ਸੁਪਰੀਮ ਨੇ ਕਾਂਗਰਸ ਨੂੰ ਦਿੱਤਾ ਝਟਕਾ

Supreme Court, Nota, BJP,Congress, Election Commission

ਰਾਜ ਸਭਾ ਚੋਣਾਂ ‘ਚ ‘ਨੋਟਾ’ ‘ਤੇ ਰੋਕ ਨਹੀਂ

ਨਵੀਂ ਦਿੱਲੀ: ਗੁਜਰਾਤ ਦੀਆਂ ਤਿੰਨ ਰਾਜ ਸਭਾ ਸੀਟਾਂ ‘ਤੇ ਹੋਣ ਵਾਲੀਆਂ ਚੋਣਾਂ ਵਿੱਚ ਨੋਟਾ (ਇਸ ਵਿੱਚੋਂ ਕੋਈ ਨਹੀਂ) ਦੀ ਵਰਤੋਂ ਰੋਕਣ ਲਈ ਸੁਪਰੀਮ  ਕੋਰਟ ਤੋਂ ਕਾਂਗਰਸ ਨੂੰ ਵੀਰਵਾਰ ਨੂੰ ਝਟਕਾ ਲੱਗਿਆ ਹੈ। ਅਦਾਲਤ ਨੇ 8 ਅਗਸਤ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ‘ਨੋਟਾ’ ਦੀ ਵਰਤੋਂ ਨਾ ਕੀਤੇ ਜਾਣ ਦੀ ਕਾਂਗਰਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ।

ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਨੇ ਗੁਜਰਾਤ ਕਾਂਗਰਸ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਹ ਇੱਕ ਸੰਵਿਧਾਨਿਕ ਮੁੱਦਾ ਹੇ, ਜਿਸ ‘ਤੇ ਬਹਿਸ ਜ਼ਰੂਰੀ ਹੈ। ਅਦਾਲਤ ਨੇ ਚੋਣ ਕਮਿਸ਼ਨ ਨੂੰ ਕਾਂਗਰਸ ਦੀ ਅਰਜ਼ੀ ‘ਤੇ ਦੋ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ ਅਤ ਹੁਣ 18 ਸਤੰਬਰ ਨੂੰ ਇਸ ‘ਤੇ ਵਿਸਥਾਰ ਨਾਲ ਸੁਣਵਾਈ ਕਰੇਗੀ। ਕਾਂਗਰਸ ਵੱਲੋਂ ਵਕੀਲ ਕਪਿਲ ਸਿੱਬਲ ਨੇ ਦਲੀਲ ਦਿੱਤੀ ਕਿ ਪਹਿਲੀ ਵਾਰ ਗੁਜਰਾਤ ਦੀਆਂ ਤਿੰਨ ਰਾਜ ਸਭਾ ਸੀਟਾਂ ਲਈ ਚਾਰ ਉਮੀਦਵਾਰ ਖੜ੍ਹੇ ਹਨ। ਸਿੱਬਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਟੱਕਰ ਬਹੁਤ ਸਖ਼ਤ ਹੈ ਅਤੇ ਨੋਟਾ ਦਾ ਬਦਲ ਬੰਦ ਨਹੀਂ ਕੀਤਾ ਗਿਆ ਤਾਂ ਗੁਜਰਾਤ ਚੋਣਾਂ ਵਿੱਚ ਇਹ ਭ੍ਰਿਸ਼ਟਾਚਾਰ ਦਾ ਸਬੱਬ ਬਣ ਸਕਦਾ ਹੈ।

ਸੁਪਰੀਮ ਕੋਰਟ ਨੇ ਇਸ ਅਰਜ਼ੀ ਨੂੰ ਰੱਦ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਰਾਜ ਸਭਾ ਚੋਣਾਂ ਵਿੱਚ ਨੋਟਾ ਦੀ ਵਰਤੋਂ ਨਾਲ ਸਬੰਧਿਤ ਨੋਟੀਫਿਕੇਸ਼ਨ ਕਾਫ਼ੀ ਸਮੇਂ ਪਹਿਲਾਂ 2014 ਵਿੱਚ ਹੀ ਜਾਰੀ ਕਰ ਚੁੱਕਿਆ ਸੀ। ਅਜਿਹੇ ਵਿੱਚਕਾਂਗਰਸ ਨੂੰ ਇਸ ਦੀਆਂ ਕਮੀਆਂ ਇਸ ਸਮੇਂ ਕਿਉਂ ਨਜ਼ਰ ਆ ਰਹੀਆਂ ਹਨ। ਅਦਾਲਤ ਨੇ ਸਿੱਬਲ ਨੂੰ ਕਿਹਾ ਕਿ ਜਨਵਰੀ 2014 ਵੱਚ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਉਸ ਤੋਂ ਬਾਅਦ ਰਾਜ ਸਭਾ ਦੀਆਂ ਕਈ ਸੀਟਾਂ ਲਈ ਚੋਣਾਂ ਹੋ ਚੁੱਕੀਆਂ ਹਨ। ਉਸ ਸਮੇਂ ਤੋਂ ਹੁਣ ਤੱਕ ਤੁਸੀਂ ਕਿੱਥੇ ਸੀ। ਹੁਣ ਇਹ ਤੁਹਾਡੇ ਪੱਖ ਵਿੱਚ ਨਹੀਂ ਹੈ, ਹੁਣ ਇਸ ਨੂੰ ਕਿਉਂ ਚੁਣੌਤੀ ਦੇ ਰਹੇ ਹੋ?

ਕੀ ਹੈ ਮਾਮਲਾ:

8 ਅਗਸਤ ਨੂੰ ਗੁਜਰਾਤ ਦੀਆਂ ਤਿੰਨ ਰਾਜ ਸਭਾ ਸੀਟਾਂ ਲਈ ਚੋਣਾਂ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਸਿਮਰਤੀ ਇਰਾਨੀ ਅਤੇ ਕਾਂਗਰਸ ਛੱੜ ਕੇ ਆਏ ਵਿਧਾਇਕ ਬਲਵੰਤ ਸਿੰਘ ਰਾਜਪੂਤ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਕਾਂਗਰਸ ਵੱਲੋਂ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਮ?ਦਾਨ ਵਿੱਚ ਹਨ। ਕਾਂਗਰਸ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਪਾਰਟੀ ਦੇ ਕਈ ਵਿਧਾਇਕਾਂ ਨੇ ਅਸਤੀਫ਼ਾ ਦਿੱਤਾ। ਕਾਂਗਰਸ ਨੇ ਭਾਜਪਾ ‘ਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦਾ ਦੋਸ਼ ਲਾਉਂਦੇ ਹੋਏ ਪਾਰਟੀ ਵਿੱਚ ਹੋਣ ਟੁੱਟ ਤੋਂ ਬਚਣ ਲਈ ਵਿਧਾਇਕਾਂ ਨੂੰ ਬੰਗਲੌਰ ਦੇ ਇੱਕ ਰਿਜ਼ੋਰਟ ਵਿੱਚ ਲਿਜਾਇਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।