ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News RR Vs LSG : ਰ...

    RR Vs LSG : ਰਾਜਸਥਾਨ ਨੇ ਲਖਨਊ ਨੂੰ 20 ਦੌੜਾਂ ਨਾਲ ਹਰਾਇਆ

    RR Vs LSG
    RR Vs LSG : ਰਾਜਸਥਾਨ ਨੇ ਲਖਨਊ ਨੂੰ 20 ਦੌੜਾਂ ਨਾਲ ਹਰਾਇਆ

    ਪੂਰਨ ਤੇ ਰਾਹੁਲ ਨੇ ਲਾਏ ਅਰਧ ਸੈਂਕਡ਼ੇ (RR Vs LSG)

    RR Vs LSG। ਰਾਜਸਥਾਨ ਰਾਇਲਜ਼ (RR) ਨੇ IPL-2024 ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਟੀਮ ਨੇ ਐਤਵਾਰ ਨੂੰ ਦਿਨ ਦੇ ਪਹਿਲੇ ਮੈਚ ਵਿੱਚ ਲਖਨਊ ਸੁਪਰਜਾਇੰਟਸ (ਐਲਐਸਜੀ) ਨੂੰ 20 ਦੌੜਾਂ ਨਾਲ ਹਰਾਇਆ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 193 ਦੌੜਾਂ ਬਣਾਈਆਂ ਅਤੇ ਲਖਨਊ ਨੂੰ 174 ਦੌੜਾਂ ਦਾ ਟੀਚਾ ਦਿੱਤਾ।

    ਜਵਾਬ ਵਿੱਚ ਲਖਨਊ ਦੀ ਟੀਮ 20 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ 173 ਦੌੜਾਂ ਹੀ ਬਣਾ ਸਕੀ। ਨਿਕੋਲਸ ਪੂਰਨ ਅਤੇ ਕਪਤਾਨ ਕੇਐਲ ਰਾਹੁਲ ਨੇ ਅਰਧ ਸੈਂਕੜੇ ਲਗਾਏ। ਪਰ ਦੋਵਾਂ ਖਿਡਾਰੀਆਂ ਦੇ ਅਰਧ ਸੈਂਕੜੇ ਵੀ ਟੀਮ ਨੂੰ ਜਿੱਤ ਨਹੀ ਦਿਵਾ ਸਕੇ। ਨਿਕੋਲਸ ਪੂਰਨ ਨੇ ਅਜੇਤੂ 64 ਅਤੇ ਕੇਐਲ ਰਾਹੁਲ ਨੇ 58 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਇਲਾਵਾ ਪ੍ਰਭਾਵੀ ਖਿਡਾਰੀ ਦੀਪਕ ਹੁੱਡਾ ਨੇ 26 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਰਾਜਸਥਾਨ ਲਈ ਟ੍ਰੇਂਟ ਬੋਲਟ ਨੇ ਦੋ ਵਿਕਟਾਂ ਲਈਆਂ। ਨੰਦਰੇ ਬਰਗਰ, ਸੰਦੀਪ ਸ਼ਰਮਾ, ਰਵੀਚੰਦਰਨ ਅਸ਼ਵਿਨ ਅਤੇ ਯੁਜਵੇਂਦਰ ਚਾਹਲ ਨੇ ਇਕ-ਇਕ ਵਿਕਟ ਹਾਸਲ ਕੀਤੀ।

    ਰਾਜਸਥਾਨ ਨੇ ਬਣਾਇਆਂ 193 ਦੌੜਾਂ

    ਰਾਜਸਥਾਨ ਰਾਇਲਜ ਨੇ ਲਖਨਊ ਸੁਪਰ ਜਾਇੰਟਸ ਨੂੰ 194 ਦੌੜਾਂ ਦਾ ਟੀਚਾ ਦਿੱਤਾ ਹੈ। ਰਾਜਸਥਾਨ ਦੀ ਟੀਮ ਨੇ 20 ਓਵਰਾਂ ’ਚ ਚਾਰ ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ ਕਪਤਾਨੀ ਦੀ ਪਾਰੀ ਖੇਡੀ। ਉਹ 52 ਗੇਂਦਾਂ ’ਚ 82 ਦੌੜਾਂ ਬਣਾ ਕੇ ਨਾਬਾਦ ਹਹੇ। ਉਨ੍ਹਾਂ ਤੋਂ ਇਲਾਵਾ ਧਰੁਵ ਜੁਰੇਲ 12 ਗੇਂਦਾਂ ’ਚ 20 ਦੌੜਾਂ ਬਣਾ ਕੇ ਨਾਬਾਦ ਰਹੇ। (IPL 2024)

