7000 ਕਰੋੜ ਦਾ ਬੈਂਕ ਘਪਲਾ ਮਾਮਲਾ : ਸੀਬੀਆਈ ਨੇ ਹਰਿਆਣਾ ਸਮੇਤ 15 ਸੂਬਿਆਂ ‘ਚ ਕੀਤੀ ਕਾਰਵਾਈ
ਏਜੰਸੀ/ਨਵੀਂ ਦਿੱਲੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦੇਸ਼ ਦੇ 15 ਬੈਂਕਾਂ ‘ਚ ਸੱਤ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਸਬੰਧੀ ਮੰਗਲਵਾਰ ਨੂੰ ਦਿੱਲੀ, ਮੁੰਬਈ, ਚੰਡੀਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਗੁਜਰਾਤ ਸਮੇਤ ਦੇਸ਼ ਦੇ 169 ਥਾਵਾਂ ‘ਤੇ ਛਾਪੇਮਾਰੀ ਕੀਤੀ। CBI
ਸੂਤਰਾਂ ਅਨੁਸਾਰ ਆਂਧਰਾ ਪ੍ਰਦੇਸ਼ ਬੈਂਕ, ਓਰੀਐਂਟਲ ਬੈਂਕ ਆਫ਼ ਕਾਮੱਰਸ, ਇੰਡੀਅਨ ਓਵਰਸੀਜ਼ ਬੈਂਕ, ਭਾਰਤੀ ਸਟੇਟ ਬੈਂਕ, ਇਲਾਹਾਬਾਦ ਬੈਂਕ, ਕੇਨਰਾ ਬੈਂਕ, ਦੇਨਾ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਯੂਨੀਅਨ ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ, ਆਈਡੀਬੀਆਈ ਬੈਂਕ, ਬੈਂਕ ਆਫ਼ ਮਹਾਂਰਾਸ਼ਟਰ ਤੇ ਬੈਂਕ ਆਫ਼ ਇੰਡੀਆ ਨਾਲ ਜੁੜੇ ਧੋਖਾਧੜੀ ਦੇ ਦਰਜ ਕੀਤੇ ਗਏ 35 ਮਾਮਲਿਆਂ ‘ਚ ਇਹ ਛਾਪੇਮਾਰੀਆਂ ਕੀਤੀਆਂ ਗਈਆਂ ਬਿਊਰੋ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਭਰ ‘ਚ 169 ਥਾਵਾਂ ‘ਤੇ ਛਾਪੇ ਮਾਰੇ ਗਏ ਇਹ ਛਾਪੇ ਦਿੱਲੀ, ਗੁਰੂਗ੍ਰਾਮ, ਚੰਡੀਗੜ੍ਹ, ਲੁਧਿਆਣਾ, ਦੇਹਰਾਦੂਨ, ਨੋਇਡਾ, ਬਾਰਾਮਤੀ, ਮੁੰਬਈ, ਠਾਣੇ, ਸਿਲਵਾਸਾ, ਕਲਿਆਣ, ਅੰਮ੍ਰਿਤਸਰ, ਫਰੀਦਾਬਾਦ, ਬੰਗਲੌਰ, ਤ੍ਰਿਪੁਰ, ਚੇੱਨਈ, ਮੁਦਰੈ, ਕਿਊਇਲੋਨ, ਕੋਚੀਨ, ਭਾਵਨਗਰ, ਸੂਰਤ, ਅਹਿਮਦਾਬਾਦ, ਕਾਨਪੁਰ, ਗਾਜਿਆਬਾਦ, ਵਾਰਾਣਸੀ, ਚੰਦੌਲੀ, ਬਠਿੰਡਾ, ਗੁਰਦਾਸਪੁਰ, ਮੁਰੈਨਾ, ਕੋਲਕਾਤਾ, ਪਟਨਾ, ਕ੍ਰਿਸ਼ਨਾ ਤੇ ਹੈਦਰਾਬਾਦ ਤੇ ਗੁਜਰਾਤ, ਹਰਿਆਣਾ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਪੰਜਾਬ, ਤਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਦਾਦਰਾ ਤੇ ਨਗਰ ਹਵੇਲੀ ‘ਚ ਕਈ ਥਾਵਾਂ ‘ਤੇ ਛਾਪੇ ਮਾਰੇ ਗਏ ਛਾਪੇਮਾਰੀ ‘ਚ ਸੀਬੀਆਈ ਦੀਆਂ ਕਰੀਬ 170 ਟੀਮਾਂ ਸ਼ਾਮਲ ਹਨ, ਜਿਨ੍ਹਾਂ ‘ਚ ਵਿੱਤੀ ਮਾਹਿਰ, ਆਡੀਟਰ ਤੇ ਅਧਿਕਾਰੀ ਵੀ ਸ਼ਾਮਲ ਹਨ।ਜ਼ਿਕਰਯੋਗ ਹੈ ਕਿ ਸਾਲ 2018-19 ‘ਚ ਬੈਂਕ ਘਪਲੇ ਮਾਮਲੇ ‘ਚ ਕਰੀਬ 6800 ਮਾਮਲੇ ਦਰਜ ਕੀਤੇ ਗਏ ਸਨ ਤੇ 71 ਹਜ਼ਾਰ 500 ਕਰੋੜ ਰੁਪਏ ਦੀ ਧੋਖਾਧੜੀ ਸਾਹਮਣੇ ਆਈ ਸੀ। CBI
ਸੀਬੀਆਈ ਨੇ ਮੁਲਾਜ਼ਮਾਂ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ
ਮੀਡੀਆ ਰਿਪੋਰਟਾਂ ਅਨੁਸਾਰ, ਸੀਬੀਆਈ ਅਧਿਕਾਰੀ ਨੇ ਇਸ ਮਾਮਲੇ ‘ਚ ਸ਼ਾਮਲ ਬੈਂਕਾਂ ਜਾਂ ਮੁਲਾਜ਼ਮਾਂ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਂਦਰੀ ਜਾਂਚ ਏਜੰਸੀ ਨੇ ਇੰਨੀ ਵੱਡੀ ਪੱਧਰ ‘ਤੇ ਤਲਾਸ਼ੀ ਅਭਿਆਨ ਚਲਾਇਆ ਹੈ ਇਸ ਨੇ ਪਿਛਲੇ ਕੁਝ ਮਹੀਨਿਆਂ ‘ਚ ਬੈਂਕ ਧੋਖਾਧੜੀ ਦੇ ਮਾਮਲਿਆਂ ‘ਚ ਕਈ ਵਾਰ ਇਸ ਤਰ੍ਹਾਂ ਦੀ ਛਾਪੇਮਾਰੀ ਕੀਤੀ ਹੈ ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਦਰਜ ਕੀਤੀ ਗਈ ਜ਼ਿਆਦਾਤਰ ਐਫਆਈਆਰ ‘ਚ ਉਹ ਡਿਫਾਲਟਰ ਹਨ, ਜਿਨ੍ਹਾਂ ਨੇ ਬੈਂਥ ਅਧਿਕਾਰੀਆਂ ਦੇ ਨਾਲ ਮਿਲ ਕੇ ਆਪਣੀਆਂ ਫਰਮਾਂ ਦੇ ਨਾਂਅ ‘ਤੇ ਲੋਨ ਲਿਆ ਸੀ ਤੇ ਇਸ ਨੂੰ ਵਾਪਸ ਨਹੀਂ ਕੀਤਾ ਗਿਆ ਕੁਝ ਮਾਮਲਿਆਂ ‘ਚ ਬੈਂਕਾਂ ਨੂੰ ਧੋਖਾ ਦੇਣ ਲਈ ਕ੍ਰੇਡਿਟ ਸੁਵਿਧਾ ਦੀ ਵਰਤੋਂ ਕੀਤੀ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।