ਮੀਂਹ ਤੇ ਹਨ੍ਹੇਰੀ ਕਾਰਨ ਜ਼ਮੀਨ ’ਤੇ ਵਿਛੀ ਕਣਕ

ਭਾਦਸੋਂ : ਕਿਸਾਨ ਧਰਤੀ ਦੀ ਹਿੱਕ ਨਾਲ ਲੱਗੀ ਕਣਕ ਦੀ ਫਸਲ ਨੂੰ ਦੇਖਦੇ ਹੋਏ।

(ਸੁਸ਼ੀਲ ਕੁਮਾਰ) ਭਾਦਸੋਂ। ਭਾਦਸੋਂ ਸ਼ਹਿਰ ਦੇ ਆਸ-ਪਾਸ ਦੇ ਇਲਾਕੇ ’ਚ ਪਿਛਲੇ ਦਿਨੀਂ ਚੱਲੀਆਂ ਤੇਜ਼ ਹਵਾਵਾਂ, ਬਾਰਿਸ਼ (Rain) ਕਾਰਨ ਨਾਲ ਜਿੱਥੇ ਗਰਮੀ ਤੋਂ ਕੁਝ ਰਾਹਤ ਮਿਲੀ, ਉੱਥੇ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਮੌਸਮ ਦੀ ਖਰਾਬੀ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ, ਜਿਸ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। (Rain )

ਇਸ ਸਬੰਧੀ ਕਿਸਾਨ ਆਗੂ ਹਰਬੰਸ ਸਿੰਘ ਸਰਪੰਚ ਰੈਸਲ, ਨੇਤਰ ਸਿੰਘ ਸਰਪੰਚ ਘੁੰਡਰ ਅਤੇ ਚੇਅਰਮੈਨ ਸੁਖਵੀਰ ਸਿੰਘ ਪੰਧੇਰ, ਸੁਖਦੇਵ ਸਿੰਘ ਪੰਧੇਰ ਪੰਚ ਚਹਿਲ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਸਣੇ ਹਾੜ੍ਹੀ ਦੀਆਂ ਫਸਲਾਂ ਪੱਕਣ ਕਿਨਾਰੇ ਹਨ, ਬੀਤੇ ਦਿਨ ਮੀਂਹ ਤੇ ਹਨ੍ਹੇਰੀ ਕਾਰਨ ਕਈ ਥਾਈਂ ਸਰ੍ਹੋਂ ਤੇ ਕਣਕ ਦੀ ਫਸਲ ਜ਼ਮੀਨ ’ਤੇ ਵਿੱਛ ਗਈ, ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ, ਜੋ ਪੂਰੀ ਜੋਬਨ ’ਤੇ ਸੀ ਅਤੇ ਜਿਸ ਫ਼ਸਲ ਨੂੰ ਲੈ ਕੇ ਅਸੀਂ ਬਹੁਤ ਆਸਾਂ ਲਗਾਈਆਂ ਹੋਈਆਂ ਸਨ ਪਰ ਬੀਤੀ ਰਾਤ ਹੋਈ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਸਾਡੀ ਕਣਕ ਦੀ ਫ਼ਸਲ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।

ਗੜੇਮਾਰੀ ਕਾਰਨ ਕਣਕ ਤੇ ਸਰ੍ਹੋਂ ਦੀ ਫਸਲ ਦਾ ਨੁਕਸਾਨ

  • ਫਸਲ ਦੇ ਝਾੜ ਘਟਣ ਦਾ ਕਿਸਾਨਾਂ ਨੂੰ ਖਦਸਾ

ਬਰਨਾਲਾ। ਬੀਤੀ ਰਾਤ ਪਏ ਮੀਂਹ ਅਤੇ ਗੜੇਮਾਰੀ ਕਿਸਾਨਾਂ ਦੀ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨ ਚਿੰਤਤ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਚੱਲੀਆਂ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਇਲਾਕੇ ਵਿੱਚ ਵੱਡੇ ਪੱਧਰ ’ਤੇ ਕਣਕ ਦੀ ਖੜ੍ਹੀ ਫਸਲ ਖੇਤ ਵਿੱਚ ਵਿਛ ਗਈ ਹੈ ਜਿਸ ਦੇ ਚਲਦੇ ਕਿਸਾਨਾਂ ਨੂੰ ਵਾਢੀ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਸਕਦਾ ਹੈ।

ਗੁਰਸੇਵਕ ਨਗਰ ਬਰਨਾਲਾ ਦੇ ਵਾਰਡ ਨੰਬਰ 28 ਦੇ ਕਿਸਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੋਈ ਗੜੇਮਾਰੀ ਕਾਰਨ ਪੱਕੀ ਹੋਈ ਸਰ੍ਹੋਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਖੇਤ ਵਿੱਚ ਸਾਰੀ ਸਰੋ੍ਹਂ ਦੇ ਛਿੱਟੇ ਨੁਕਸਾਨੇ ਗਏ ਹਨ ਜਦਕਿ ਕਣਕ ਦੀ ਫਸਲ ਅਗਲੇ ਮਹੀਨੇ ਪੱਕਣ ਕਿਨਾਰੇ ਖੜ੍ਹੀ ਸੀ ਪਰ ਪਹਿਲਾਂ ਬੇਮੌਸਮੀ ਪਏ ਮੀਂਹ ਅਤੇ ਤੇਜ਼ ਹਵਾਵਾਂ ਨੇ ਉਨ੍ਹਾਂ ਦੀ ਖੜ੍ਹੀ ਫਸਲ ਦਾ ਭਾਰੀ ਨੁਕਸਾਨ ਕੀਤਾ ਅਤੇ ਹੁਣ ਬੀਤੀ ਰਾਤ ਹੋਈ ਗੜੇਮਾਰੀ ਕਾਰਨ ਖੇਤਾਂ ਵਿਚਲੀ ਕਣਕ ਦੀਆਂ ਬੱਲੀਆਂ ਨੁਕਸਾਨੀਆਂ ਗਈਆਂ ਹਨ ਜਿਸ ਕਾਰਨ ਫਸਲ ਦੇ ਝਾੜ ’ਤੇ ਵੀ ਅਸਰ ਪਵੇਗਾ ਅਤੇ ਵਾਢੀ ਸਮੇਂ ਵੀ ਮੁਸ਼ਕਿਲ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਦੀ ਆਰਥਿਕ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਜਿਸ ਨਾਲ ਕਿਸਾਨਾਂ ਨੂੰ ਬਚਾਇਆ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।