ਜੰਗੀ ਸ਼ਰਨਾਰਥੀਆਂ ਨਾਲ ਸੰਕਟ ’ਚ ਦੇਸ਼

War Refugees

ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਪ੍ਰਵਾਸੀਆਂ ਦੀ ਭੀੜ ਨਾਲ ਨਜਿੱਠਣ ਦਾ ਵਾਅਦਾ ਕਰਕੇ ਸੱਤਾ ’ਚ ਆਏ ਸਨ, ਪਰ ਉਹ ਇਸ ’ਚ ਸਫ਼ਲ ਨਹੀਂ ਹੋ ਸਕੇ ਹਨ ਟਿਊਨੀਸ਼ੀਆ ਵੱਲੋਂ ਪ੍ਰਵਾਸੀਆਂ ’ਤੇ ਕਾਰਵਾਈ ਅਤੇ ਲੀਬੀਆ ’ਚ ਜਾਰੀ ਹਿੰਸਾ ਅਤੇ ਹੜ੍ਹ ਕਾਰਨ ਵੱਡੀ ਗਿਣਤੀ ’ਚ ਲੋਕ ਕਿਸ਼ਤੀਆਂ ਦੁਆਰਾ ਇਟਲੀ ਪਹੁੰਚ ਰਹੇ ਹਨ ਇਟਲੀ ਦੇ ਇੱਕ ਦੀਪ ’ਤੇ 24 ਘੰਟੇ ਦੀ ਮਿਆਦ ’ਚ ਲਗਭਗ 7000 ਤੋਂ ਜ਼ਿਆਦਾ ਸ਼ਰਨਾਰਥੀ ਪਹੰੁਚੇ ਹਨ ਇੱਥੇ ਵੱਡੀ ਗਿਣਤੀ ’ਚ ਸੰਕਟਗ੍ਰਸਤ ਉੱਤਰੀ ਅਫਰੀਕਾ ਤੋਂ ਸ਼ਰਨਾਰਥੀ ਆ ਰਹੇ ਹਨ ਇੱਕ ਸਾਲ ਦੇ ਅੰਦਰ ਇਟਲੀ ’ਚ ਕਰੀਬ ਸਵਾ ਲੱਖ ਕਿਸ਼ਤੀਆਂ ਸ਼ਰਨਾਰਥੀਆਂ ਨਾਲ ਭਰੀਆਂ ਪਹੁੰਚੀਆਂ ਹਨ। (War Refugees)

ਇਹ ਵੀ ਪੜ੍ਹੋ : ਹਰਭਜਨ ਲਾਲ ਇੰਸਾਂ ਬਣੇ ਹਾਕਮ ਸਿੰਘ ਵਾਲਾ ਦੇ ਪਹਿਲੇ ਸਰੀਰਦਾਨੀ

ਇਨ੍ਹਾਂ ਪ੍ਰਵਾਸੀਆਂ ਨੇ ਇਟਲੀ ਦੀ ਅਰਥਵਿਵਸਥਾ ਅਤੇ ਅਬਾਦੀ ਘਣਤਾ ਨੂੰ ਸੰਕਟ ’ਚ ਪਾਉਣ ਦਾ ਕੰਮ ਕਰ ਦਿੱਤਾ ਹੈ ਜੰਗ ਅਤੇ ਆਫਤ ਸਬੰਧੀ ਪ੍ਰਵਾਸੀ ਇਸ ਸਮੇਂ ਕਈ ਦੇਸ਼ਾਂ ਲਈ ਸੰਕਟ ਬਣੇ ਹੋਏ ਹਨ ਭਾਰਤ ਵੀ ਇਸ ਸੰਕਟ ਨਾਲ ਗ੍ਰਸਤ ਹੈ ਸੰਯੁਕਤ ਰਾਸ਼ਟਰ ’ਚ ਸ਼ਰਨਾਰਥੀਆਂ ਦੇ ਮਾਮਲਿਆਂ ਨਾਲ ਜੁੜੇ ‘ਯੂਨਾਈਟੇਡ ਨੇਸ਼ੰਸ ਹਾਈ ਕਮਿਸ਼ਨਰ ਅਤੇ ਰਿਫਿਊਜੀ’ (ਯੂਐਨਐਚਸੀਆਰ) ਦੀ ਗਲੋਬਲ ਟੇ੍ਰਂਡਸ ਰਿਪੋਰਟਸ ਜਿਨੇਵਾ ’ਚ ਜਾਰੀ ਕਰਦਿਆਂ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਮੁਖੀ ਫਿਲਿਪੋ ਗ੍ਰੈਂਡੀ ਨੇ ਕਿਹਾ ਕਿ ਉਤਪੀੜਨ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਕਾਰਨ ਕਰੀਬ 11 ਕਰੋੜ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। (War Refugees)

