ਰਾਮ ਨਾਮ ਦੀ ਇਬਾਦਤ ਲਈ ਜ਼ਰੂਰੀ ਸਮਾਂ ਕੱਢੋ

Dera Sacha Sauda

ਰੂਹਾਨੀਅਤ: ਰਾਮ ਨਾਮ ਦੀ ਇਬਾਦਤ ਲਈ ਜ਼ਰੂਰੀ ਸਮਾਂ ਕੱਢੋ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਦੁਨੀਆਂਦਾਰੀ ’ਚ ਇੰਨੀ ਬੁਰੀ ਤਰ੍ਹਾਂ ਫਸਿਆ ਰਹਿੰਦਾ ਹੈ ਕਿ ਉਸ ਕੋਲ ਅੱਲ੍ਹਾ, ਵਾਹਿਗੁਰੂ ਦੀ ਯਾਦ ਤੇ ਭਗਤੀ-ਇਬਾਦਤ ਲਈ ਸਮਾਂ ਹੀ ਨਹੀਂ ਹੁੰਦਾ ਇਨਸਾਨ ਵੱਲੋਂ ਕੀਤੇ ਜਾਣ ਵਾਲੇ ਸਾਰੇ ਘਰੇਲੂ ਕੰਮ ਨਹਾਉਣਾ, ਫਰੈਸ਼ ਹੋਣਾ, ਨਾਸ਼ਤਾ ਲੈਣਾ ਆਦਿ ਲਈ ਸਮਾਂ ਨਿਸ਼ਚਿਤ ਹੁੰਦਾ ਹੈ, ਭਾਵ ਇਨਸਾਨ ਲਈ ਸਾਰੇ ਕੰਮਾਂ ਲਈ ਸਮਾਂ ਹੈ ਤੇ ਉਹ ਰੁਟੀਨ ’ਚ ਉਨ੍ਹਾਂ ਨੂੰ ਕਰਦਾ ਰਹਿੰਦਾ ਹੈ, ਪਰ ਉਸ ਕੋਲ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਲਈ ਸਮਾਂ ਹੀ ਨਹੀਂ ਹੈ। ( God Meditation)

ਇਸ ਦੀ ਵਜ੍ਹਾ ਨਾਲ ਹੀ ਉਸ ਇਨਸਾਨ ਦਾ ਆਉਣ ਵਾਲਾ ਸਮਾਂ ਕਦੇ ਵੀ ਠੀਕ ਨਹੀਂ ਹੁੰਦਾ ਤੇ ਜਦੋਂ ਉਸ ਦਾ ਬੁਰਾ ਸਮਾਂ ਆਉਦਾ ਹੈ ਫਿਰ ਉਹ ਉਸ ਮਾਲਕ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਉਸ ਸਮੇਂ ਵੀ ਉਸ ਮਾਲਕ ਨੂੰ ਬੁਲਾਉਣਾ ਨਹੀਂ ਆਉਦਾ, ਕਿਉਕਿ ਉਸ ਨੂੰ ਗ਼ਮ, ਚਿੰਤਾ, ਟੈਨਸ਼ਨ ਤੇ ਪਰੇਸ਼ਾਨੀਆਂ ਇੰਨੀ ਬੁਰੀ ਤਰ੍ਹਾਂ ਨਾਲ ਘੇਰ ਲੈਂਦੀਆਂ ਹਨ ਕਿ ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਸ ਨੂੰ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਜੇਕਰ ਉਹ ਮਾਲਕ ਨੂੰ ਯਾਦ ਕਰਨਾ ਵੀ ਚਾਹੇ ਤਾਂ ਉਸ ਦਾ ਧਿਆਨ ਦੂਜੇ ਪਾਸੇ ਆਕਰਸ਼ਿਤ ਹੁੰਦਾ ਰਹਿੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here