ਮੁੱਖ ਮੰਤਰੀ ਭਗਵੰਤ ਮਾਨ ਨੇ 13 ਪਾਰਟੀ ਲੀਡਰਾਂ ਨੂੰ ਕੀਤਾ ਬੋਰਡਾਂ ਤੇ ਕਾਰਪੋਰੇਸ਼ਨਾ ਦੇ ਚੇਅਰਮੈਨ ਨਿਯੁਕਤ

Bhagwant Mann

ਹਰਚੰਦ ਬਰਸਟ ਨੂੰ ਵਫ਼ਾਦਾਰੀ ਦਾ ਮਿਲਿਆ ਇਨਾਮ, ਪੰਜਾਬ ਮੰਡੀ ਬੋਰਡ ਦੇ ਲਾਏ ਗਏ ਚੇਅਰਮੈਨ
 

(ਅਸ਼ਵਨੀ ਚਾਵਲਾ) ਚੰਡੀਗੜ। ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਬਰਸਟ ਨੂੰ ਪਾਰਟੀ ਦੀ ਵਫ਼ਾਦਾਰੀ ਦਾ ਇਨਾਮ ਮਿਲ ਹੀ ਗਿਆ ਹੈ। ਸੱਤਾ ਵਿੱਚ ਆਮ ਆਦਮੀ ਪਾਰਟੀ ਦੇ ਆਉਣ ਦੇ ਇੱਕ ਸਾਲ ਬਾਅਦ ਹਰਚੰਦ ਬਰਸਟ ਨੂੰ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਦੇ ਅਹੁਦੇ ’ਤੇ ਤੈਨਾਤ ਕਰ ਦਿੱਤਾ ਗਿਆ ਹੈ। ਹਰਚੰਦ ਬਰਸਟ ਨੂੰ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਲਗਾਉਣ ਦੇ ਨਾਲ ਹੀ ਕੈਬਨਿਟ ਰੈਂਕ ਵੀ ਮਿਲੇਗਾ, ਕਿਉਂਕਿ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨਾ ਨੂੰ ਕੈਬਨਿਟ ਰੈਂਕ ਮਿਲਦਾ ਆਇਆ ਹੈ।

ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵਲੋਂ ਪਾਰਟੀ ਦੇ 13 ਲੀਡਰਾਂ ਨੂੰ ਵੱਖ-ਵੱਖ ਬੋਰਡ ਅਤੇ ਕਾਰਪੋਰੇਸ਼ਨਾ ਵਿੱਚ ਚੇਅਰਮੈਨ ਤੈਨਾਤ ਕੀਤਾ ਗਿਆ ਹੈ। ਜਿਸ ਵਿੱਚ ਹਰਚੰਦ ਬਰਸਟ ਤੋਂ ਇਲਾਵਾ ਰਾਜਵਿੰਦਰ ਕੌਰ ਨੂੰ ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ, ਹਰਮਿੰਦਰ ਸਿੰਘ ਸੰਧੂ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਲੈਂਡ ਅਤੇ ਵਿੱਤ ਕਾਰਪੋਰੇਸ਼ਨ, ਰਨਜੋਧ ਹਡਾਨਾ ਨੂੰ ਪੀਆਰਟੀਸੀ, ਕੈਪਟਨ ਸੁਨੀਲ ਗੁਪਤਾ ਨੂੰ ਪੰਜਾਬ ਸਟੇਟ ਸਾਬਕਾ ਸਰਵਿਸਮੈਨ ਕਾਰਪੋਰੇਸ਼ਨ, ਗੁਨਿੰਦਰਜੀਤ ਸਿੰਘ ਨੂੰ ਪੰਜਾਬ ਇੰਫਰਮੇਸ਼ਨ ਟੈਕਨਾਲੌਜੀ ਕਾਰਪੋਰੇਸ਼ਨ, ਰਾਜਵੰਡ ਸਿੰਘ ਨੂੰ ਮਾਰਕਿਟ ਕਮੇਟੀ ਧੂਰੀ, ਗੁਰਪ੍ਰੀਤ ਸਿੰਘ ਨੂੰ ਮਾਰਕਿਟ ਕਮੇਟੀ ਮਾਨਸਾ, ਤਰਸੇਮ ਸਿੰਘ ਨੂੰ ਮਾਰਕਿਟ ਕਮੇਟੀ ਤਪਾ, ਸੰਦੀਪ ਧਾਲੀਵਾਲ ਨੂੰ ਮਾਰਕਿਟ ਕਮੇਟੀ ਸਾਦਿਕ, ਸੁਖਵਿੰਦਰ ਕੌਰ ਨੂੰ ਮਾਰਕਿਟ ਕਮੇਟੀ ਅਮਲੋਹ, ਗੁਰਵਿੰਦਰ ਸਿੰਘ ਨੂੰ ਮਾਰਕਿਟ ਕਮੇਟੀ ਸਰਹਿੰਦ ਅਤੇ ਰਸ਼ਪਿੰਦਰ ਸਿੰਘ ਰਾਜਾ ਨੂੰ ਮਾਰਕਿਟ ਕਮੇਟੀ ਚਨਾਰਥਲ ਦਾ ਚੇਅਰਮੈਨ ਲਗਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।