ਸਾਡੀ ਸੰਸਾਰਿਕ ਸਥਿਤੀ ’ਤੇ ਕਲੰਕ ਹੈ 2022 ’ਚ ਕਰੀਬ 1.9 ਕਰੋੜ ਲੋਕ ਉੱਜੜੇ ਸਨ

ਇਹ ਸਾਡੀ ਸੰਸਾਰਿਕ ਸਥਿਤੀ ’ਤੇ ਕਲੰਕ ਹੈ 2022 ’ਚ ਕਰੀਬ 1.9 ਕਰੋੜ ਲੋਕ ਉੱਜੜੇ ਸਨ, ਜਿਨ੍ਹਾਂ ’ਚੋਂ 1.1 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਯੂਕਰੇਨ ’ਤੇ ਰੂਸ ਦੇ ਹਮਲੇ ਦੇ ਚੱਲਦਿਆਂ ਆਪਣਾ ਘਰ ਛੱਡਿਆ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਐਨੀ ਵੱਡੀ ਗਿਣਤੀ ’ਚ ਲੋਕ ਜੰਗ ਕਾਰਨ ਉੱਜੜੇ ਹਨ ਇਹ ਐਮਰਜੈਂਸੀ ਸਥਿਤੀ ਦਾ ਸੰਕੇਤ ਹੈ ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨ (ਐਨਐਚਸੀਆਰ) ਨੇ ਰੂਸ-ਯੂਕਰੇਨ ਜੰਗ ਦੇ ਦਸ ਦਿਨ ਪੂਰੇ ਹੋਣ ਤੋਂ ਬਾਅਦ ਰਿਪੋਰਟ ਦਿੱਤੀ ਸੀ ਕਿ ਹਵਾਈ ਅਤੇ ਮਿਜ਼ਾਇਲ ਹਮਲਿਆਂ ਤੋਂ ਬਚਣ ਲਈ ਦਸ ਲੱਖ ਤੋਂ ਜਿਆਦਾ ਨਾਗਰਿਕ ਯੂਕਰੇਨ ਤੋਂ ਪਲਾਇਨ ਕਰ ਚੁੱਕੇ ਹਨ। (War Refugees)

ਬੀਤੀ ਇੱਕ ਸ਼ਤਾਬਦੀ ’ਚ ਐਨੀ ਤੇਜ਼ੀ ਨਾਲ ਕਿਤੇ ਵੀ ਪਲਾਇਨ ਦੇਖਣ ’ਚ ਨਹੀਂ ਆਇਆ ਹੈ ਦੇਸ਼ ਛੱਡਣ ਵਾਲੇ ਲੋਕਾਂ ਦਾ ਇਹ ਅੰਕੜਾ ਯੂਕਰੇਨ ਦੀ ਕੁੱਲ ਅਬਾਦੀ ਦਾ ਦੋ ਫੀਸਦੀ ਤੋਂ ਜਿਆਦਾ ਹੈ ਇਹ ਲੋਕ ਰੋਮਾਨੀਆ, ਪੋਲੈਂਡ, ਮੋਲਡੋਵਾ, ਸਲੋਵਾਕੀਆ, ਹੰਗਰੀ ਅਤੇ ਬੇਲਾਰੂਸ ’ਚ ਸ਼ਰਨ ਲੈ ਰਹੇ ਹਨ ਇਨ੍ਹਾਂ ’ਚ ਸਭ ਤੋਂ ਜ਼ਿਆਦਾ 6.5 ਲੱਖ ਲੋਕ ਪੋਲੈਂਡ ਦੀ ਸ਼ਰਨ ’ਚ ਹਨ ਕੁਝ ਲੋਕ ਨਜ਼ਦੀਕੀ ਰੂਸ ਦੇ ਸੀਮਾ ਖੇਤਰ ’ਚ ਵੀ ਚਲੇ ਗਏ ਹਨ ਸਭ ਤੋਂ ਘੱਟ ਸ਼ਰਨਾਰਥੀ ਬੇਲਾਰੂਸ ਪਹੁੰਚ ਰਹੇ ਹਨ ਅਜਿਹਾ ਇਸ ਲਈ ਹੈ, ਕਿਉਂਕਿ ਬੇਲਾਰੂਸ ਰੂਸ ਦਾ ਸਹਿਯੋਗੀ ਦੇਸ਼ ਹੈ ਵਿਸ਼ਵ ਬੈਂਕ ਮੁਤਾਬਿਕ 2020 ਦੇ ਆਖਰ ’ਚ ਯੂਕਰੇਨ ਦੀ ਆਬਾਦੀ 4.4 ਕਰੋੜ ਸੀ ਐਨਐਚਸੀਆਰ ਨੇ ਸ਼ੱਕ ਪ੍ਰਗਟਾਇਆ ਹੈ।

