ਦਿੱਲੀ ਵਿੱਚ ਹੋਵੇਗਾ ਆਪਣਾ ਲੋਕ ਸੇਵਾ ਕਮਿਸ਼ਨ, ਬਿੱਲ ਪਾਸ

Delhi, Public, Service, Commission

ਕਮਿਸ਼ਨ ਗਠਨ ਦੀ ਪਰਕਿਰਿਆ ਪੂਰੀ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ

ਨਵੀਂ ਦਿੱਲੀ (ਏਜੰਸੀ)।

ਦਿੱਲੀ ਵਿਧਾਨ ਸਭਾ ਦੇ ਪੰਜ ਰੋਜ਼ਾ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰੀ ਰਾਜਧਾਨੀ ਖ਼ੇਤਰ ਦਿੱਲੀ ਲਈ ਵੱਖਰਾ ਲੋਕ ਸੇਵਾ ਕਮਿਸ਼ਨ ਦੇ ਗਠਨ ਦਾ ਬਿੱਲ ਪਾਸ ਹੋ ਗਿਆ। ਆਮ ਆਦਮੀ ਪਾਰਟੀ ਵਿਧਾਇਕ ਸੌਰਭ ਭਾਰਦਵਾਜ ਨੇ ਵਿਧਾਨ ਸਭਾ ਵਿੱਚ ਇਹ ਬਿੱਲ ਪੇਸ਼ ਕੀਤਾ। ਬਿੱਲ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿਧਾਨ ਸਭਾ ਦਾ ਰਾਸ਼ਟਰ ਮਤ ਹੈ ਕਿ ਰਾਸ਼ਟਰੀ ਰਾਜਧਾਨੀ ਖ਼ੇਤਰ ਦਿੱਲੀ ਲਈ ਵੱਖਰਾ ਲੋਕ ਸੇਵਾ ਕਮਿਸ਼ਨ ਹੋਣਾ ਚਾਹੀਦਾ ਹੈ। ਰਾਸ਼ਟਰੀ ਰਾਜਧਾਨੀ ਖ਼ੇਤਰ ਦਿੱਲੀ ਦੀ ਸਰਕਾਰ ਇਸ ਕਮਿਸ਼ਨ ਦੇ ਗਠਨ ਦੀ ਪਰਕਿਰਿਆ ਨੂੰ ਛੇ ਹਫ਼ਤਿਆਂ ਵਿੱਚ ਪੂਰਾ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ। ਦਿੱਲੀ ਵਿਧਾਨ ਸਭਾ ਦਾ ਪੰਜ ਰੋਜ਼ਾ ਮਾਨਸੂਨ ਸੈਸ਼ਨ 10 ਅਗਸਤ ਤੱਕ ਚੱਲੇਗਾ। (Delhi)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।