Road Accident: ਹਿਸਾਰ (ਸੰਦੀਪ ਸਿੰਘਮਾਰ)। ਹਰਿਆਣਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਸੜਕ ਹਾਦਸੇ ’ਚ ਗੰਭੀਰ ਜਖਮੀ ਹੋ ਗਏ। ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੂੰ ਇਲਾਜ ਲਈ ਹਿਸਾਰ ਦੇ ਸਪਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਸਥਿਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਲੁਹਾਰੂ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੇਪੀ ਦਲਾਲ ਦੇ ਸਮਰਥਨ ’ਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ। Road Accident
ਇਹ ਵੀ ਪੜ੍ਹੋ : Quad Summit: ਕਵਾਡ ਸਿਖਰ ਸਮੇਲਨ ’ਚ PM ਮੋਦੀ ਦਾ ਵੱਡਾ ਬਿਆਨ, ਕੀ ਚੀਨ ’ਤੇ ਲੱਗੇਗਾ ਲਗਾਮ!
ਚੋਣ ਪ੍ਰਚਾਰ ਤੋਂ ਬਾਅਦ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਪਿੰਡ ਸ਼ੇਰਪੁਰਾ ਨੇੜੇ ਬਰੇਕਰ ’ਤੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ’ਚ ਸੁਭਾਸ਼ ਬਰਾਲਾ ਦੀ ਗਰਦਨ ਤੇ ਹੱਥਾਂ ’ਤੇ ਸੱਟਾਂ ਲੱਗੀਆਂ ਹਨ। ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਦੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੁਭਾਸ਼ ਬਰਾਲਾ ਨੂੰ ਐਂਬੂਲੈਂਸ ਰਾਹੀਂ ਹਿਸਾਰ ਦੇ ਇਕ ਨਿੱਜੀ ਹਸਪਤਾਲ ’ਚ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਿਸਾਰ ਤੋਂ ਭਾਜਪਾ ਉਮੀਦਵਾਰ ਡਾਕਟਰ ਕਮਲ ਗੁਪਤਾ ਨੇ ਹਸਪਤਾਲ ਪਹੁੰਚ ਕੇ ਡਾਕਟਰਾਂ ਤੋਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। Road Accident
ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਟੋਨੀ ਬਰਾਲਾ ਨੇ ਦੱਸਿਆ ਕਿ ਬਰਾਲਾ ਲੋਹਾਰੂ ਵਿਧਾਨ ਸਭਾ ’ਚ ਪਾਰਟੀ ਉਮੀਦਵਾਰ ਜੇਪੀ ਦਲਾਲ ਦੇ ਹੱਕ ’ਚ ਬਰਾਲਾ ਦੇ 7 ਤੋਂ 8 ਪਿੰਡਾਂ ’ਚ ਚੋਣ ਪ੍ਰਚਾਰ ’ਚ ਹਿੱਸਾ ਲੈਣ ਤੋਂ ਬਾਅਦ ਹਿਸਾਰ ਆ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਪਿੰਡ ਸ਼ੇਰਪੁਰਾ ਨੇੜੇ ਪੁੱਜੀ ਤਾਂ ਬਰੇਕਰ ’ਤੇ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਈ। ਬਰਾਲਾ ਹਾਦਸੇ ਦੇ ਸਮੇਂ ਡਰਾਈਵਰ ਦੇ ਨਾਲ ਸਾਹਮਣੇ ਬੈਠਾ ਸੀ। ਸਪਰਾ ਹਸਪਤਾਲ ਦੇ ਡਾਕਟਰਾਂ ਅਨੁਸਾਰ ਬਰਾਲਾ ਦੇ ਸੱਜੇ ਹੱਥ, ਗਰਦਨ ਤੇ ਕਮਰ ’ਤੇ ਸੱਟ ਲੱਗੀ ਹੈ। ਫਿਲਹਾਲ ਬਰਾਲਾ ਨੂੰ ਦੋ ਦਿਨ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। Road Accident