ਇਹ ਵੀ ਪੜ੍ਹੋ : ਨੇਪਾਲ ’ਚ ਵਧ ਰਿਹਾ ਚੀਨ

ਕਿ ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ 40 ਲੱਖ ਤੋਂ ਵੀ ਜ਼ਿਆਦਾ ਯੂਕਰੇਨੀ ਨਾਗਰਿਕਾਂ ਨੂੰ ਗੁਆਂਢੀ ਦੇਸ਼ਾਂ ’ਚ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਵੇਗਾ ਜੰਗੀ ਸ਼ਰਨਾਰਥੀਆਂ ਨੇ ਇਸ ਤੋਂ ਪਹਿਲਾਂ 2011 ’ਚ ਸੀਰੀਆ ’ਚ ਛਿੜੇ ਗ੍ਰਹਿ ਯੁੱਧ ਦੇ ਚੱਲਦਿਆਂ ਵੱਡੀ ਗਿਣਤੀ ’ਚ ਪਲਾਇਨ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਜੋ 2018 ’ਚ ਅਮਰੀਕਾ ਵੱਲੋਂ ਕੀਤੇ ਹਮਲੇ ਤੱਕ ਜਾਰੀ ਰਿਹਾ ਸੀ ਪਰ ਹੁਣ ਜੰਗ ਚੱਲਣ ਦੇ ਸਵਾ ਸਾਲ ਬਾਅਦ ਯੂਕਰੇਨ ਦੇ ਇੱਕ ਕਰੋੜ ਦਸ ਲੱਖ ਲੋਕ ਜੰਗੀ ਸ਼ਰਨਾਰਥੀ ਦਾ ਡੰਗ ਝੱਲ ਰਹੇ ਹਨ ਅਮਰੀਕਾ ਨੇ ਆਪਣੇ ਮਿੱਤਰ ਦੇਸ਼ ਬਿ੍ਰਟੇਨ ਅਤੇ ਫਰਾਂਸ ਨਾਲ ਮਿਲ ਕੇ ਸੀਰੀਆ ’ਤੇ ਮਿਜ਼ਾਇਲ ਹਮਲਾ ਬੋਲਿਆ ਸੀ।

