ਅੱਗ ਪ੍ਰਭਾਵਿਤ ਖ਼ੇਤਰਾਂ ‘ਚ ਭਾਰੀ ਮੀਂਹ
ਸਿਡਨੀ (ਏਜੰਸੀ)। ਜੰਗਲਾਂ ‘ਚ ਭਿਆਨਕ ਅੱਗ ਨਾਲ ਜੂਝ ਰਹੇ ਆਸਟਰੇਲੀਆ (Rain Austrelia) ਲਈ ਪਿਛਲੇ 24 ਘੰਟੇ ਰਾਹਤ ਲੈ ਕੇ ਆਏ। ਅੱਗ ਪ੍ਰਭਾਵਿਤ ਖ਼ੇਤਰਾਂ ‘ਚ ਭਾਰੀ ਮੀਂਹ Rain ਪਿਆ। ਮੌਸਮ ਵਿਭਾਗ ਨੇ ਅਜੇ ਹੋਰ ਮੀਂਹ ਪੈਣ ਦੀ ਉਮੀਦ ਪ੍ਰਗਟਾਈ ਹੈ। ਮੌਸਮ ਵਿਗਿਆਨ ਬਿਊਰੋ ਦੇ ਬੁਲਾਰੇ ਅਬਰਾਰ ਸ਼ਬਰੀਨ ਨੇ ਦੱਸਿਆ ਕਿ ਮੀਂਹ ਨਾਲ ਅਜੇ ਥੋੜ੍ਹੀ ਰਾਹਤ ਮਿਲੀ ਹੈ। ਨਿਊ ਸਾਊਥ ਵੈਲਸ ਅਤੇ ਦੱਖਣੀ ਪੂਰਬੀ ਆਸਟਰੇਲੀਆ ਦੇ ਨੇੜੇ-ਤੇੜੇ ਦੇ ਖ਼ੇਤਰ ‘ਚ ਮਾਨਸੂਨ ਗਤੀਵਿਧੀਆਂ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਲਿਊ ਸਾਊਥ ਵੈਲਸ ਪੇਂਡੂ ਫਾਇਰ ਬ੍ਰਿਗੇਡ ਸੇਵਾ ਵਿਭਾਗ ਨੇ ਦੱਸਿਆ ਕਿ ਜੰਗਲਾਂ ਦੀ ਅੱਗ ‘ਤੇ ਕਾਬੂ ਪਾਉਣ ਦੇ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਅੱਗ ਤੋਂ ਪ੍ਰਭਾਵਿਤ ਹਰ ਖ਼ੇਤਰ ‘ਚ ਮੀਂਹ ਪਿਆ ਹੈ ਜੋ ਕਿ ਬਹੁਤ ਹੀ ਚੰਗੀ ਖ਼ਬਰ ਹੈ। ਅਸੀਂ ਸਿਰਫ਼ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ‘ਚ ਮੀਂਹ ਪੈਂਦਾ ਰਹੇ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਇਤਿਹਾਸ ‘ਚ ਸਭ ਤੋਂ ਭਿਆਨਕ ਜੰਗਲ ਦੀ ਅੱਗ ਕਾਰਨ ਵਾਤਾਵਰਣ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ ਹੈ। ਉੱਥੇ ਹੀ ਜੰਗਲੀ ਸੰਪੱਤੀ ਨੂੰ ਭਾਰੀ ਨੁਕਸਾਨ ਹੋਇਆ ਹੈ।
ਕੀ ਹੈ ਪੂਰਾ ਮਾਮਲਾ
- ਆਸਟਰੇਲੀਆ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗੀ ਹੋਈ ਹੈ।
- ਹੁਣ ਤੱਕ ਕਰੋੜਾਂ ਜੀਵ-ਜੰਤੂਆਂ ਦੀ ਮੌਤ ਹੋ ਚੁੱਕੀ ਹੈ।
- 26 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।
- ਸੈਂਕੜੇ ਘਰ ਸੜ ਕੇ ਸੁਆਹ ਹੋ ਗਏ।
- ਲੋਕਾਂ ਨੂੰ ਪਲਾਇਨ ਲਈ ਮਜ਼ਬੂਰ ਹੋਣਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।