ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਪਾਇਆ ਕਾਬੂ, ਰੇਲਵੇ ਨੂੰ ਲੱਖਾਂ ਦਾ ਨੁਕਸਾਨ | Railway Station
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪਟਿਆਲਾ ਦੇ ਰੇਲਵੇ ਸਟੇਸ਼ਨ ਦੀ ਖੜ੍ਹੀ ਪਟਿਆਲਾ-ਅੰਬਾਲਾ ਛਾਉਣੀ ਯਾਤਰੀ ਗੱਡੀ ਦੀ ਇੱਕ ਬੋਗੀ ਨੂੰ ਭੇਦਭਰੇ ਹਾਲਤਾਂ ਵਿੱਚ ਅੱਗ ਲੱਗ ਗਈ। ਉਂਜ ਭਾਵੇਂ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ, ਪਰ ਬੋਗੀ ਨੂੰ ਅੱਗ ਲੱਗਣ ਕਾਰਨ ਬੂਰੀ ਤਰ੍ਹਾਂ ਸੜ ਗਈ। ਇਸ ਮੌਕੇ ਰੇਲਵੇ ਸਟੇਸ਼ਨ ਤੇ ਖੜ੍ਹੇ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਲੋਕ ਇੱਧਰ ਉੱਧਰ ਭੱਜਣ ਲੱਗੇ। ਡਿਊਟੀ ਤੇ ਤੈਨਾਤ ਸਟੇਸ਼ਨ ਮਾਸਟਰ ਰਾਜ ਕੁਮਾਰ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬਿਗ੍ਰੇਡ ਅਤੇ ਆਰਪੀਐਫ ਕਰਮਚਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਫਾਇਰ ਬਿਗ੍ਰੇਡ ਦੀਆਂ ਪੁੱਜੀਆਂ ਦੋ ਗੱਡੀਆਂ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ।
ਇਸ ਮੌਕੇ ਹੈਰਾਨੀ ਇਸ ਗੱਲ ਦੀ ਪਾਈ ਗਈ ਸਟੇਸ਼ਨ ਮਾਸਟਰ ਨੇ ਸਿਰਫ਼ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਕੇ ਹੀ ਆਪਣੀ ਡਿਊਟੀ ਨਿਭਾਅ ਦਿੱਤੀ ਅਤੇ ਸਟੇਸ਼ਨ ਤੋਂ Àੁੱਠ ਕੇ ਘਟਨਾ ਵਾਲੇ ਸਥਾਨ ਤੱਕ ਪੁੱਜਣ ਦੀ ਜ਼ਰੂਰਤ ਨਹੀਂ ਸਮਝੀ। ਇਸ ਮੌਕੇ ਰੇਲਵੇ ਕਰਮਚਾਰੀਆਂ ਨੇ ਦੱਸਿਆ ਕਿ ਇਹ ਗੱਡੀ ਸਵੇਰੇ ਅੰਬਾਲਾ ਤੋਂ ਚੱਲ ਕੇ ਇੱਥੇ ਸਵਾ ਨੌ ਵਜੇ ਪੁੱੱਜੀ ਸੀ ਅਤੇ ਇਸ ਨੂੰ ਦੁਬਾਰਾ ਅੰਬਾਲਾ ਜਾਣ ਲਈ ਪਲੇਟਫਾਰਮ ਨੰਬਰ ਇੱਕ ਤੇ ਖੜ੍ਹਾ ਕੀਤਾ ਸੀ। ਦੁਪਹਿਰ ਇੱਕ ਵਜੇ ਸਟੇਸ਼ਨ ਤੇ ਖੜ੍ਹੇ ਲੋਕਾਂ ਨੇ ਇਸ ਦੇ ਡੱਬੇ ਚੋਂ ਧੰੂੰਆ ਨਿਕਲਦਾ ਦੇਖਿਆ ਤਾ ਸਟੇਸ਼ਨ ਮਾਸਟਰ ਨੂੰ ਸੂਚਿਤ ਕੀਤਾ। (Railway Station)
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਫਾਇਰ ਅਫਸਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਅੱਗ ਸਾਰਟ ਸਕਰਟ ਨਾਲ ਲੱਗੀ ਨਜਰ ਨਹੀਂ ਆਉਂਦੀ। ਅੱਗ ਬੋਗੀ ਦੀ ਇੱਕ ਸੀਟ ਤੋਂ ਲੱਗੀ ਦਿਖਾਈ ਦਿੰਦੀ ਹੈ, ਪਰ ਅਸਲ ਗੱਲ ਤਾ ਜਾਂਚ ਤੋਂ ਬਆਦ ਹੀ ਸਾਹਮਣੇ ਆਵੇਗੀ। ਉਂਜ ਇਲੈਕਟ੍ਰਰੀਕਲ ਵੱਲੋਂ ਜਾਂਚ ਦੌਰਾਨ ਦੱਸਿਆ ਕਿ ਅੱਗ ਸਾਟ ਸਰਕਟ ਨਾਲ ਲੱਗੀ ਨਹੀਂ ਦਿਸ ਰਹੀ। ਉਨ੍ਹਾਂ ਕਿਹਾ ਕਿ ਜਾਂ ਤਾ ਕਿਸੇ ਤੋਂ ਸਿਗਰਟ ਪੀਣ ਮੌਕੇ ਅੱਗ ਲੱਗ ਸਕਦੀ ਹੈ,ਜਾਂ ਕਿਸੇ ਸਰਾਰਤੀ ਅਨਸਰ ਵੱਲੋਂ ਇਸ ਅੱਗ ਨੂੰ ਲਗਾ ਦਿੱਤਾ ਹੈ। ਬੋਗੀ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ੍ਹ ਗਈ ਅਤੇ ਰੇਲਵੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। (Railway Station)