ਕਿਸਾਨਾਂ ਵੱਲੋਂ 12 ਤੋਂ 4 ਵਜੇ ਤੱਕ ਰੇਲ ਪਟੜੀ ਤੇ ਦਿੱਤਾ ਧਰਨਾ | Railways
- 15 ਹਜ਼ਾਰ ਰੁਪਏ ਮੁਆਵਜ਼ੇ ਦੀ ਅਦਾਇਗੀ 5 ਏਕੜ ਤੱਕ ਕਰਨ ਦੀ ਸਰਤ ਵਾਪਸ ਲੈਣ ਦੀ ਮੰਗ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਵੱਲੋਂ ਸੁਨਾਮ ਊਧਮ ਸਿੰਘ ਵਾਲਾ ਵਿਖੇ ਰੇਲਵੇ ਸਟੇਸ਼ਨ ਤੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਸਮੇਤ ਭਾਰੀ ਗਿਣਤੀ ਵਿਚ ਹਾਜ਼ਰ ਕਿਸਾਨਾਂ ਔਰਤਾਂ ਨੇ ਰੇਲਾਂ ਦਾ ਚੱਕਾ ਜਾਮ ਕਰਦਿਆਂ 12 ਤੋਂ ਲੈ ਕੇ 4 ਵਜੇ ਤੱਕ ਕੇਂਦਰ ਅਤੇ ਪੰਜਾਬ ਸਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੇਲ ਪਟੜੀ ਉਤੇ ਧਰਨਾ ਦਿੱਤਾ।
ਕੇਂਦਰ ਸਰਕਾਰ ਸਰਕਾਰੀ ਮੰਡੀਆਂ ਬੰਦ ਕਰਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ : ਆਗੂ
ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦੇ ਜੁੜੇ ਭਾਰੀ ਇਕੱਠ ਕਰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਮੌਸਮੀ ਭਾਰੀ ਬਰਸਾਤ ਅਤੇ ਗੜੇਮਾਰੀ ਕਾਰਨ ਹੋਏ ਕਣਕ ਦੀ ਫਸਲ ਸਮੇਤ ਫਲਦਾਰ ਬੂੁਟਿਆਂ ਅਤੇ ਸਬਜ਼ੀਆਂ ਦੇ ਭਾਰੀ ਨੁਕਸਾਨ ਦੀ ਪੂਰਤੀ ਕਰਨ ਦੀ ਥਾਂ ਕੇਂਦਰ ਸਰਕਾਰ ਨੇ ਵੱਖੋ ਵੱਖਰੋ ਮਾਪਦੰਡ ਤੈਅ ਕਰਦਿਆਂ ਘੱਟੋ ਘੱਟ ਸਮਰਥਨ ਮੁੱਲ ਵਿੱਚ 5. 31 ਤੋਂ ਲੈ ਕੇ 31.86 ਰੁਪਏ ਪ੍ਰਤੀ ਕੁਇੰਟਲ ਕੱਟ ਲਾ ਕੇ ਕਿਸਾਨਾਂ ਨੂੰ ਦੂਹਰੀ ਆਰਥਕ ਮਾਰ ਹੇਠ ਧੱਕ ਦਿੱਤਾ ਹੈ। ਇਸ ਕਿਸਾਨ ਵਿਰੋਧੀ ਫੈਸਲੇ ਨੇ ਕੇਂਦਰੀ ਭਾਜਪਾ ਹਕੂਮਤ ਦਾ ਕਿਸਾਨ ਵਿਰੋਧੀ ਕਿਰਦਾਰ ਨੂੰ ਫਿਰ ਉਘਾੜਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਪੂਰੇ ਦੇਸ਼ ਲਈ ਅੰਨ ਪੈਦਾ ਕਰਦਾ ਹੈ। ਇਸ਼ ਲਈ ਇਸ ਤਬਾਹੀ ਦਾ ਬਹੁਤਾ ਭਾਰ ਪਹਿਲਾਂ ਹੀ ਕਰਜ਼ਿਆਂ ਹੇਠ ਕੁਚਲੇ ਜਾ ਰਹੇ ਕਿਸਾਨਾਂ ਤੇ ਪਾਉਣ ਦੀ ਥਾਂ ਸਰਕਾਰੀ ਖਜਾਨੇ ਸਾਰੇ ਦਾ ਸਾਰਾ ਭਾਰ ਵੰਡਾਉਣਾ ਬਣਦਾ ਹੈ। (Railways)
