ਰਾਜ ਕੁਮਾਰ ਵੇਰਕਾ ਨੇ ਛੱਡਿਆ ਕਮਲ, ਕਰ ਸਕਦੇ ਨੇ ਘਰ ਵਾਪਸੀ

Raj Kumar Verka

ਅੰਮ੍ਰਿਤਸਰ (ਰਾਜਨ ਮਾਨ)। ਪੰਜਾਬ ਵਿੱਚ ਭਾਜਪਾ ਨੂੰ ਇੱਕ ਵਾਰ ਫਿਰ ਝਟਕਾ ਲੱਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ (Raj Kumar Verka) ਨੇ ਭਾਜਪਾ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਭਾਜਪਾ ਛੱਡਣ ਦਾ ਐਲਾਨ ਕਰਦਾ ਹਾਂ। ਭਾਜਪਾ ਸਾਰਿਆਂ ਨੂੰ ਇਕੱਠਿਆਂ ਲੈ ਕੇ ਚੱਲਣ ਵਾਲੀ ਪਾਰਟੀ ਨਹੀਂ ਹੈ ਅਤੇ ਮੈਨੂੰ ਕਾਂਗਰਸ ਨੂੰ ਛੱਡਣ ਦਾ ਪਛਤਾਵਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਇਸ਼ਾਰਾ ਦਿੱਤਾ ਹੈ ਕਿ ਹੋਰ ਵੀ ਵੱਡੇ ਆਗੂ ਭਾਜਪਾ ਦੇ ਹੋਰ ਕਈ ਆਗੂ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਵੇਰਕਾ ਥੋੜ੍ਹੀ ਦੇਰ ’ਚ ਦਿੱਲੀ ਨੂੰ ਰਵਾਨਾ ਹੋ ਜਾਣਗੇ।

ਡਾ. ਵੇਰਕਾ (Raj Kumar Verka) ਦੀ ਗੱਲ ਕਰੀਏ ਤਾਂ ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਕਾਂਗਰਸੀ ਸੀਨੀਅਰ ਆਗੂਆਂ ’ਚ ਗਿਣੇ ਜਾਂਦੇ ਸਨ ਅਤੇ ਉਹ ਅਨੁਸੂਚਿਤ ਸਮਾਜ ਦੇ ਵੱਡੇ ਆਗੂ ਵੀ ਹਨ। ਵੇਰਕਾ 2012 ਅਤੇ 2017 ’ਚ ਪੱਛਮੀ ਵਿਧਾਨ ਸਭਾ ਤੋਂ ਵਿਧਾਇਕ ਰਹੇ, ਜਦੋਂਕਿ ਉਹ 2007 ਅਤੇ 2022 ’ਚ ਚੋਣਾਂ ਹਾਰ ਗਏ ਸਨ।

ਇਹ ਵੀ ਪੜ੍ਹੋ : ਦੋਰਾਹਾ ’ਚ ਛੱਤ ਡਿੱਗਣ ਨਾਲ ਮਲਬੇ ਹੇਠਾਂ ਦਬੇ 5 ਜਣੇ, 2 ਦੀ ਮੌਤ 3 ਜਖ਼ਮੀ

ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਦੇ ਗਠਨ ਸਮੇਂ ਵੀ ਉਹ ਮੰਤਰੀ ਦੇ ਅਹੁਦੇ ਦੇ ਮਜਬੂਤ ਦਾਅਵੇਦਾਰ ਸਨ ਪਰ ਉਨ੍ਹਾ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਇਹ ਅਹੁਦਾ ਮਿਲਿਆ ਸੀ। ਪੰਜਾਬ ਸਰਕਾਰ ’ਚ ਓਪੀ ਸੋਨੀ ਨੂੰ ਉੱਪ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਦੀ ਕੈਬਨਿਟ ’ਚ ਪੱਛਮੀ ਹਲਕੇ ਤੋਂ ਡਾ. ਰਾਜ ਕੁਮਾਰ ਵੇਰਕਾ ਨੂੰ ਮੰਤਰੀ ਬਣਾਇਆ ਗਿਆਸੀ। ਡਾ. ਵੇਰਕਾ ਨੂੰ ਸਾਢੇ ਚਾਰ ਸਾਲਾਂ ਬਾਅਦ ਮਾਝਾ ਜ਼ੋਨ ’ਚ ਚੰਗੇ ਅਕਸ ਦਾ ਇਨਾਮ ਮਿਲਿਆ ਸੀ। (Raj Kumar Verka)