ਰਾਜਸਭਾ ਚੋਣਾਂ: ਸਿੰਧੀਆ ਨੇ ਨਾਮਜਦਗੀ ਪੱਤਰ ਭਰਿਆ

Rajya Sabha Election : Scindia nomination

ਰਾਜਸਭਾ ਚੋਣਾਂ: ਸਿੰਧੀਆ ਨੇ ਨਾਮਜਦਗੀ ਪੱਤਰ ਭਰਿਆ
ਸ਼ਿਵਰਜ ਅਤੇ ਪ੍ਰਭਾਤ ਝਾਅ ਵੀ ਰਹੇ ਨਾਲ

ਭੋਪਾਲ, ਏਜੰਸੀ। ਭਾਜਪਾ ‘ਚ ਸ਼ਾਮਲ ਹੋਣ ਦੇ ਦੋ ਦਿਨ ਬਾਅਦ ਜੋਤੀਆਰਾਦਿੱਤਿਆ ਸਿੰਧੀਆ ਨੇ ਭੋਪਾਲ ‘ਚ ਰਾਜਸਭਾ ਲਈ ਨਾਮਜਦਗੀ ਪੱਤਰ ਦਾਖਲ ਕਰ ਦਿੱਤਾ। ਵਿਧਾਨ ਸਭਾ ‘ਚ ਸਿੰਧੀਆ ਦੇ ਨਾਮਜਦਗੀ ਪੱਤਰ ਭਰਨ ਦੌਰਾਨ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਰਾਜ ਸਭਾ ਸਾਂਸਦ ਪ੍ਰਭਾਤ ਝਾਅ, ਪ੍ਰਦੇਸ਼ ਪ੍ਰਧਾਨ ਵੀਡੀ ਸ਼ਰਮਾ, ਗੋਪਾਲ ਭਾਰਗਵ ਵੀ ਮੌਜ਼ੂਦ ਰਹੇ। ਇਸ ਤੋਂ ਪਹਿਲਾਂ, ਸਿੰਧੀਆ ਨੇ ਭਾਜਪਾ ਨੇਤਾਵਾਂ ਨਾਲ ਨਰੋਤਮ ਮਿਸ਼ਰਾ ਦੇ ਘਰੇ ਲੰਚ ਕੀਤਾ। ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਨਾਮਜ਼ਦਗੀ ਪੱਤਰ ‘ਚ ਬੈਂਗਲੁਰੂ ‘ਚ ਮੌਜੂਦ ਸਿੰਧੀਆ ਗੁਟ ਦੇ ਮੰਤਰੀ ਵਿਧਾਇਕ ਮੌਜ਼ੂਦ ਰਹਿ ਸਕਦੇ ਹਨ ਪਰ ਕਾਂਗਰਸ ਦੇ ਬਾਗੀ ਵਿਧਾਇਕਾਂ ਦਾ ਜਹਾਜ਼ ਭੋਪਾਲ ਨਹੀਂ ਪਹੁੰਚਿਆ। ਸਿੰਧੀਆ ਨਾਲ ਭਾਜਪਾ ਦੇ ਦੂਜੇ ਉਮੀਦਵਾਰ ਸੁਮੇਰ ਸਿੰਘ ਸੋਲੰਕੀ ਨੇ ਵੀ ਨਾਮਜਦਗੀ ਪੱਤਰ ਦਾਖਲ ਕੀਤਾ। ਕਿਆਸ ਲਗਾਏ ਜਾ ਰਹੇ ਹਨ ਕਿ ਜੋਤੀਆਰਾਦਿੱਤਿਆ ਸਿੰਧੀਆ ਸਮਰਥਕ ਮੰਤਰੀ ਅਤੇ ਵਿਧਾਇਕ ਸ਼ੁੱਕਰਵਾਰ ਦੁਪਹਿਰ ਬਾਅਦ ਭੋਪਾਲ ਪਹੁੰਚ ਸਕਦੇ ਹਨ। ਇਹਨਾਂ ਸਾਰਿਆਂ ਦੇ ਸ਼ਾਮ ਤੱਕ ਵਿਧਾਨ ਸਭਾ ਪ੍ਰਧਾਨ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਬੇਂਗਲੁਰੂ ਤੋਂ ਵਾਪਸ ਆਉਣ ਵਾਲੇ ਵਿਧਾਇਕਾਂ ‘ਚ ਕੋਰੋਨਾ ਵਾਇਰਸ ਸੰਕ੍ਰਮਣ ਦੀ ਆਸ਼ੰਕਾ ਪ੍ਰਗਟਾਈ ਤੇ ਉਹਨਾਂ ਦਾ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। Rajya Sabha Election

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here