ਜੇਈਈ ਤੇ ਨੀਟ ਪ੍ਰੀਖਿਆਵਾਂ ਲਈ ਰੇਲਵੇ ਚਲਾ ਰਹੀ ਹੈ ਸਪੈਸ਼ਲ ਰੇਲਾਂ

Railway

JEE and NEET exams | 15 ਸਤੰਬਰ ਤੱਕ ਮਿਲੇਗੀ ਸਹੂਲਤ
ਟਿਕਟ ਖਰੀਦਣ ਲਈ ਵਿਦਿਆਰਥੀ ਨੂੰ ਵਿਖਾਉਣਾ ਪਵੇਗਾ ਐਡਮਿਟ ਕਾਰਡ

ਨਵੀਂ ਦਿੱਲੀ। ਜੇਈਈ ਤੇ ਨੀਟ ਪ੍ਰੀਖਿਆਵਾਂ (JEE and NEET exams) ‘ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਰਾਹਤ ਭਰੀ ਖਬਰ ਹੈ। ਲਾਕਡਾਊਨ ਦੌਰਾਨ ਪ੍ਰਵੇਸ ਪ੍ਰੀਖਿਆ ‘ਚ ਸ਼ਾਮਲ ਹੋਣ ਲਈ ਭਾਰਤੀ ਰੇਲਵੇ ਨੇ ਸਪੈਸ਼ਲ ਰੇਲਾਂ ਚਲਾਉਣ ਦਾ ਫੈਸਲਾ ਕੀਤਾ ਹੈ।

ਰੇਲ ਮੰਤਰੀ ਪਿਊਸ਼ ਗੋਇਲ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸਹੂਲਤ ਕੌਮੀ ਰੱਖਿਆ ਅਕਾਦਮੀ (ਐਨਡੀਏ) ਦੀ ਪ੍ਰੀਖਿਆ ‘ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਵੀ ਦਿੱਤੀ ਜਾਵੇਗੀ। ਮੰਤਰੀ ਨੇ ਟਵੀਟ ਕੀਤਾ, ਭਾਰਤੀ ਰੇਲਵੇ ਨੇ ਬਿਹਾਰ ‘ਚ ਜੇਈਈ ਮੇਨਸ, ਨੀਟ ਤੇ ਐਨਡੀਏ ਦੀਆਂ ਪ੍ਰੀਖਿਆਵਾਂ ‘ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ 15 ਸਤੰਬਰ ਤੱਕ 20 ਜੋੜੀ ਐਮਈਐਮਯੂ/ਡੀਈਐਮਯੂ ਸਪੈਸ਼ਲ ਰੇਲਾਂ ਚਲਾਉਣਾ ਦਾ ਫੈਸਲਾ ਕੀਤਾ ਹੈ।  ਟਿਕਟ ਖਰੀਦਣ ਲਈ ਵਿਦਿਆਰਥੀ ਨੂੰ ਐਡਮਿਟ ਕਾਰਡ ਦਿਖਾਉਣਾ ਪਵੇਗਾ।ਰੇਲਵੇ ਨੇ (JEE and NEET exams) ਨੀਟ ਤੇ ਜੇਈਈ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਾਲੇ ਦਿਨ ਮੁੰਬਈ ‘ਚ ਵਿਸ਼ੇਸ਼ ਉਪਨਗਰੀ ਸੇਵਾਵਾਂ ਦਾ ਲਾਭ ਦੇਣ ਇਜ਼ਾਜਤ ਦੇ ਦਿੱਤੀ ਹੈ। ਹੁਣ ਇੱਕ ਦਿਨ ਬਾਅਦ ਬਿਹਾਰ ‘ਚ ਇਨ੍ਹਾਂ ਪ੍ਰੀਖਿਆਵਾਂ ‘ਚ ਸ਼ਾਮਲ ਹੋਣ ਵਾਲਿਆਂ ਨੂੰ ਸਹੂਲਤ ਲਈ 2 ਸਤੰਬਰ ਤੋਂ 15 ਸਤੰਬਰ ਤੱਕ 20 ਜੋੜੀ ਵਿਸ਼ੇਸ਼ ਰੇਲਾਂ ਚਲਾਉਣ ਦਾ ਫੈਸਲਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.