ਇਸ ’ਚ ਰਸਾਇਣਕ ਹਥਿਆਰਾਂ ਦੇ ਭੰਡਾਰ ਅਤੇ ਵਿਗਿਆਨਕ ਖੋਜ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਨ੍ਹਾਂ ਹਮਲਿਆਂ ਦੇ ਨਤੀਜੇ ਵਜੋਂ ਕਈ ਇਮਾਰਤਾਂ ’ਚ ਅੱਗ ਲੱਗ ਗਈ ਸੀ ਦਮਿਸ਼ਕ ਧੂੰਏਂ ਦੇ ਗੁਬਾਰ ਨਾਲ ਢੱਕ ਗਿਆ ਸੀ ਅਜਿਹੇ ਹੀ ਦਿ੍ਰਸ਼ ਅੱਜ-ਕੱਲ੍ਹ ਯੂਕਰੇਨ ’ਚ ਰੂਸੀ ਹਮਲੇ ਦੇ ਨਤੀਜੇ ਦੇ ਰੂਪ ਦੇਖਣ ’ਚ ਆ ਰਹੇ ਹਨ ਹਮਲੇ ’ਚ ਕਿੰਨਾ ਜਾਨੀ ਨੁਕਸਾਨ ਹੋਇਆ, ਇਹ ਤਾਂ ਅੱਜ ਤੱਕ ਤੈਅ ਨਹੀਂ ਹੋਇਆ, ਪਰ ਸੀਰੀਆ ਨੇ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਆਪਣੀ ਮਰਿਆਦਾ ਦਾ ਉਲੰਘਣ ਦੱਸਿਆ ਸੀ ਉੱਥੇ ਰੂਸ, ਚੀਨ ਅਤੇ ਇਰਾਨ ਨੇ ਸਖ਼ਤ ਵਿਰੋਧ ਪ੍ਰਗਟਾਇਆ ਸੀ ਇਨ੍ਹਾਂ ਕਹਿਣਾ ਸੀ ਕਿ ਪਹਿਲਾਂ ਰਸਾਇਣਕ ਹਥਿਆਰ ਰੱਖਣ ਅਤੇ ਉਨ੍ਹਾਂ ਦਾ ਇਸਤੇਮਾਲ ਕੀਤਾ ਜਾਣ ਅਤੇ ਕਿਸ ਵੱਲੋਂ ਇਸਤੇਮਾਲ ਕੀਤੇ ਗਏ, ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਸੀ।

ਇਨ੍ਹਾਂ ’ਚੋਂ 67 ਲੱਖ ਅੱਜ ਵੀ ਕਈ ਦੇਸ਼ਾਂ ’ਚ ਸ਼ਰਨਾਰਥੀ ਬਣੇ ਹੋਏ ਹਨ

ਅਮਰੀਕਾ ਨੇ ਇਰਾਕ ’ਤੇ ਵੀ ਜੈਵਿਕ ਅਤੇ ਰਸਾਇਣਕ ਹਥਿਆਰਾਂ ਦੀ ਉਪਲੱਬਧਤਾ ਸਬੰਧੀ ਸ਼ੱਕ ਦੇ ਚੱਲਦਿਆਂ ਹਮਲਾ ਬੋਲਿਆ ਸੀ ਪਰ ਬਿਆਨਬਾਜ਼ੀ ਤੋਂ ਇਲਾਵਾ ਜੰਗ ਰੋਕਣ ਦੀ ਠੋਸ ਪਹਿਲ ਕਿਸੇ ਦੇਸ਼ ਨੇ ਨਹੀਂ ਕੀਤੀ ਸੀ ਕਰੀਬ ਸਾਢੇ ਸੱਤ ਸਾਲ ਚੱਲੇ ਸੀਰੀਆ ਦੇ ਜੰਗ ’ਚ ਪੰਜ ਲੱਖ ਤੋਂ ਵੀ ਜ਼ਿਆਦਾ ਲੋਕ ਮਾਰੇ ਗਏ ਸਨ ਇੱਕ ਕਰੋੜ ਲੋਕਾਂ ਨੇ ਤੁਰੰਤ ਸ਼ਰਨਾਰਥੀ ਦੇ ਰੂਪ ’ਚ ਉਜਾੜੇ ਦਾ ਡੰਗ ਝੱਲਿਆ, ਇਨ੍ਹਾਂ ’ਚੋਂ 67 ਲੱਖ ਅੱਜ ਵੀ ਕਈ ਦੇਸ਼ਾਂ ’ਚ ਸ਼ਰਨਾਰਥੀ ਬਣੇ ਹੋਏ ਹਨ ਇਹ ਸ਼ਾਰਨਾਰਥੀ ਜਿਨ੍ਹਾਂ ਦੇਸ਼ਾਂ ’ਚ ਰਹਿ ਰਹੇ ਹਨ, ਉਨ੍ਹਾਂ ’ਚ ਵੀ ਆਪਣੀ ਇਸਲਾਮਿਕ ਕੱਟੜਤਾ ਦੇ ਚੱਲਦਿਆਂ ਸੰਕਟ ਦਾ ਸਬੱਬ ਬਣ ਰਹੇ ਹਨ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੀ ਸੰਸਾਰਿਕ ਰਿਪੋਰਟ ਦੀ ਮੰਨੀਏ ਤਾਂ 20 ਸਾਲ ਪਹਿਲਾਂ ਦੀ ਤੁਲਨਾ ’ਚ ਉਜਾੜੇ ਦਾ ਸੰਕਟ ਦੱਗਣਾ ਵਧ ਗਿਆ ਹੈ।

