ਅੱਠ ਜੂਨ ਤੋਂ ਦਸ ਜੂਨ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ
ਨਵੀਂ ਦਿੱਲੀ | ਤੱਪਦਾ ਸੂਰਜ ਇਨ੍ਹੀਂ ਦਿਨੀਂ ਹਰ ਕਿਸੇ ਦੀਆਂ ਪ੍ਰੇਸ਼ਾਨੀਆਂ ਵਧਾ ਰਿਹਾ ਹੈ ਘਰ ਹੋਵੇ ਜਾਂ ਬਾਹਰ ਕਿਤੇ ਵੀ ਮੁੜ੍ਹਕਾ ਰੁਕ ਨਹੀਂ ਰਿਹਾ ਪੱਖਾ ਤਾਂ ਦੂਰ ਇਸ ਭਿਆਨਕ ਗਰਮੀ ‘ਚ ਏਸੀ ਤੱਕ ਫੇਲ੍ਹ ਹੋ ਗਏ ਹਨ ਇੰਨੇ ਦਿਨਾਂ ਤੋਂ ਗਰਮੀ ਝੱਲ ਰਹੇ ਲੋਕਾਂ ਲਈ ਫਿਲਹਾਲ ਕੋਈ ਰਾਹਤ ਦੀ ਖਬਰ ਆਉਂਦੀ ਨਹੀਂ ਦਿਸ ਰਹੀ ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਪੰਜ ਦਿਨਾਂ ਤੱਕ ਉਤਰ ਪੱਛਮੀ ਭਾਰਤ ‘ਚ ਮੀਂਹ ਦੇ ਅਸਾਰ ਬੇਹੱਦ ਘੱਟ ਹਨ
ਵੱਖ-ਵੱਖ ਇਲਾਕਿਆਂ ਦੇ ਹਿਸਾਬ ਨਾਲ ਕਿਤੇ ਹਨ੍ਹੇਰੀ ਤਾਂ ਕਿਤੇ ਗਰਮ ਹਵਾਵਾਂ ਚੱਲਦੀਆਂ ਰਹਿਣਗੀਆਂ ਪਰ 5 ਦਿਨਾਂ ਬਾਅਦ 8 ਤੋਂ 10 ਜੂਨ ਦਰਮਿਆਨ ਮੀਂਹ ਪੈ ਸਕਦਾ ਹੈ ਅਗਲੇ 5 ਦਿਨਾਂ ‘ਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਖਾਸ ਉਮੀਦ ਨਹੀਂ ਹੈ ਮੌਸਮ ਵਿਭਾਗ ਅਨੁਸਾਰ, ਉੱਤਰ ਪੱਛਮੀ ਭਾਰਤ (ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ) ‘ਚ ਵੱਧ ਤੋਂ ਵੱਧ ਤਾਪਮਾਨ ਅਗਲੇ 3-4 ਦਿਨਾਂ ਤੱਕ 2-4 ਡਿਗਰੀ ਤੱਕ ਵਧ ਸਕਦਾ ਹੈ
ਦੱਖਣੀ ਪ੍ਰਾਦੀਪ ‘ਚ ਤਾਪਮਾਨ ਆਮ ਨਾਲੋਂ 2-3 ਡਿਗਰੀ ਉਪਰ ਰਹੇਗਾ ਵੱਧ ਤੋਂ ਵੱਧ ਤਾਪਮਾਨ ‘ਚ ਵੀ ਅਗਲੇ 2-3 ਦਿਨਾਂ ਤੱਕ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਦਿੱਲੀ, ਹਰਿਆਣਾ, ਚੰਡੀਗੜ੍ਹ ਦੇ ਕਿਸੇ ਵੀ ਇਲਾਕੇ ‘ਚ ਅਗਲੇ 5 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਨੂੰ ਆਈਸੋਲੇਟ ਕੈਟਾਗਰੀ ‘ਚ ਰੱਖਿਆ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਇਨ੍ਹਾਂ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ 25 ਫੀਸਦੀ ਤੋਂ ਵੀ ਘੱਟ ਹੈ ਪੂਰੇ ਉਤਰ ਨੂੰ ਵੀ ਪੰਜ ਦਿਨਾਂ ਲਈ ਇਸ ਕੈਟਾਗਰੀ ‘ਚ ਰੱਖਿਆ ਗਿਆ ਹੈ ਰਾਜਸਥਾਨ-ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਉੱਥੇ ਪੰਜ ਦਿਨਾਂ ਤੱਕ ਮੀਂਹ ਪੈਣ ਦੇ ਬਿਲਕੁਲ ਵੀ ਅਸਾਰ ਨਹੀਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।