ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home ਮਨੋਰੰਜਨ ਰਾਜ ਬੱਬਰ ਦੇ ਪ...

    ਰਾਜ ਬੱਬਰ ਦੇ ਪੁੱਤਰ ਆਰਿਆ ਬੱਬਰ ਨੇ ਪਾਲੀਵੁੱਡ ‘ਚ ਬਣਾਈ ਖਾਸ ਪਛਾਣ

    Arya Babbar, Special Introduction, Bollywood

    ਮੁੰਬਈ (ਏਜੰਸੀ)। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਸਿਆਸਤਦਾਨ ਰਾਜ (Raj Babbar) ਬੱਬਰ ਦੇ ਬੇਟੇ ਅਤੇ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ‘ਚ ਕੰਮ ਕਰ ਚੁੱਕੇ ਐਕਟਰ ਆਰਿਆ ਬੱਬਰ ਦਾ ਅੱਜ ਜਨਮਦਿਨ ਹੈ। ਅੱਜ ਉਹ 37 ਸਾਲ (24 ਮਈ, 1981) ਦੇ ਹੋ ਗਏ ਹਨ। ਆਰਿਆ ਬੱਬਰ ਨੂੰ ਐਕਟਿੰਗ ਵਿਰਾਸਤ ‘ਚ ਮਿਲੀ ਹੈ। ਆਰਿਆ ਬੱਬਰ ਨੇ ਪੰਜਾਬੀ ਫਿਲਮਾਂ ‘ਚ ਵੀ ਕੰਮ ਕੀਤਾ ਹੈ। ‘ਯਾਰ ਅਣਮੁੱਲੇ, ‘ਜੱਟਸ ਇਨ ਗੋਲਮਾਲ’, ‘ਵਿਰਸਾ’, ‘ਹੀਰ ਐਂਡ ਹੀਰੋ’, ‘ਨੌਟੀ ਜੱਟਸ’ ਵਰਗੀਆਂ ਫਿਲਮਾਂ ਨਾਲ ਆਰਿਆ ਬੱਬਰ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਚੁੱਕੇ ਹਨ। (Raj Babbar)

    ਆਰਿਆ ਦਾ ਕਰੀਅਰ ਮਣੀ ਰਤਨਮ, ਵਿਕਰਮ ਭੱਟ, ਮਧੁਰ ਭੰਡਾਰਕਰ ਵਰਗੇ ਨਿਰਦੇਸ਼ਕਾਂ ਨਾਲ ਕੰਮ ਕਰਨ ਤੋਂ ਬਾਅਦ ਵੀ ਨਹੀਂ ਚਮਕਿਆ। ਆਰਿਆ ਨੇ ਬਾਲੀਵੁੱਡ ‘ਚ 2002 ‘ਚ ‘ਅਬਕੇ ਬਰਸ’ ਨਾਲ ਡੈਬਿਊ ਕੀਤਾ ਸੀ। ਇਸ ਫਿਲਮ ‘ਚ ਉਨ੍ਹਾਂ ਦੇ ਆਪੋਜ਼ਿਟ ਅੰਮ੍ਰਿਤਾ ਰਾਓ ਨਜ਼ਰ ਆਈ ਸੀ। ਹੁਣ ਤੱਕ ਆਰਿਆ ਨੇ 15 ਤੋਂ ਵੱਧ ਫਿਲਮਾਂ ‘ਚ ਕੰਮ ਕੀਤਾ ਹੈ ਪਰ ਉਨ੍ਹਾਂ ਦੀ ਕਿਸੇ ਵੀ ਫਿਲਮ ਨੂੰ ਹਿੱਟ ਨਹੀਂ ਕਿਹਾ ਜਾ ਸਕਦਾ। ਆਰਿਆ, ਸਲਮਾਨ ਖਾਨ ਨਾਲ ਫਿਲਮ ‘ਰੇਡੀ’ ‘ਚ ਵੀ ਕੰਮ ਕਰ ਚੁੱਕੇ ਹਨ। (Raj Babbar)

    ਹਾਲਾਂਕਿ ਇਸ ਦਾ ਖੁਲਾਸਾ ਖੁਦ ਆਰਿਆ ਨੇ ‘ਬਿੱਗ ਬੌਸ ਸੀਜ਼ਨ 8’ ‘ਚ ਕੀਤਾ ਸੀ। ਮਿਨਿਸ਼ਾ ਅਤੇ ਆਰਿਆ ਦੋਵੇਂ ਹੀ ਇਸ ਸੀਜ਼ਨ ‘ਚ ਬਿੱਗ ਬੌਸ ਦੇ ਘਰ ਦੇ ਮੈਂਬਰ ਸਨ। ਆਰਿਆ ਨੇ ਇਸ ਸ਼ੋਅ ‘ਚ ਮਿਨਿਸ਼ਾ ਉੱਤੇ ਕਈ ਇਲਜ਼ਾਮ ਲਗਾਏ ਸਨ। ਆਰਿਆ ਬੱਬਰ ਦਾ ਅਫੇਅਰ ਸ੍ਰਿਸ਼ਟੀ ਨਾਇਰ ਨਾਲ ਵੀ ਦੱਸਿਆ ਜਾਂਦਾ ਹੈ। ਸੀਰੀਅਲ ‘ਸੰਕਟ ਮੋਚਨ ਮਹਾਬਲੀ ਹਨੂਮਾਨ’ ‘ਚ ਰਾਵਣ ਦਾ ਕਿਰਦਾਰ ਨਿਭਾਅ ਕੇ ਆਰਿਆ ਬੱਬਰ ਮਸ਼ਹੂਰ ਹੋ ਗਏ ਸਨ। ਆਰਿਆ ਬੱਬਰ ਜਲਦ ਹੀ ਫਿਲਮ ‘ਜੰਗਲਮ’ ਦਿਖਾਈ ਦੇਣਗੇ।

    LEAVE A REPLY

    Please enter your comment!
    Please enter your name here