ਇਹ ਵੀ ਪੜ੍ਹੋ : ਆਸ਼ੂ ਟੈਂਡਰ ਮਾਮਲਾ: ਅਦਾਲਤ ਵੱਲੋਂ ਭਗੌੜਿਆਂ ਨੂੰ ਦੋ ਹਫ਼ਤਿਆਂ ਅੰਦਰ ਆਤਮ ਸਮਰਪਣ ਕਰਨ ਦੇ ਆਦੇਸ਼

2019 ਤੱਕ ਅੰਦਰੂਨੀ ਰੂਪ ’ਚ ਉੱਜੜਿਆਂ ਦੀ ਕੁੱਲ ਗਿਣਤੀ 4 ਕਰੋੜ 13 ਲੱਖ ਸੀ ਇਨ੍ਹਾਂ ’ਚੋਂ 1 ਕਰੋੜ 36 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਨੂੰ 2018 ’ਚ ਹੀ ਉਜਾੜੇ ਦਾ ਡੰਗ ਝੱਲਣਾ ਪਿਆ ਸੀ ਇਹ ਸਹੀ ਹੈ ਕਿ ਵਿਕਸਿਤ ਜਾਂ ਪੂੰਜੀਪਤੀ ਦੇਸ਼ ਆਪਣੀ ਹੋਂਦ ਲਈ ਜੰਗ ਦੇ ਹਾਲਾਤ ਪੈਦਾ ਕਰਦੇ ਹਨ, ਜਿਵੇਂ ਕਿ ਅਸੀਂ ਯੂਕਰੇਨ ਦੇ ਪਰਿਪੱਖ ’ਚ ਅਮਰੀਕਾ ਅਤੇ ਰੂਸ ਦੀ ਹੋਂਦ ਦੀ ਲੜਾਈ ਦੇਖ ਰਹੇ ਹਾਂ ਇਹ ਉਹੀ ਦੇਸ਼ ਹਨ, ਜਿਨ੍ਹਾਂ ਨੇ 1993 ਤੱਕ ਤੀਜੀ ਪਰਮਾਣੂ ਸ਼ਕਤੀ ਰਹੇ ਦੇਸ਼ ਯੂਕਰੇਨ ਨੂੰ 1994 ’ਚ ਬੁਡਾਪੇਸਟ ਪਰਮਾਣੂ ਅਪ੍ਰਸਾਰ ਸੰਧੀ ’ਤੇ ਦਸਤਖਤ ਕਰਵਾ ਕੇ ਉਸ ਦੇ ਸਾਰੇ ਪਰਮਾਣੂ ਹਥਿਆਰ ਸਮੁੰਦਰ ’ਚ ਨਸ਼ਟ ਕਰਵਾ ਦਿੱਤੇ ਸਨ ਅਮਰੀਕਾ ਅਤੇ ਬਿ੍ਰਟੇਨ ਨੇ ਯੂਕਰੇਨ ਨੂੰ ਇਸ ਸਮਝੌਤੇ ਲਈ ਰਾਜ਼ੀ ਕੀਤਾ ਸੀ। (War Refugees)

