ਕੁਝ ਹੀ ਘੰਟਿਆਂ ’ਚ ਸਾਧ-ਸੰਗਤ ਨੇ ਚਮਕਾਇਆ ਜ਼ਿਲ੍ਹਾ ਡੂੰਗਰਪੁਰ
(ਮਨੋਜ) ਡੂੰਗਰਪੁਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਸਫਾਈ ਅਭਿਆਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਰਾਜਸਥਾਨ ਦੇ ਜ਼ਿਲ੍ਹਾ ਡੂੰਗਰਪੁਰ ਵਿੱਚ ਵੀ ਸਾਧ-ਸੰਗਤ ਨੇ ਸਫ਼ਾਈ ਕਰਨੀ ਆਰੰਭ ਕਰ ਦਿੱਤੀ। (Clean Campaign) ਸਫ਼ਾਈ ਕਰਨ ਪ੍ਰਤੀ ਸਾਧ-ਸੰਗਤ ਵਿੱਚ ਪੂਰਾ ਉਤਸ਼ਾਹ ਨਜ਼ਰ ਆ ਰਿਹਾ ਸੀ ਅਤੇ ਕੁਝ ਵੀ ਘੰਟਿਆਂ ਵਿੱਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਜ਼ਿਲ੍ਹਾ ਡੂੰਗਰਪੁਰ ਨੂੰ ਚਮਕਾ ਦਿੱਤਾ।
ਸਫ਼ਾਈ ਅਭਿਆਨ ਦੀ ਸ਼ੁਰੂਆਤ ਮੌਕੇ ਸ਼੍ਰੀ ਅੰਮ੍ਰਿਤ ਲਾਲ ਸਭਾਪਤੀ ਨਗਰ ਪਰਿਸ਼ਦ ਜ਼ਿਲ੍ਹਾ ਡੁੰਗਰਪੁਰ, ਸ਼੍ਰੀ ਸੁਦਰਸ਼ਨ ਜੈਨ ਉਪ ਸਭਾਪਤੀ ਨਗਰ ਪਰਿਸ਼ਦ ਡੂੰਗਰਪੁਰ, ਸ਼੍ਰੀ ਪ੍ਰਕਾਸ਼ ਭੱਟ ਪ੍ਰਧਾਨ ਵਿਸ਼ਵ ਹਿੰਦੂ ਪਰਿਸ਼ਦ, ਸ਼੍ਰੀ ਦੇਵੀ ਸਿੰਘ ਪ੍ਰਧਾਨ ਗਊਸ਼ਾਲਾ ਪਰਿਸਰ, ਸ਼੍ਰੀ ਨਾਨੂ ਰਾਮ ਸਮਾਜਸੇਵੀ, ਪਾਰਸ਼ਦ ਅਸ਼ੋਕ ਚੋਬੀਸਾ ਅਤੇ ਰਾਮ ਸਿੰਘ ਰਾਜਾਵਤ ਸਫਾਈ ਨਿਰੀਖਕ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਸਫ਼ਾਈ ਅਭਿਆਨ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਅੰਮ੍ਰਿਤ ਲਾਲ ਸਭਾਪਤੀ ਨਗਰ ਪਰਿਸ਼ਦ ਜ਼ਿਲ੍ਹਾ ਡੂੰਗਰਪੁਰ ਨੇ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਸਫ਼ਾਈ ਮਹਾਂ ਅਭਿਆਨ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਬਹੁਤ ਹੀ ਚੰਗੇ ਅਤੇ ਅਨੁਸ਼ਾਸ਼ਿਤ ਢੰਗ ਨਾਲ ਸਫ਼ਾਈ ਕਰ ਰਹੇ ਹਨ ਅਤੇ ਇਸ ਦੀ ਸਾਨੂੰ ਬਹੁਤ ਹੀ ਖੁਸ਼ੀ ਹੈ। ਇਸ ਤੋਂ ਇਲਾਵਾ ਹੋਰ ਵੀ ਪਤਵੰਤਿਆਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਚਲਾਏ ਇਸ ਕਾਰਜ ਦੀ ਪ੍ਰਸੰਸਾ ਕੀਤੀ। ਇਸ ਮੌਕੇ ਪੰਜਾਬ ਦੇ 45 ਮੈਂਬਰਾਂ ਨੇ ਦੱਸਿਆ ਕਿ ਜਿਉਂ ਹੀ ਪੂਜਨੀਕ ਗੁਰੂ ਜੀ ਨੇ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਆਪਣੇ ਹੱਥਾਂ ਵਿੱਚ ਝਾੜੂ, ਬੱਠਲ ਅਤੇ ਪੱਲੀਆਂ ਲੈ ਕੇ ਜ਼ਿਲ੍ਹਾ ਡੂੰਗਰਪੁਰ ਤੋਂ ਇਲਾਵਾ ਬੀਛੀਵਾੜਾ, ਆਸਪੁਰ, ਸਾਗਵਾੜਾ ਵਿੱਚ ਵੀ ਸਫ਼ਾਈ ਜ਼ੋਰਾਂ-ਸ਼ੋਰਾਂ ਨਾਲ ਕੀਤੀ ਅਤੇ ਕੁਝ ਹੀ ਘੰਟਿਆਂ ਵਿੱਚ ਜ਼ਿਲ੍ਹਾ ਡੂੰਗਰਪੁਰ ਚਮਕਾ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।