ਕੌਮੀ ਜਾਂਚ ਏਜੰਸੀ ਵੱਲੋਂ ਬਠਿੰਡਾ ਜ਼ਿਲ੍ਹੇ ‘ਚ 2 ਥਾਈਂ ਰੇਡ

NIA raid in Bathinda

ਬਠਿੰਡਾ (ਸੁਖਜੀਤ ਮਾਨ)। ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਅੱਜ ਦਿਨ ਚੜ੍ਹਦਿਆਂ ਹੀ ਪੰਜਾਬ ਵਿੱਚ ਕਈ ਥਾਈਂ ਰੇਡ ਕੀਤੀ ਗਈ। ਏਜੰਸੀ ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ ਮੌੜ ਮੰਡੀ ਤੇ ਪਿੰਡ ਜੇਠੂਕੇ ਵਿਖੇ ਰੇਡ ਕੀਤੀ ਗਈ।

ਸ਼ੁਰੂਆਤੀ ਵੇਰਵਿਆਂ ਮੁਤਾਬਿਕ ਅੱਜ ਸਵੇਰੇ 6 ਵਜੇ ਐਨਆਈਏ ਟੀਮ ਵੱਲੋਂ ਰਾਮਪੁਰਾ ਨੇੜਲੇ ਪਿੰਡ ਜੇਠੂਕੇ ਵਿਖੇ ਗੁਰਪ੍ਰੀਤ ਸਿੰਘ ਉਰਫ ਗੁਰੀ ਦੇ ਘਰ ਰੇਡ ਕਰਕੇ ਫਰੋਲਾ-ਫਰਾਲੀ ਕੀਤੀ ਗਈ। ਇਸ ਤੋਂ ਇਲਾਵਾ ਮੌੜ ਮੰਡੀ ਵਿਖੇ ਹੈਰੀ ਮੌੜ ਦੇ ਘਰ ਜਾਂਚ ਕੀਤੀ ਗਈ। ਗੁਰਪ੍ਰੀਤ ਕਤਲ ਸਮੇਤ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ, ਜਦੋੰਕਿ ਹੈਰੀ ‘ਤੇ ਵੀ ਕਈ ਮਾਮਲੇ ਦਰਜ਼ ਹਨ।

ਇਹਨਾਂ ਮਾਮਲਿਆਂ ਸਬੰਧੀ ਐਨਆਈਏ ਅਧਿਕਾਰੀਆਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਅਤੇ ਸਥਾਨਕ ਪੁਲਿਸ ਦਾ ਤਰਕ ਹੈ ਕਿ ਇਸ ਬਾਰੇ ਉਹਨਾਂ ਕੋਲ ਕੋਈ ਜਾਣਕਾਰੀ ਨਹੀਂ ਐਨਆਈਏ ਟੀਮ ਹੀ ਕੁਝ ਦੱਸ ਸਕਦੀ ਹੈ। ਜਾਂਚ ਟੀਮਾਂ ਵੱਲੋਂ ਕੀ ਕੁਝ ਜ਼ਬਤ ਕੀਤਾ ਗਿਆ ਜਾਂ ਕੋਈ ਗ੍ਰਿਫਤਾਰੀ ਕੀਤੀ ਗਈ ਹੈ, ਇਸਦੇ ਵੇਰਵੇ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ

LEAVE A REPLY

Please enter your comment!
Please enter your name here