ਇਨ੍ਹਾਂ ਦੇਸ਼ਾਂ ਨਾਲ ਰੂਸ ਨੇ ਵੀ ਸਹਿਮਤੀ ਪ੍ਰਗਟਾਉਂਦੇ ਹੋਏ ਯੂਕਰੇਨ ਦੀ ਸੁਰੱਖਿਆ ਦੀ ਗਾਰੰਟੀ ਲਈ ਸੀ ਪਰ ਹੁਣ ਰੂਸ ਨੇ ਸਿੱਧਾ ਯੂਕਰੇਨ ’ਤੇ ਹਮਲਾ ਬੋਲ ਦਿੱਤਾ ਜੇਕਰ ਯੂਕਰੇਨ ਨੇ ਅਪਣੇ ਪਰਮਾਣੂ ਹਥਿਆਰ ਨਸ਼ਟ ਨਾ ਕੀਤੇ ਹੁੰਦੇ ਤਾਂ ਉਸ ਨੂੰ ਸ਼ਾਇਦ ਜੰਗ ਨਾਲ ਪੈਦਾ ਹੋਣ ਵਾਲੀ ਇਸ ਬਰਬਾਦੀ ਦਾ ਸਾਹਮਣਾ ਨਾ ਕਰਨਾ ਪੈਂਦਾ ਅਤੇ ਨਾ ਹੀ ਉਸ ਦੇ ਇੱਕ ਏਕੜ ਦਸ ਲੱਖ ਤੋਂ ਜਿਆਦਾ ਨਾਗਰਿਕ ਉਜਾੜੇ ਦਾ ਸੰਕਟ ਝੱਲਣ ਨੂੰ ਮਜ਼ਬੂਰ ਹੁੰਦੇ? ਬਾਵਜੂਦ ਇਹੀ ਉਹ ਅਮੀਰ ਦੇਸ਼ ਹਨ, ਜੋ ਸਭ ਤੋਂ ਜ਼ਿਆਦਾ ਜੰਗੀ ਅਤੇ ਵਾਤਾਵਰਨ ਆਫ਼ਤ ਦੇ ਸ਼ਰਨਾਰਥੀਆਂ ਨੂੰ ਸ਼ਰਨ ਦਿੰਦੇ ਹਨ 2015 ’ਚ ਸੀਰੀਆ ’ਚ ਜੋ ਹਿੰਸਾ ਭੜਕੀ ਸੀ, ਉਸ ਤੋਂ ਬਚਣ ਲਈ ਲੱਖਾਂ ਲੋਕਾਂ ਨੇ ਜਾਨ ਜੋਖਿਮ ’ਚ ਪਾ ਕੇ ਭੂਮੱਧ ਸਾਗਰ ਨੂੰ ਔਰਤਾਂ ਅਤੇ ਬੱਚਿਆਂ ਨਾਲ ਪਾਰ ਕੀਤਾ।

