(ਜਸਵੀਰ ਸਿੰਘ ਗਹਿਲ) ਖੰਨਾ/ ਲੁਧਿਆਣਾ। ਖੰਨਾ ਦੀ ਪੁਲਿਸ ਨੇ ਨਜਾਇਜ਼ ਅਸਲੇ ਦੀ ਸਪਲਾਈ ਦੇਣ ਦੇ ਦੋਸ਼ ’ਚ ਰਾਜਸਥਾਨ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਨੂੰ ਪੁਲਿਸ ਵੱਲੋਂ ਲੁਧਿਆਣਾ ਲਾਗੇਓਂ ਪਹਿਲਾਂ ਹੀ ਕਾਬੂ ਕੀਤੇ ਗਏ ਦੋ ਵਿਅਕਤੀਆਂ ਤੋਂ 2 ਪਿਸਟਲ ਤੇ 44 ਜਿੰਦਾ ਕਾਰਤੂਸ ਬਰਾਮਦ ਕਰਕੇ ਮਾਮਲੇ ’ਚ ਨਾਮਜਦ ਕੀਤਾ ਗਿਆ ਸੀ। Ludhiana News
ਇਹ ਵੀ ਪੜ੍ਹੋ : ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ’ਤੇ ਕੀਤੀ ਲੁੱਟ
ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਮੁੱਖ ਅਫ਼ਸਰ ਇੰਸਪੈਕਟਰ ਹਰਦੀਪ ਸਿੰਘ ਥਾਣਾ ਸਦਰ ਖੰਨਾ, ਇੰਚਾਰਜ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੁਖ਼ਬਰ ਦੀ ਇਤਲਾਹ ’ਤੇ ਖੰਨਾ ਤੋਂ ਲੁਧਿਆਣਾ ਰੋਡ ’ਤੇ 25 ਮਾਰਚ 2023 ਨੂੰ ਨਾਕਾਬੰਦੀ ਦੌਰਾਨ ਇੱਕ ਫੌਰਚਿਊਨਰ ਗੱਡੀ ਨੰਬਰ ਪੀਬੀ – 04 ਐਸ- 1278 ਵਿੱਚੋਂ ਵਰੁਨ ਸੂਰੀ ਅਤੇ ਅਮਨਦੀਪ ਸਿੰਘ ਖੁਰਾਣਾ ਵਾਸੀਅਨ ਲੁਧਿਆਣਾ ਨੂੰ ਕਾਬੂ ਕੀਤਾ ਗਿਆ ਹੈ। (Ludhiana News)
ਉਨਾਂ ਦੱਸਿਆ ਕਿ ਵਰੁਨ ਸੂਰੀ ਉਰਫ਼ ਅੰਸ਼ੂ ਦੀ ਤਲਾਸ਼ੀ ਦੌਰਾਨ ਉਸ ਕੋਲੋਂ 1 ਪਿਸਟਲ .32 ਬੋਰ ਅਤੇ 2 ਜਿੰਦਾ ਕਾਰਤੂਸ 7.65 ਐਮਐਮ ਅਤੇ ਅਮਨਦੀਪ ਸਿੰਘ ਖੁਰਾਣਾ ਪਾਸੋਂ 2 ਜਿੰਦਾ ਕਾਰਤੂਸ 7.65 ਐਮਐਮ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਤਫ਼ਤੀਸ ਦੌਰਾਨ ਅਮਨਦੀਪ ਸਿੰਘ ਖੁਰਾਣਾ ਦੇ ਫਰਦ ਇੰਕਸਾਪ ਮੁਤਾਬਕ 1 ਪਿਸਟਲ .32 ਬੋਰ ਸਮੇਤ 40 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨਾਂ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ .32 ਬੋਰ ਪਿਸਟਲ ਅਤੇ 44 ਜਿੰਦਾ ਕਾਰਤੂਸ ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਜ਼ਿਲਾ ਗੰਗਾਨਗਰ (ਰਾਜਸਥਾਨ) ਪਾਸੋਂ ਲੈ ਕੇ ਆਏ ਹਨ। ਜਿਸ ’ਤੇ ਦੀਪਕ ਕੁਮਾਰ ਉਰਫ਼ ਦੀਪੂ ਨੂੰ ਵੀ ਮਾਮਲੇ ’ਚ ਨਾਮਜਦ ਕਰਕੇ ਰਾਜਸਥਾਨ ਤੋਂ ਗਿ੍ਰਫ਼ਤਾਰ ਕਰਦਿਆਂ ਇਸ ਦੇ ਕਬਜੇ ’ਚੋਂ ਵੀ 1 ਪਿਸਟਲ .32 ਬੋਰ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਕਾਬੂ ਕਰਨ ਸਮੇਂ ਟੀਮ ’ਚ ਥਾਣੇਦਾਰ ਜਗਜੀਵਨ ਰਾਮ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਵੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