Welfare Work: ਬਲਾਕ ਨਾਭਾ ਦੇ ਛੇਵੇਂ ਸਰੀਰ ਦਾਨੀ ਬਣੇ ਰਾਜੇਸ਼ ਕੁਮਾਰ ਇੰਸਾਂ

Welfare Work
ਨਾਭਾ : ਰਾਜੇਸ਼ ਕੁਮਾਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਪਰਿਵਾਰਕ ਮੈਂਬਰ ਤੇ ਸਾਧ-ਸੰਗਤ।

ਵੱਡੀ ਗਿਣਤੀ 85 ਮੈਂਬਰਾਂ, ਸਮਾਜ ਸੇਵੀ ਅਤੇ ਰਾਜਨੀਤਿਕ ਨੁਮਾਇੰਦਿਆ ਵੱਲੋਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ | Welfare Work

Welfare Work: (ਸੁਰਿੰਦਰ ਕੁਮਾਰ ਸ਼ਰਮਾ) ਨਾਭਾ। ਅਣਥੱਕ ਸੇਵਾਦਾਰ ਰਾਜੇਸ਼ ਕੁਮਾਰ ਇੰਸਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਦੌਰਾਨ ਪਰਿਵਾਰ ਵੱਲੋਂ ਉਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਰਾਜੇਸ਼ ਕੁਮਾਰ ਇੰਸਾਂ ਨੇ ਬਲਾਕ ਨਾਭਾ ਦੇ ਛੇਵੇ ਸਰੀਰਦਾਨੀ ਦੇ ਤੌਰ ’ਤੇ ਆਪਣਾ ਨਾਂਅ ਦਰਜ਼ ਕਰਵਾਇਆ ਹੈ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡੇਰਾ ਸੱਚਾ ਸੌਦਾ ਪੰਜਾਬ ਦੀ 85 ਮੈਂਬਰ ਕਮੇਟੀ ਦੇ ਮੈਂਬਰ ਵਿਜੇ ਕੁਮਾਰ ਇੰਸਾਂ ਨਾਭਾ ਨੇ ਸੱਚਖੰਡ ਵਾਸੀ ਸਰੀਰਦਾਨੀ ਰਾਜੇਸ਼ ਕਮਾਰ ਇੰਸਾਂ ਨੂੰ ਸਰਧਾਂਜਲੀ ਦਿੰਦੇ ਹੋਏ ਕਿਹਾ ਕੇ ਇਨਸਾਨੀਅਤ ਦੀ ਮਿਸਾਲ ਦੀ ਮਿਸਾਲ ਦੱਸਿਆ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਅਨੁਸਾਰ ਉਹਨਾਂ ਦੀ ਪਵਿੱਤਰ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਸਰੀਰਦਾਨ ਕਰਨ ਵਾਲੇ ਪਰਿਵਾਰ ਵੀ ਬਹੁਤ ਹੀ ਕੁਰਬਾਨੀ ਵਾਲੇ ਹੁੰਦੇ ਹਨ। ਅੱਜ ਵੱਡੀ ਗਿਣਤੀ ਵਿੱਚ ਸਾਧ-ਸੰਗਤ ਅੱਖਾਂ ਦਾਨ, ਖੂਨ ਦਾਨ,ਅਤੇ ਦੇਹਾਂਤ ਉਪਰੰਤ ਸਰੀਰਦਾਨ ਕਰ ਰਹੀ ਹੈ।

ਇਹ ਵੀ ਪੜ੍ਹੋ: Walfare Work: ਡੇਰਾ ਸੱਚਾ ਸੌਦਾ ਦੀ ‘ਇਨਸਾਨੀਅਤ’ ਮੁਹਿੰਮ ਬਣੀ ਸੜਕਾਂ ’ਤੇ ਬੇਸਹਾਰਾ ਘੁੰਮਣ ਵਾਲੇ ਮੰਦਬੁੱਧੀਆਂ ਲਈ ਵਰਦਾਨ

ਇਸ ਮੌਕੇ ਉਨ੍ਹਾਂ ਕਿਹਾ ਕਿ ਰਾਜ਼ੇਸ ਕੁਮਾਰ ਇੰਸਾਂ ਬੜੇ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਪੁੱਤਰ ਯੋਗੇਸ਼ ਕੁਮਾਰ ਇੰਸਾਂ ਵੀ 85 ਮੈਂਬਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਵੱਲੋਂ ਕੀਤੀ ਗਈ ਸੇਵਾ ਭਾਵੇਂ ਉਹ ਸ਼ਹਿਰੀ ਪ੍ਰੇਮੀ ਸੇਵਕ ਦੀ ਸੇਵਾ ਹੋਵੇ, ਭਾਵੇਂ ਡੇਰੇ ਦੇ ਹਰ ਮਹੀਨੇ ਹੋਣ ਵਾਲੇ ਰੂਹਾਨੀ ਸਤਿਸੰਗ ਵਿੱਚ ਜਾਣ ਲਈ ਬਲਾਕ ਤੋਂ ਗੱਡੀ ਭੇਜਣ ਦੀ ਸੇਵਾ ਹੋਵੇ, ਭਾਵੇਂ ਹਰ ਮਹੀਨੇ ਦੀ ਦੁੱਧ ਭੇਜਣ ਦੀ ਸੇਵਾ ਹੋਵੇ ਉਹ ਹਮੇਸ਼ਾ ਅੱਗੇ ਰਹਿੰਦੇ ਸਨ। ਉਨ੍ਹਾਂ ਕਿਹਾ ਕੇ ਡੇਰਾ ਸੱਚਾ ਸੌਦਾ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਚਲਾਏ ਹੋਏ ਹਨ ਜਿਨਾਂ ਵਿੱਚੋਂ ਕਾਫੀ ਜਿਆਦਾ ਕਾਰਜ ਸੇਵਾ ਵਿੱਚ ਇਨ੍ਹਾਂ ਦਾ ਪਰਿਵਾਰ ਦਿਨ ਰਾਤ ਲੱਗਿਆ ਹੋਇਆ ਹੈ। Welfare Work

ਇਸ ਮੌਕੇ 85 ਮੈਂਬਰ ਰਾਮ ਕਰਨ, 85 ਮੈਂਬਰ ਕਰਨ ਪਾਲ ,85 ਮੈਂਬਰ ਹਰਵਿੰਦਰ ਨੋਨਾ, 85 ਮੈਂਬਰ ਕੁਲਦੀਪ ਸਿੰਘ ਇੰਸਾਂ, 85 ਮੈਂਬਰ ਭੈਣ 85 ਮੈਬਰ ਰੇਨੂੰ ਸ਼ਰਮਾ ਇੰਸਾਂ, 85 ਮੈਂਬਰ ਭੈਣ ਪੁਸ਼ਪਾ ਰਾਣੀ ਇੰਸਾਂ ਅਤੇ ਬਲਾਕ ਨਾਭਾ, ਸਾਧੋਹੇੜੀ , ਭਾਦਸੋਂ ਅਤੇ ਮੱਲੇਵਾਲ ਦੇ ਬਲਾਕ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀਆਂ ਨੇ ਸੱਚਖੰਡ ਵਾਸੀ ਸਰੀਰਦਾਨੀ ਰਾਜੇਸ਼ ਕੁਮਾਰ ਇੰਸਾਂ ਦੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਮੌਕੇ ਹਲਵਾਈ ਐਸੋਸੀਏਸ਼ਨ ਨਾਭਾ, ਵਪਾਰ ਮੰਡਲ , ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਸੇਵਕ ਸਿੰਘ ਗੋਲੂ , ਆਸਰਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਭੰਗੂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਪਿੰਡਾਂ ਦੇ ਪ੍ਰੇਮੀ ਸੇਵਕ ਅਤੇ ਸਮਾਜ ਸੇਵੀਆਂ, ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਮੈਂਬਰਾਂ ਨੇ ਸਰੀਰਦਾਨੀ ਰਾਜੇਸ਼ ਕੁਮਾਰ ਇੰਸਾਂ ਦੇ ਪਰਵਿਾਰ ਨਾਲ ਦੁੱਖ ਸਾਂਝਾ ਕੀਤਾ।