ਸਾਬਕਾ ਕ੍ਰਿਕੇਟਰ ਤੇ ਰਾਜ ਸਭਾ ਮੈਂਬਰ ਸਚਿਨ ਤੇਂਦੁਲਕਰ ਤੇ ਫ਼ਿਲਮਕਾਰ ਰੇਖਾ ਦੀ ਸਦਨ ‘ਚ ਗੈਰ ਹਾਜ਼ਰੀ ਦਾ ਮੁੱਦਾ ਫ਼ਿਰ ਚਰਚਾ ਦਾ ਵਿਸ਼ਾ ਬਣ ਗਿਆ 2012 ਤੋਂ ਲੈ ਕੇ ਅਪਰੈਲ 2017 ਤੱਕ ਸਚਿਨ ਕੰਮਕਾਜ ਦੇ 348 ਦਿਨਾਂ ‘ਚੋਂ ਸਿਰਫ਼ 23 ਦਿਨ ਤੇ ਰੇਖਾ 18 ਦਿਨ ਹਾਜ਼ਰ ਰਹੇ ਹਨ ਜਦੋਂ ਕਿ ਦੋਵਾਂ ਦੋਵੇਂ ਮੈਂਬਰ ਇੱਕ ਕਰੋੜ ਤੋਂ ਵੱਧ ਰਾਸ਼ੀ ਦੀ ਤਨਖਾਹ ਲੈ ਚੁੱਕੇ ਹਨ ਇਨ੍ਹਾਂ ਤੋਂ ਇਲਾਵਾ ਵੀ ਕਈ ਨਾਮਜ਼ਦ ਮੈਂਬਰਾਂ ਦਾ ਹਾਲ ਵੀ ਅਜਿਹਾ ਹੈ ਰਾਜ ਸਭਾ ‘ਚ 12 ਮੈਂਬਰ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ ਇਨ੍ਹਾਂ ਸੀਟਾਂ ਦੀ ਸੰਵਿਧਾਨਕ ਅਹਿਮੀਅਤ ਇਸ ਗੱਲ ‘ਚ ਹੈ ਕਿ ਦੇਸ਼ ਦੇ ਗੈਰ ਸਿਆਸੀ ਕਾਬਲ ਲੋਕਾਂ ਨੂੰ ਵੀ ਸਭ ਤੋਂ ਵੱਡੇ ਸਦਨ ‘ਚ ਆ ਕੇ ਸੇਵਾ ਕਰਨ ਦਾ ਮੌਕਾ ਮਿਲੇ ਪਰ ਬਹੁਤੇ ਮੈਂਬਰਾਂ ਦਾ ਰੁਝਾਨ ਇਹ ਰਿਹਾ ਹੈ ਕਿ ਉਹਨਾਂ ਨੇ ਸੰਸਦ ਦੇ ਕੰਮਕਾਜ ‘ਚ ਕੋਈ ਬਹੁਤੀ ਦਿਲਚਸਪੀ ਨਹੀਂ ਵਿਖਾਈ
ਇਸ ਸਬੰਧੀ ਪਿਛਲੇ ਕਈ ਦਹਾਕਿਆਂ ਤੋਂ ਹੀ ਚਰਚਾ ਚੱਲਦੀ ਆਈ ਹੈ ਕਿ ਫ਼ਿਲਮੀ ਸਿਤਾਰਿਆਂ ਤੇ ਕਈ ਹੋਰ ਖੇਤਰਾਂ ਨਾਲ ਜੁੜੀਆਂ ਹਸਤੀਆਂ ਨੂੰ ਨੁਮਾਇੰਦਗੀ ਤਾਂ ਦਿੱਤੀ ਜਾਂਦੀ ਹੈ ਪਰ ਉਹ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣ ਲਈ ਜ਼ਿਆਦਾ ਇੱਛਾ ਸ਼ਕਤੀ ਨਹੀਂ ਰੱਖਦੇ ਹਾਲਾਂਕਿ ਕਿਸੇ ਆਗੂ ਦੇ ਸਦਨ ‘ਚ ਉਸ ਦੇ ਬਹਿਸ ‘ਚ ਭਾਗ ਲੈਣ ਜਾਂ ਮੁੱਦੇ ਉਠਾਉਣ ਪਰ ਇਹ ਸੰਵਿਧਾਨਕ ਅਹੁਦੇ ਦਾ ਆਪਣੇ ਆਪ ‘ਚ ਏਨਾ ਮਹੱਤਵ ਹੈ ਕਿ ਇਹ ਸੀਟ ਚੁੱਪਚਾਪ ਬੈਠਣ ਜਾਂ ਸਦਾ ਹੀ ਗੈਰ ਹਾਜ਼ਰ ਰਹਿਣ ਲਈ ਨਹੀਂ ਹੈ ਸਦਨ ‘ਚ ਨੁਮਾਇੰਦਗੀ ਸਿਰਫ਼ ਮਾਣ ਸਨਮਾਨ ਹੀ ਨਹੀਂ ਹੋਣਾ ਚਾਹੀਦਾ ਸਗੋਂ ਮੈਂਬਰ ਦੀ ਮੌਜ਼ੂਦਗੀ ਸਬੰਧੀ ਘੱਟੋ-ਘੱਟ ਹਾਜ਼ਰੀ ਦੀ ਤਜ਼ਵੀਜ ਬਣਾਈ ਜਾਏ ਗੈਰ ਸਿਆਸੀ ਹਸਤੀਆਂ ਸਿਆਸਤ ਅੰਦਰ ਵੀ ਚੰਗਾ ਰੋਲ ਅਦਾ ਕਰ ਸਕਦੀਆਂ ਹਨ
