ਰਾਹੁਲ ਨੇ ਧਵਨ ਦੇ ਦੇਹਾਂਤ ਂਤੇ ਪਰਗਟਾਇਆ ਸ਼ੋਕ

Rahul, Mourned, Dhawan, Death

81 ਸਾਲਾਂ ਦੇ ਸਨ ਆਰਕੇ ਧਵਨ (Dhawan)

ਨਵੀਂ ਦਿੱਲੀ (ਏਜੰਸੀ)।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਆਰ ਕੇ ਧਵਨ ਦੇ ਦੇਹਾਂਤ ਉੱਤੇ ਦੁੱਖ ਪਰਗਟ ਕੀਤਾ ਹੈ। ਉਹਨਾਂ ਮੰਗਲਵਾਰ ਨੂੰ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਆਰਕੇ ਧਵਨ ਜੀ ਜਿਹਨਾਂ ਨੂੰ ਮੈਂ ਬਚਪਨ ਤੋਂ ਜਾਣਦਾ ਸੀ, ਉਹਨਾਂ ਦੇ ਅਚਾਨਕ ਇਸ ਤਰਾਂ ਚਲੇ ਜਾਣ ਨਾਲ ਕਾਂਗਰਸ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਕਾਂਗਰਸ ਦੇ ਇੱਕ ਮਹੱਤਵਪੂਰਨ ਤੇ ਸੀਨੀਅਰ ਮੈਂਬਰ ਸਨ ਜਿਹਨਾਂ ਨੂੰ ਪਾਰਟੀ ਵਿੱਚ ਸਾਰੇ ਪਿਆਰ ਕਰਦੇ ਸਨ ਅਤੇ ਸਨਮਾਨ ਤੇ ਆਦਰ ਦਿੰਦੇ ਸਨ। ਉਹਨਾਂ ਦੇ ਦੋਸਤਾਂ ਤੇ ਪਰਿਵਾਰ ਵਾਲਿਆਂ ਪ੍ਰਤੀ ਮੇਰੀਆਂ ਦਿਲ ਤੋਂ ਸੰਵੇਦਨਾਵਾਂ। ਸਾਬਕਾ ਪਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿੱਜੀ ਸਕੱਤਰ ਰਹੇ ਆਰਕੇ ਧਵਨ ਦਾ ਸੋਮਵਾਰ ਨੂੰ ਇੱਥੇ ਬੀਐੱਲ ਕਪੂਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।