    ਰਾਜਸਥਾਨ ਦੀ ਪਾਰੀ RR Vs LSG

    ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਰਾਜਸਥਾਨ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਜੋਸ ਬਟਲਰ 11 ਦੌੜਾਂ ਬਣਾ ਕੇ ਆਊਟ ਹੋਏ ਤੇ ਯਸ਼ਸਵੀ ਜੈਸਵਾਲ 24 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਸੈਮਸਨ ਨੇ ਰਿਆਨ ਪਰਾਗ ਨਾਲ ਮਿਲ ਕੇ ਤੀਜੇ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਜਸਥਾਨ ਨੂੰ ਤੀਜਾ ਝਟਕਾ 142 ਦੇ ਸਕੋਰ ’ਤੇ ਲੱਗਾ। ਪਰਾਗ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਤੇ 29 ਗੇਂਦਾਂ ’ਚ 43 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ ਆਪਣੀ ਪਾਰੀ ਵਿੱਚ ਇੱਕ ਚੌਕਾ ਅਤੇ ਤਿੰਨ ਛੱਕੇ ਜੜੇ। (IPL 2024)

    ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ I.N.D.I.A ਗਠਜੋੜ ਰਾਮਲੀਲਾ ਮੈਦਾਨ ‘ਚ ਕਰੇਗਾ ਰੈਲੀ

    ਸ਼ਿਮਰਨ ਹੇਟਮਾਇਰ ਕੁਝ ਖਾਸ ਨਹੀਂ ਕਰ ਸਕੇ ਅਤੇ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਸੈਮਸਨ ਨੇ ਆਪਣੇ ਆਈਪੀਐਲ ਕਰੀਅਰ ਦਾ 21ਵਾਂ ਅਰਧ ਸੈਂਕੜਾ 33 ਗੇਂਦਾਂ ’ਚ ਪੂਰਾ ਕੀਤਾ। ਉਨ੍ਹਾਂ ਨੇ ਜੁਰੇਲ ਨਾਲ ਪੰਜਵੀਂ ਵਿਕਟ ਲਈ 43 ਦੌੜਾਂ ਦੀ ਸਾਂਝੇਦਾਰੀ ਕੀਤੀ। ਆਖਰੀ ਪੰਜ ਓਵਰਾਂ ’ਚ ਰਾਜਸਥਾਨ ਨੇ ਇੱਕ ਵਿਕਟ ਗੁਆ ਕੇ 50 ਦੌੜਾਂ ਬਣਾਈਆਂ।

    ਸੈਮਸਨ ਨੇ 82 ਦੌੜਾਂ ਦੀ ਆਪਣੀ ਪਾਰੀ ’ਚ ਤਿੰਨ ਚੌਕੇ ਤੇ ਛੇ ਛੱਕੇ ਲਾਏ। ਇਸ ਦੇ ਨਾਲ ਹੀ ਜੁਰੇਲ ਨੇ 20 ਦੌੜਾਂ ਦੀ ਆਪਣੀ ਪਾਰੀ ’ਚ ਇੱਕ ਚੌਕਾ ਅਤੇ ਇੱਕ ਛੱਕਾ ਜੜਿਆ। ਲਖਨਊ ਵੱਲੋਂ ਨਵੀਨ ਉਲ ਹੱਕ ਨੇ ਦੋ ਵਿਕਟਾਂ ਲਈਆਂ। ਜਦਕਿ ਮੋਹਸਿਨ ਖਾਨ ਤੇ ਰਵੀ ਬਿਸ਼ਨੋਈ ਨੂੰ ਇੱਕ-ਇੱਕ ਵਿਕਟ ਮਿਲੀ। (IPL 2024)

    LEAVE A REPLY

    Please enter your comment!
    Please enter your name here