ਕਣਕ ਦੇ ਰੇਟ ਵਿੱਚ ਕਟੌਤੀ ਕਰਨ ਦਾ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ
ਇਸ ਮੌਕੇ ਸੂਬਾਈ ਆਗੂ ਬਲਜੀਤ ਕੌਰ ਕਿਲਾ ਭਰੀਆ ਅਤੇ ਦਿਲਬਾਗ ਸਿੰਘ ਹਰੀਗੜ ਨੇ ਮੰਗ ਕੀਤੀ ਕਿ ਦਾਗੀ ਦਾਣਿਆ ਜਾਂ ਪਿਚਕੇ ਦਾਣਿਆ ਦਾ ਦੋਸ਼ ਸਰਾਸਰ ਕਿਸਾਨਾਂ ਸਿਰ ਮੜਕੇ ਕਣਕ ਦੇ ਰੇਟ ਵਿਚ ਕਟੌਤੀ ਕਰਨ ਦਾ ਫੈਸਲਾ ਤੁਰੰਤ ਵਾਪਸ ਲਏ। ਭਾਰੀ ਮੀਂਹ ਅਤੇ ਗੜੇਮਾਰੀ ਨੂੰ ਕੌਮੀ ਆਫਤ ਮੰਨਦਿਆਂ ਇਸ ਨਾਲ ਹੋਏ ਫਸਲਾਂ, ਫਲਾਂ ਅਤੇੇ ਸਬਜ਼ੀਆਂ ਤੇ ਹੋਰ ਜਾਇਦਾਤਾਂ ਮਕਾਨਾਂ ਆਦਿ ਦੇ ਹੋਏ ਨੁਕਸਾਨ ਦੀ ਪੂਰੀ ਪੂਰੀ ਭਾਰਪਾਈ ਦੀ ਅਦਾਇਗੀ ਕਾਸ਼ਤਕਾਰ ਕਿਸਾਨਾਂ ਸਮੇਤ ਮਜ਼ਦੂਰਾਂ ਨੂੰ ਤੁਰੰਤ ਕੀਤੀ ਜਾਵੇ। (Railways)
15000 ਰੁਪਏ ਪ੍ਰਤੀ ਏਕੜ ਦੇ ਨਿਗੂਣੇ ਮੁਆਵਜੇ ਦੀ ਅਦਾਇਗੀ ਵੀ ਸਿਰਫ ਪੰਜ ਏਕੜ ਤੱਕ ਕਰਨ ਦੀ ਕਿਸਾਨ ਵਿਰੋਧੀ ਸ਼ਰਤ ਵਾਪਸ ਲਈ ਜਾਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕਣਕ ਦੀ ਫਸਲ ਦੇ ਹੋਏ ਨੁੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ 1000 ਕੁਇੰਟਲ ਰੁਪਏ ਪ੍ਰਤੀ ਬੋਨਸ ਦੇਵੇ ਅਤੇ ਏ. ਪੀ. ਐਸ. ਟੀ ਐਕਟ ਵਿੱਚ ਕੀਤੀਆਂ ਸੋਧਾਂ ਵਾਪਸ ਲਏ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਸਰਕਾਰੀ ਮੰਡੀਆਂ ਬੰਦ ਕਰਕੇ ਕਾਰਪੋਰੇਟ ਘਰਾਣਿਆ ਦਾ ਪੱਖ ਪੂਰ ਰਹੀ ਹੈ। ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਸੈਕਟਰ ਵਿੱਚ ਤਬਦੀਲ ਕਰਨ ਲਈ ਦੇਸ਼ੀ ਵਿਦੇਸ਼ੀ ਕੰਪਨੀ ਨੂੰ ਅਨਾਜ ਸੰਭਾਲਣ ਲਈ ਮੰਡੀਆਂ ਤੇ ਕਬਜ਼ੇ ਕਰਾਉਣ ਲਈ ਤਰਲੋਮੱਛੀ ਹੋ ਰਹੀ ਹੈ। ਇਸ ਮੌਕੇ ਜਸਵੀਰ ਸਿੰਘ ਮੈਦੇਵਾਸ , ਹੈਪੀ ਸਿੰਘ ਨਮੋਲ, ਲੀਲਾ ਸਿੰਘ ਚੌਟੀਆ, ਮੱਖਣ ਸਿੰਘ ਪਾਪੜਾ, ਗੁਰਮੇਲ ਸਿੰਘ ਕੈਂਪਰ, ਵਿੰਦਰ ਸਿੰਘ ਦਿੜਬਾ, ਬਲਵਿੰਦਰ ਸਿੰਘ ਆਦਿ ਆਗੂ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।