ਮੀਂਹ ਵੀ ਨਾ ਬਚਾ ਸਕਿਆ ਪਾਕਿਸਤਾਨ ਦੀ ਭਾਰਤ ਹੱਥੋਂ ਹਾਰ

India

ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਬਣੇ ਮੈਨ ਆਫ ਦਾ ਮੈਚ

ਮੈਨਚੇਸਟਰ, ਏਜੰਸੀ।

ਵਿਸ਼ਵ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟ ਮੈਚ ਲਈ ਦਰਸ਼ਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਐਤਵਾਰ ਦਾ ਦਿਨ ਹੋਣ ਕਾਰਨ ਦਰਸ਼ਕ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਵੀ ਸੈੱਟਾਂ ਅੱਗੇ ਜੁੜ ਗਏ।  ਇਸ ਮੈਚ ਲਈ ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਜੋ ਪਾਕਿਸਤਾਨ ਲਈ ਗਲਤ ਸਾਬਤ ਹੋਇਆ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਨਿਰਧਾਰਿਤ 50 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 336 ਦੌੜਾਂ ਬਣਾਈਆਂ, ਜਿਸ ਵਿੱਚ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 140 ਅਤੇ ਕਪਤਾਨ ਵਿਰਾਟ ਕੋਹਲੀ ਨੇ 77 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ।

ਜੇਤੂ ਟੀਚੇ ਦਾ ਪਿੱਛਾ ਕਰਨ ਲਈ ਉੱਤਰੀ ਪਾਕਿਸਤਾਨੀ ਬੱਲੇਬਾਜ਼ਾਂ ਨੇ ਓਪਨਿੰਗ ਸਾਂਝਦਾਰੀ ਤਾਂ ਵਧੀਆ ਨਿਭਾਈ ਪਰ ਪਹਿਲੀ ਵਿਕਟ ਆਊਟ ਹੋਣ ਤੋਂ ਬਾਅਦ ਭਾਰਤੀ ਗੇਂਦਬਾਜਾਂ ਨੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਪਿੱਚ ‘ਤੇ ਟਿਕਣ ਹੀ ਨਾ ਦਿੱਤਾ ਜਿਸਦੇ ਸਿੱਟੇ ਵਜੋਂ ਅੱਧੀ ਟੀਮ (6 ਵਿਕਟਾਂ) 35 ਓਵਰਾਂ ‘ਚ ਹੀ 166 ਦੌੜਾਂ ‘ਤੇ ਹੀ ਆਊਟ ਹੋ ਗਈ। ਭਾਰਤੀ ਗੇਂਦਬਾਜ ਹਾਰਦਿਕ ਪਾਂਡਿਆ, ਕੁਲਦੀਪ ਯਾਦਵ, ਵਿਜੈ ਸ਼ੰਕਰ ਨੇ 2 ਵਿਕਟਾਂ ਹਾਸਲ ਕੀਤੀਆਂ।

ਇਸੇ ਦੌਰਾਨ ਮੀਂਹ ਪੈਣ ਕਾਰਨ ਮੈਚ ਰੋਕ ਦਿੱਤਾ ਅਤੇ ਕੁਝ ਸਮੇਂ ਬਾਦ ਡਕਵਰਥ ਲੁਈਸ ਨਿਯਮਾਂ ਦੇ ਮੁਤਾਬਕ ਪਾਕਿਸਤਾਨ ਨੂੰ 40 ਓਵਰਾਂ ‘ਚ 302 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਮੁਤਾਬਕ 30 ਗੇਂਦਾਂ ‘ਚ 136 ਦੌੜਾਂ ਬਣਾਉਣੀਆਂ ਸਨ। ਮੁੜ ਸ਼ੁਰੂ ਹੋਏ ਮੈਚ ‘ਚ ਪਾਕਿਸਤਾਨੀ ਬੱਲੇਬਾਜਾਂ ਨੇ ਤੇਜੀ ਤਾਂ ਵਿਖਾਈ ਪਰ ਜੇਤੂ ਅੰਕੜੇ ਨੂੰ ਛੂਹਣ ‘ਚ ਸਫਲ ਨਾ ਹੋ ਸਕੇ। 40 ਓਵਰਾਂ ‘ਚ ਪਾਕਿਸਤਾਨੀ ਟੀਮ ਸਿਰਫ 212 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਨੇ ਇਹ ਮੈਚ 90 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।