ਕਲਾਈ ’ਚ ਸੱਟ ਕਾਰਨ ਰਾਹੁਲ ਟੈਸਟ ਸੀਰੀਜ਼ ਤੋਂ ਬਾਹਰ

ਕਲਾਈ ’ਚ ਸੱਟ ਕਾਰਨ ਰਾਹੁਲ ਟੈਸਟ ਸੀਰੀਜ਼ ਤੋਂ ਬਾਹਰ

ਮੈਲਬੌਰਨ। ਭਾਰਤ ਦੇ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਗੁੱਟ ਦੀ ਸੱਟ ਕਾਰਨ ਆਸਟਰੇਲੀਆ ਖ਼ਿਲਾਫ਼ ਲੜੀ ਦੇ ਬਾਕੀ ਦੋ ਟੈਸਟ ਮੈਚਾਂ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਰਾਹੁਲ ਨੂੰ ਮੈਲਬੌਰਨ ਵਿਚ ਅਭਿਆਸ ਸੈਸ਼ਨ ਦੌਰਾਨ ਬੱਲੇਬਾਜ਼ੀ ਕਰਦੇ ਸਮੇਂ ਸੱਟ ਲੱਗੀ। ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਰਾਹੁਲ ਪਹਿਲੇ ਦੋ ਟੈਸਟ ਮੈਚ ਨਹੀ ਖੇਡਿਆ ਸੀ ਅਤੇ ਹੁਣ ਸੱਟ ਲੱਗਣ ਕਾਰਨ ਉਹ ਬਾਕੀ ਦੋ ਮੈਚ ਨਹੀ ਖੇਡ ਸਕੇਗਾ। ਬੀਸੀਸੀਆਈ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘ਰਾਹੁਲ ਨੇ ਨੈੱਟ ’ਤੇ ਬੱਲੇਬਾਜ਼ੀ ਕਰਦੇ ਹੋਏ ਗੁੱਟ ਦੀ ਮੋਚ ਆ ਗਈ। ਉਨ੍ਹਾਂ ਦੇ ਠੀਕ ਹੋਣ ਅਤੇ ਵਾਪਸ ਆਉਣ ਵਿਚ ਘੱਟੋ ਘੱਟ ਤਿੰਨ ਹਫ਼ਤੇ ਲੱਗਣਗੇ। ਰਾਹੁਲ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਨੂੰ ਵੀ ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਸ਼ਮੀ ਨੂੰ ਪਹਿਲੇ ਟੈਸਟ ਮੈਚ ਦੌਰਾਨ ਸੱਟ ਲੱਗੀ ਸੀ ਜਦਕਿ ਦੂਜੇ ਟੈਸਟ ਵਿਚ ਉਮੇਸ਼ ਜ਼ਖਮੀ ਹੋ ਗਿਆ ਸੀ। ਇਹ ਤਿੰਨੋਂ ਖਿਡਾਰੀ ਘਰ ਪਰਤਣਗੇ ਅਤੇ ਬੰਗਲੌਰ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਮੁੜ ਵਸੇਬੇ ਵਿੱਚ ਰਹਿਣਗੇ। ਰਾਹੁਲ ਦੇ ਆਊਟ ਹੋਣ ਤੋਂ ਬਾਅਦ ਪੀਥਵੀ ਸ਼ਾਅ, ਮਯੰਕ ਅਗਰਵਾਲ ਅਤੇ ਹਨੁਮਾ ਵਿਹਾਰੀ ਨੂੰ ਪਲੇਇੰਗ ਇਲੈਵਨ ਵਿਚ ਮੌਕਾ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਰੋਹਿਤ ਸ਼ਰਮਾ ਦੀ ਟੀਮ ਵਿਚ ਸ਼ਾਮਲ ਹੋਣ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੇਕਰ ਉਸ ਨੂੰ ਟੀਮ ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਹ ਕਿਸ ¬ਕ੍ਰਮ ਵਿਚ ਬੱਲੇਬਾਜ਼ੀ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.