ਨਾਮਜ਼ਦ ਮੈਂਬਰਾਂ ਨੂੰ ਮਿਲਣ ਵਾਲੀ ਤਨਖਾਹ ਤੇ ਭੱਤਿਆਂ ‘ਤੇ ਕਰੋੜਾਂ ਰੁਪਏ ਖਰਚੇ ਜਾਂਦੇ ਹਨ ਤਾਂ ਉਹਨਾਂ ਦੇ ਅਹੁਦੇ ਨੂੰ ਸਿਰਫ਼ ਨਾਂਅ ਦੀ ਸੀਟ ਨਾ ਬਣਾਇਆ ਜਾਵੇ ਭਾਵੇਂ ਸਦਨ ਦੇ ਮੈਂਬਰ ਗੈਰ ਹਾਜ਼ਰ ਮੈਂਬਰਾਂ ਨੂੰ ਬੁਲਾਉਣ ਸਬੰਧੀ ਪੱਤਰ ਲਿਖ ਸਕਦੇ ਹਨ ਪਰ ਸੰਵਿਧਾਨ ‘ਚ ਸੋਧ ਕਰਕੇ ਅਜਿਹੀ ਤਜ਼ਵੀਜ ਕੀਤੀ ਜਾਣੀ ਚਾਹੀਦੀ ਹੈ ਕਿ ਸਦਨ ਦੇ ਮੈਂਬਰਾਂ ਦੀ ਹਾਜ਼ਰੀ ਸਬੰਧੀ ਕੋਈ ਠੋਸ ਜਵਾਬਦੇਹੀ ਬਣਾਈ ਜਾ ਸਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਚੱਲਣ ਵਾਲੀ ਸੰਸਦ ਦੀ ਕਾਰਵਾਈ ਲੋਕਾਂ ਦੇ ਕੰਮ ਵੀ ਆ ਸਕੇ
ਕੇਂਦਰ ਤੇ ਰਾਜ ਸਰਕਾਰ ਆਪਣੇ ਵੱਖ-ਵੱਖ ਪ੍ਰੋਗਰਾਮਾਂ ਲਈ ਬਰਾਂਡ ਅੰਬੈਡਸਰ/ਆਈਕਨ ਵੀ ਫ਼ਿਲਮੀ ਹਸਤੀਆਂ ਨੂੰ ਚੁਣ ਲੈਂਦੀਆਂ ਹਨ ਪਰ ਉਕਤ ਹਸਤੀਆਂ ਦਾ ਉਹਨਾਂ ਨੂੰ ਦਿੱਤੇ ਗਏ ਖੇਤਰਾਂ ਨਾਲ ਸਬੰਧਤ ਕੋਈ ਤਜ਼ਰਬਾ ਜਾਂ ਸ਼ੌਂਕ ਨਹੀਂ ਰਿਹਾ ਹੁੰਦਾ ਇਸੇ ਕਾਰਨ ਸਰਕਾਰ ਆਪਣੇ ਬਰਾਂਡ ਅੰਬੈਸਡਰ ਰਾਹੀਂ ਆਪਣੀ ਯੋਜਨਾ ਨੂੰ ਹਰਮਨ ਪਿਆਰੀ ਬਣਾਉਣ ਤੇ ਉਸ ਦੇ ਨਤੀਜੇ ਹਾਸਲ ਕਰਨ ‘ਚ ਕਾਮਯਾਬ ਨਹੀਂ ਹੁੰਦੀ ਹਾਲਾਂਕਿ ਬਰਾਂਡ ਅੰਬੈਸਡਰ ‘ਤੇ ਸਰਕਾਰ ਕਰੋੜਾਂ ਰੁਪਏ ਖਰਚਦੀ ਹੈ ਪਰ ਸਮਾਜ ‘ਚ ਅਜਿਹੀਆਂ ਹਸਤੀਆਂ ਵੀ ਮੌਜ਼ੂਦ ਹੁੰਦੀਆਂ ਹਨ ਜਿਨ੍ਹਾਂ ਨੇ ਦਿਲੋ ਜਾਨ ਨਾਲ ਸਬੰਧਤ ਖੇਤਰਾਂ ‘ਚ ਆਪਣਾ ਜੀਵਨ ਲਾਇਆ ਹੁੰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।