ਮੀਂਹ ਨੇ ਬੱਸੀ ਪਠਾਣਾਂ ਦੀਆਂ ਸੜਕਾਂ ’ਤੇ ਕੀਤਾ ਪਾਣੀ-ਪਾਣੀ
- ਲੋਕਾਂ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ
(ਮਨੋਜ ਸ਼ਰਮਾ)। ਬੱਸੀ ਪਠਾਣਾਂ। ਇਕੋ ਮੀਂਹ Rain ਨੇ ਬੱਸੀ ਪਠਾਣਾਂ ਦੀਆਂ ਸੜਕਾਂ ’ਤੇ ਗੋਡੇ-ਗੋਡੇ ਪਾਣੀ ਖੜ੍ਹਾ ਦਿੱਤਾ। ਪੰਜਾਬ ਵਿੱਚ ਹੋਣ ਵਾਲੀ ਬਰਸਾਤ ਦਾ ਵਧੇਰੇ ਅਸਰ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਬੱਸੀ ਪਠਾਣਾਂ ਵਿੱਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਸ਼ਹਿਰ ਦੇ ਹਾਲਾਤ ਬਰਸਾਤ ਹੋਣ ਤੋਂ ਬਾਅਦ ਹੋਰ ਮਾੜੇ ਹੋ ਗਏ ਜਿਸ ਨੇ ਪ੍ਰਸ਼ਾਸਨ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਅੰਦਰ ਹੋਈ ਬਰਸਾਤ ਨੇ ਸਭ ਪਾਸੇ ਪਾਣੀ-ਪਾਣੀ ਕਰ ਦਿੱਤਾ ਜਿਸ ਨਾਲ ਗਲ਼ੀਆਂ-ਮੁਹੱਲਿਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲ ਪੇਸ਼ ਆਈ।
ਇਹ ਵੀ ਪੜ੍ਹੋ : ਮੀਂਹ ਤੇ ਹਨ੍ਹੇਰੀ ਕਾਰਨ ਜ਼ਮੀਨ ’ਤੇ ਵਿਛੀ ਕਣਕ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਝੂਠੇ ਵਾਅਦੇ ਕੀਤੇ ਜਾਂਦੇ ਹਨ ਪਰ ਮੁੜ ਕੇ ਕੋਈ ਵੀ ਸਾਰ ਨਹੀਂ ਲੈਂਦਾ, ਸ਼ਹਿਰ ਵਾਸੀ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ ਥੋੜ੍ਹਾ ਜਿਹਾ ਮੀਂਹ Rain ਪੈਣ ਤੋਂ ਬਾਅਦ ਵੀ ਕਈ ਵਾਰਡਾਂ ਵਿੱਚ ਹਾਲਾਤ ਮਾੜੇ ਹੋ ਜਾਂਦੇ ਹਨ ਜਿਸ ਵੱਲ ਪ੍ਰਸ਼ਾਸਨ ਖੁੱਲ੍ਹੀਆ ਅੱਖਾਂ ਨਾਲ ਦੇਖ ਕੇ ਵੀ ਖਾਮੋਸ਼ ਹੈ। ਇੰਟਰਲਾਕ ਟਾਇਲਾਂ ਨਾਲ ਬਣੀਆਂ ਗਲੀਆਂ ਤੇ ਸੜਕਾਂ ਧਸ ਰਹੀਆਂ ਹਨ ਉੱਥੇ ਹੀ ਸ਼ਹਿਰ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰ੍ਰਧਾਨ ਰਵਿੰਦਰ ਰਿੰਕੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੋਈ ਤਸੱਲੀਬਖਸ ਜਵਾਬ ਨਹੀਂ ਦਿੱਤਾ ਤੇ ਐਨਾ ਕਹਿ ਕੇ ਪੱਲਾ ਚਾੜ ਦਿੱਤਾ ਇਹ ਸੜਕ ਉਹਨਾਂ ਦੇ ਅੰਡਰ ਨਹੀਂ ਆਉਂਦੀ। ਇਹ ਸੜਕ ਪੰਜਾਬ ਮੰਡੀ ਬੋਰਡ ਦੇ ਅਧੀਨ ਆਉਂਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।