ਉਦੈਪੁਰ ਰਾਜਸਥਾਨ ਦੇ ਰੋਡਵੇਜ ਮਹਿਕਮੇ ਦੇ ਮੈਨੇਜਿੰਗ ਡਾਇਰੈਕਟਰ ਨੇ ਸਾਧ-ਸੰਗਤ ਨੂੰ ਕੀਤਾ ਸਨਮਾਨਿਤ

(ਮਨੋਜ ਗੋਇਲ) ਘੱਗਾ। ਉਦੈਪੁਰ ਰਾਜਸਥਾਨ ਵਿਖੇ ਸਫਾਈ ਅਭਿਆਨ ਵਿੱਚ ਪਹੁੰਚੀ ਸਾਧ-ਸੰਗਤ ਅਤੇ ਜਿੰਮੇਵਾਰਾਂ ਨੂੰ ਰਾਜਸਥਾਨ ਦੇ ਰੋਡਵੇਜ ਮਹਿਕਮੇ ਦੇ ਮੈਨੇਜਿੰਗ ਡਾਇਰੈਕਟਰ ਅਤੇ ਹੋਰ ਕਾਰਜਕਾਰੀ ਅਫਸਰਾਂ ਨੇ ਸਾਧ-ਸੰਗਤ ਦੀ ਇਸ ਸਫਾਈ ਅਭਿਆਨ ਨੂੰ ਲੈ ਕੇ ਖੂਬ ਪ੍ਰਸੰਸਾ ਕੀਤੀ।

ਸਾਧ-ਸੰਗਤ ਦੇ ਗਲਾ ਵਿਚ ਫੁੱਲਾਂ ਦੇ ਹਾਰ ਪਾਉਂਦੇ ਹੋਏ ਰੋਡਵੇਜ਼ ਮਹਿਕਮੇ ਦੇ ਮੁਲਾਜਮ। ਤਸਵੀਰ : ਮਨੋਜ ਗੋਇਲ

ਇਸ ਮੌਕੇ ਉਹਨਾਂ ਪੂਜਨੀਕ ਗੁਰੂ ਜੀ ਦੇ ਨਾਮ ’ਤੇ ਪ੍ਰਸੰਸਾ ਪੱਤਰ ਦਿੱਤਾ ਅਤੇ ਸਾਧ-ਸੰਗਤ ਦੇ ਗਲਾ ’ਚ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਨੇ ਇਸ ਸਫਾਈ ਅਭਿਆਨ ਦੀ ਭਰਪੂਰ ਸਲਾਘਾ ਕਰਦਿਆਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ।

ਸਿਰਫ ਸਵਾ 6 ਘੰਟਿਆਂ ‘ਚ ਰਾਜਸਥਾਨ ਹੋਇਆ ਚਕਾਚਕ

ਲੱਖਾਂ ਸੇਵਾਦਾਰਾਂ ਨੇ ਚਮਕਾਇਆ ਕੋਨਾ-ਕੋਨਾ

(ਸੱਚ ਕਹੂੰ ਨਿਊਜ਼) ਜੈਪੁਰ।  ਦੇਸ਼ ਦੇ ਸਭ ਤੋਂ ਵੱਡੇ ਸੂਬੇ ਰਾਜਸਥਾਨ ਨੂੰ ਸਿਰਫ ਸਵਾ 6 ਘੰਟਿਆਂ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਚਾਕਚਕ ਕਰ ਦਿੱਤਾ। ਡੇਰਾ ਸੱਚਾ ਸੌਦਾ ਦੀ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਸੂਬੇ ਦੇ ਮਹਾਂਨਗਰ ਜੈਪੁਰ ਤੋਂ ਲੈ ਕੇ ਕਰੀਬ ਸਾਰੇ ਜ਼ਿਲ੍ਹਿਆਂ, ਛੋਟੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਨੂੰ ਅੱਜ ਲੱਖਾਂ ਟਨ ਕੂੜਾ ਹੂਝਿਆਂ ਤੇ ਸੂਬੇ ਅੰਦਰ ਕੁੱਲ 33 ਜ਼ਿਲ੍ਹੇ ਤੇ 370 ਤਹਿਸੀਲਾਂ ਅਤੇ 44672 ਪਿੰਡ ਨੂੰ ਸਫਾਈ ਦੋ ਤੋਹਫਾ ਦਿੱਤਾ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ (ਯੂਪੀ) ਤੋਂ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸਫਾਈ ਮਹਾਂ ਅਭਿਆਨ ਦਾ ਆਨਲਾਈਨ ਸ਼ੁੱਭ ਅਰੰਭ ਕੀਤਾ ਇਹ ਦੁਨੀਆ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਿਆ ਹੈ ਕਿ ਸਿਰਫ਼ ਤੇਰ੍ਹਾਂ ਦਿਨ ਅੰਦਰ ਦੋ ਸੂਬੇ ਸਾਫ਼ ਕਰ ਦਿੱਤੇ ਹਨ। ਇਸ ਤੋਂ ਪਹਿਲਾਂ 23 ਜਨਵਰੀ ਨੂੰ ਹਰਿਆਣਾ ਦੀ ਸਾਧ-ਸੰਗਤ ਨੇ ਸੂਬੇ ਨੂੰ ਸਫਾਈ ਕਰਕੇ ਚਮਕਾ ਦਿੱਤਾ ਸੀ ਹਰਿਆਣਾ ਸਿਰਫ਼ ਪੰਜ ਘੰਟਿਆਂ ’ਚ ਸਾਫ਼ ਕਰ ਦਿੱਤਾ ਗਿਆ ਸੀ ਜਦੋਂਕਿ ਰਾਜਸਥਾਨ ਹਰਿਆਣਾ ਤੋਂ ਅੱਠ ਗੁਣਾ ਵੱਡਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।