ਵਕਤ ਦੇ ਮਾਰੇ ਸ਼ਰਨਾਰਥੀਆਂ ਨੂੰ ਸਹਾਰਾ ਦੇਣ ਦੀ ਨੀਤੀ ਬਣਾਈ ਜਾਣੀ ਜ਼ਰੂਰੀ ਹੈ

ਗਰੀਸ ਅਤੇ ਇਟਲੀ ’ਚ ਸ਼ਰਨ ਲਈ ਸੀ ਇਨ੍ਹਾਂ ਦੋਵਾਂ ਦੇਸ਼ਾਂ ਨੇ ਉਦੋਂ ਕਿਹਾ ਸੀ ਕਿ ਵਕਤ ਦੇ ਮਾਰੇ ਸ਼ਰਨਾਰਥੀਆਂ ਨੂੰ ਸਹਾਰਾ ਦੇਣ ਦੀ ਨੀਤੀ ਬਣਾਈ ਜਾਣੀ ਜ਼ਰੂਰੀ ਹੈ ਵੈਨੇਜੁਏਲਾ ’ਚ ਸਿਆਸੀ ਅਤੇ ਆਰਥਿਕ ਅਸਥਿਰਤਾ ਦੇ ਚੱਲਦਿਆਂ ਚਾਲੀ ਲੱਖ ਤੋਂ ਜ਼ਿਆਦਾ ਲੋਕਾਂ ਨੇ ਪਲਾਇਨ ਕੀਤਾ ਸੀ ਇਨ੍ਹਾਂ ’ਚੋਂ ਬੜੀ ਮੁਸ਼ਕਿਲ ਨਾਲ ਪੰਜ ਲੱਖ ਲੋਕ ਹੀ ਰਸਮੀ ਸ਼ਰਨਾਰਥੀਆਂ ਦੇ ਦਰਜੇ ’ਚ ਹਨ ਭਾਰਤ ’ਚ ਬੰਗਲਾਦੇਸ਼ ਅਤੇ ਮਿਆਂਮਾਰ ਦੇ ਗ੍ਰਹਿ ਯੁੱਧ ਕਰਕੇ ਪਲਾਇਨ ਕੀਤੇ ਕਰੀਬ ਚਾਰ ਕਰੋੜ ਲੋਕਾਂ ਨੇ ਘੁਸਪੈਠ ਕੀਤੀ ਹੋਈ ਹੈ ਭਾਰਤ ਇਨ੍ਹਾਂ ਦੀ ਧਾਰਮਿਕ ਕੱਟੜਤਾ ਦਾ ਸੰਕਟ ਵੀ ਝੱਲ ਰਿਹਾ ਹੈ ਸਥਾਨਿਕ ਸੰਪਦਾ ’ਤੇ ਹੋਂਦ ਜਮਾਉਣ ਦੇ ਚੱਲਦਿਆਂ ਮੂਲ ਭਾਰਤੀ ਨਾਗਰਿਕ ਅਤੇ ਇਨ੍ਹਾਂ ਦੇ ਵਿਚਕਾਰ ਖੂਨੀ ਸੰਘਰਸ਼ ਵੀ ਦੇਖਣ ’ਚ ਆਉਂਦੇ ਹਨ।

ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੀ 2019 ’ਚ ਆਈ ਰਿਪੋਰਟ ਮੁਤਾਬਿਕ ਕੱਲ ਸੱਤ ਕਰੋੜ 95 ਲੱਖ ਉੱਜੜਿਆਂ ’ਚੋਂ 4 ਕਰੋੜ 57 ਲੱਖ ਘਰੇਲੂ ਫਿਰਕੂ, ਨਸਲੀ, ਜਾਤੀ ਹਿੰਸਾ ਅਤੇ ਵਾਤਾਵਰਨ ਅਤੇ ਕੁਦਰਤੀ ਆਫਤਾਂ ਕਾਰਨ ਆਪਣੇ ਹੀ ਦੇਸ਼ ’ਚ ਉਜਾੜੇ ਦਾ ਡੰਗ ਝੱਲ ਰਹੇ ਹਨ ਇਸ ਨੂੰ ਜੀਵਨ ਦੀ ਵਿਡੰਬਨਾ ਹੀ ਕਿਹਾ ਜਾਵੇਗਾ ਕਿ ਤਾਕਤਵਰ ਦੇਸ਼ਾਂ ਦੀ ਸਨਕ ਦੇ ਚੱਲਦਿਆਂ ਕਮਜ਼ੋਰ ਦੇਸ਼ ’ਤੇ ਜੰਗ ਥੋਪੀ ਜਾਵੇ ਅਤੇ ਲੱਖਾਂ ਲੋਕ ਸ਼ਰਨਾਰਥੀਆਂ ਦੇ ਰੂਪ ਵਿਚ ਜੀਵਨ ਜਿਉਣ ਨੂੰ ਮਜ਼ਬੂਰ ਹੋ ਜਾਣ ਉਨ੍ਹਾਂ ਉਜੜਿਆਂ ’ਤੇ ਕੀ ਬੀਤਦੀ ਹੋਵੇਗੀ, ਜੋ ਆਪਣਾ ਆਬਾਦ ਘਰ, ਰੁਜ਼ਗਾਰ ਅਤੇ ਜ਼ਮੀਨ-ਜਾਇਦਾਦ ਛੱਡ ਕੇ ਕਿਸੇ ਹੋਰ ਦੇਸ਼ ਦੇ ਸ਼ਰਨਾਰਥੀ ਕੈਂਪਾਂ ’ਚ ਆਪਣੇ ਮੂਲ ਦੇਸ਼ ਦਾ ਰਾਹ ਦੇਖਦੇ ਰਹਿਣ ਨੂੰ ਮਜ਼ਬੂਰ ਕਰ ਦਿੱਤੇ ਗਏ ਹੋਣ।