀ ਅੱਗੇ ਦੇ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਐਮਐਸਪੀ ਗਾਰੰਟੀ ਕਾਨੂੰਨ ਲਾਗੂ ਹੋਣ, ਹਾਲੇ ਜੋ ਨਵੇਂ ਡ੍ਰਾਫਟ ਆਏ ਹਨ, ਉਸ ਦਾ ਵੀ ਕਿਸਾਨ ਵਿਰੋਧ ਕਰਦੇ ਹਨ। ਟੋਹਾਣਾ ਕਿਸਾਨ ਮਹਾਂਪੰਚਾਇਤ ’ਚ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਲਗਾਤਾਰ ਚੱਲ ਰਿਹਾ ਹੈ, ਕਾਨੂੰਨ ਦੁਬਾਰਾ ਲਿਆਂਦਾ ਜਾ ਰਹੇ ਹਨ, ਇਸ ’ਤੇ ਲੜਾਈ ਤੇਜ਼ ਹੋਵੇਗੀ। ਪਹਿਲਾਂ ਵੀ ਲਗਾਤਾਰ ਪ੍ਰੋਗਰਾਮ ਚੱਲਦੇ ਆ ਰਹੇ ਹਨ ਅਤੇ ਹੁਣ ਤੇਜ਼ ਕੀਤੇ ਜਾਣਗੇ ਸਰਕਾਰ ਨੇ ਪਹਿਲਾਂ ਵੀ ਦਿੱਲੀ ਨਹੀਂ ਜਾਣ ਦਿੱਤਾ ਸੀ, ਹੁਣ ਸੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਨੂੰ ਰੋਕਣ ਦੀ ਵੀ ਸੰਯਕੁਤ ਕਿਸਾਨ ਮੋਰਚੇ ਨਿੰਦਾ ਕਰਦੇ ਹਨ ।
ਇਹ ਵੀ ਪੜ੍ਹੋ: Farmers News Punjab: ਕਿਸਾਨਾਂ ਕੀਤਾ ਫਿਰੋਜਪੁਰ-ਫਾਜਿਲਕਾ ਜੀਟੀ ਰੋਡ ਜਾਮ, ਜਾਣੋ ਕੀ ਹੈ ਕਿਸਾਨਾਂ ਦੀ ਮੰਗ
ਉਨ੍ਹਾਂ ਨੇ ਕਿਹਾ ਐਸਕੇਐਮ ਲਖੀਮਪੁਰੀ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ , ਐਮਐਸਪੀ ਗਾਰੰਟੀ ਕਾਨੂੰਨ ਦੀ ਮੰਗ, ਕਰਜ਼ਾ ਮੁਕਤੀ ਕਿਸਾਨ, ਅੰਦੋਲਨਕਾਰੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ, ਕਿਸਾਨਾਂ ’ਤੇ ਦਰਜ ਪਰਚੇ ਰੱਦ ਕਰਨ, ਬਿਜਲੀ ਬਿੱਲ ਰੱਦ ਕਰਨ ਦੀ ਮੰਗ ਆਦਿ ਮੰਗਾਂ ਸ਼ੁਰੂ ਤੋਂ ਹੀ ਚੱਲ ਰਹੀਆਂ ਹਨ ਟੋਨਾਣਾ ’ਚ ਹੋਈ ਕਿਸਾਨ ਮਹਾਂਪੰਚਾਇਤ ’ਚ ਜੋਗਿੰਦਰ ਸਿੰਘ ਉਗਰਾਹਾਂ, ਜੋਗਿੰਦਰ ਸਿੰਘ ਨੈਨ, ਨਿਰਭੈ ਸਿੰਘ, ਅਜੇ ਸਿਧਾਨੀ, ਲਾਭ ਸਿੰਘ ਹਰੀ, ਮਛਿੰਦਰ ਕੰਨੜ੍ਹੀ, ਗੁਰਦਿਆਲ ਸਿੰਘ ਢੇਰ, ਕਾਮਰੇਡ ਜਗਤਾਰ ਸਿੰਘ ਰੱਤਾਥੇਹ ਅਤੇ ਮਾਸਟਰ ਕਮਲਜੀਤ ਸਿੰਘ ਸ਼ਾਮਲ ਸਨ।