ਰੱਖਿਆ ਤਕਨੀਕ ’ਤੇ ਸਵਾਲ
ਦੁਨੀਆ ਦੇ ਸਭ ਤੋਂ ਆਧੁਨਿਕ ਹੈਲੀਕਾਪਟਰ ਐਮਆਈ 17ਵੀ-5 ’ਚ ਸਵਾਰ ਦੇਸ਼ ਦੇ ਚੀਫ ਡਿਫੈਂਸ ਸਟਾਫ ਤੇ 13 ਹੋਰ ਮੈਂਬਰ ਲਿਜਾ ਰਹੇ ਦੁਨੀਆ ਦੇ ਸਭ ਤੋਂ ਆਧੁਨਿਕ ਹੈਲੀਕਾਪਟਰ ਐਮਆਈ 17ਵੀ-5 ਦਾ ਹਾਦਸੇ ਦਾ ਸ਼ਿਕਾਰ ਹੋਣਾ ਬੜੇ ਦੁੱਖ ਤੇ ਚਿੰਤਾ ਦੀ ਗੱਲ ਹੈ ਇਹ ਹੈਲੀਕਾਪਟਰ ਫੌਜੀ ਆਪ੍ਰੇਸ਼ਨਾਂ ਦੇ ਨਾਲ-ਨਾਲ ਦੇਸ਼ ਦੀਆਂ ਉੱਚ ਹਸਤੀਆਂ ਵੀ ਇਸ ਨੂੰ ਯਾਤਰਾ ਲਈ ਵਰਤਦੀਆਂ ਰਹੀਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਲੇਹ ਲੱਦਾਖ ਤੱਕ ਇਸ ਹੈਲੀਕਾਪਟਰ ਰਾਹੀਂ ਪਹੁੰਚਦੇ ਰਹੇ ਹਨ ਭਾਵੇਂ ਘਟਨਾ ਦੀ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਕਾਰਨ ਸਾਹਮਣੇ ਆਉਣਗੇ ਪਰ ਇਸ ਹਾਦਸੇ ਨਾਲ ਰੱਖਿਆ ਤਕਨੀਕ ਤੇ ਵਰਤੋਂ ਸਬੰਧੀ ਵੱਡੇ ਸੁਆਲ ਖੜੇ੍ਹ ਹੁੰਦੇ ਹਨ ਖਾਸ ਕਰਕੇ ਦੋ ਇੰਜਣ ਵਾਲੇ ਇਸ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣਾ ਬਹੁਤ ਹੀ ਵਿਰਲੀ ਗੱਲ ਹੈ
ਭਾਰਤ ਵਰਗੇ ਦੇਸ਼ ਲਈ ਇਹ ਬਹੁਤ ਵੱਡੀ ਘਟਨਾ ਹੈ ਖਾਸ ਕਰਕੇ ਉਸ ਵੇਲੇ ਜਦੋਂ ਚੀਨ ਵਰਗੇ ਗੁਆਂਢੀ ਮੁਲਕ ਸਰਹੱਦਾਂ ’ਤੇ ਭਾਰਤ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ ਅਜਿਹੇ ਹੈਲੀਕਾਪਟਰ ਸਾਡੀ ਫੌਜ ਦੀ ਤਾਕਤ ਹਨ ਜਿਨ੍ਹਾਂ ਦੇ ਸਿਰ ’ਤੇ ਅਸੀਂ ਦੁਸ਼ਮਣ ਨੂੰ ਮੂੰਹਤੋੜ ਜਵਾਬ ਦੇਣ ਲਈ ਹਿੱਕ ਤਾਣ ਕੇ ਚੱਲਦੇ ਹਾਂ ਇਹ ਸਵਾਲ ਵੀ ਉੱਠਦਾ ਹੈ ਕੀ ਇਸ ਘਟਨਾ ਪਿੱਛੇ ਕਿਸੇ ਅੰਤਰਰਾਸ਼ਟਰੀ ਤਾਕਤ ਦੀ ਸਾਜਿਸ਼ ਤਾਂ ਨਹੀਂ ਇਸ ਬਿੰਦੂ ’ਤੇ ਖਾਸ ਗੌਰ ਹੋਣੀ ਚਾਹੀਦੀ ਹੈ ਰੂਸ ਵੱਲੋਂ ਬਣਾਇਆ ਗਿਆ ਇਹ ਹੈਲੀਕਾਪਟਰ ਅਤਿਆਧੁਨਿਕ ਮੰਨਿਆ ਜਾਂਦਾ ਹੈ ਪਰ ਦੇਸ਼ ਦੇ ਰੱਖਿਆ ਖੇਤਰ ਦੀ ਉੱਚ ਹਸਤੀ ਦੀ ਯਾਤਰਾ ਦੌਰਾਨ ਹਾਦਸਾ ਵਾਪਰਨਾ ਬੇਹੱਦ ਚਿੰਤਾ ਵਾਲੀ ਗੱਲੀ ਹੈ
ਇਸ ਤੋਂ ਪਹਿਲਾਂ ਹਵਾਈ ਹਾਦਸਿਆਂ ’ਚ ਦੋ ਮੁੱਖ ਮੰਤਰੀਆਂ ਸਮੇਤ ਦੇਸ਼ ਦੇ ਚੋਟੀ ਦੇ ਕਈ ਸਿਆਸਤਦਾਨ ਜਾਨ ਗੁਆ ਚੁੱਕੇ ਹਨ ਪਰ ਰੱਖਿਆ ਖੇਤਰ ਦੇ ਹੈਲੀਕਾਪਟਰ ਨਾਲ ਹਾਦਸਾ ਵਾਪਰਨਾ ਦੇਸ਼ ਦੀ ਫੌਜੀ ਤਾਕਤ ਦੀ ਸਾਖ ਨੂੰ ਪ੍ਰਭਾਵਿਤ ਕਰਦਾ ਹੈ ਤਕਨੀਕ ਤੇ ਸੰਚਾਲਨ ਦੇ ਖੇਤਰ ’ਚ ਭਾਰਤ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਾ ਪਵੇਗਾ ਸਾਡੇ ਦੇਸ਼ ’ਚ ਇੰਜੀਨੀਅਰਿੰਗ ’ਚ ਕਾਬਲ ਲੋਕਾਂ ਦੀ ਕੋਈ ਕਮੀ ਨਹੀਂ ਦੁਨੀਆ ਦੇ ਵਿਕਸਿਤ ਮੁਲਕਾਂ ’ਚ ਭਾਰਤੀ ਇੰਜੀਨੀਅਰ ਕੰਮ ਕਰ ਰਹੇ ਹਨ ਤੇਜਸ ਵਰਗੇ ਲੜਾਕੂ ਜਹਾਜ਼, ਅਰਜਨ ਜਿਹੇ ਤਾਕਤਵਰ ਟੈਂਕ ਤੇ ਪ੍ਰਿਥਵੀ, ਅਗਨੀ ਜਿਹੀਆਂ ਮਿਜ਼ਾਈਲਾਂ ਦੇਸ਼ ਦੀ ਤਾਕਤ ਦਾ ਸਬੂਤ ਹਨ ਰੱਖਿਆ ਖੇਤਰ ’ਚ ਸਾਡਾ ਬਜਟ ਵੀ ਬਹੁਤ ਵੱਡਾ ਹੈ
ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਰਕਾਰ ਰੱਖਿਆ ਖੇਤਰ ’ਚ ਤਕਨੀਕੀ ਵਿਕਾਸ ਵੱਲ ਹੋਰ ਧਿਆਨ ਦੇਵੇਗੀ ਅਤੇ ਇਹਨਾਂ ਸਮੱਸਿਆਵਾਂ ਦਾ ਹੱਲ ਕੱਢ ਲਵੇਗੀ ਸਿਰਫ ਹੈਲੀਕਾਪਟਰ ਹੀ ਨਹੀਂ ਮਿਗ-21 ਵਰਗੇ ਟਰੇਨੀ ਲੜਾਕੂ ਜਹਾਜ਼ ਜੋ ਵੱਡੀ ਗਿਣਤੀ ’ਚ ਹਾਦਸਿਆਂ ਦਾ ਸ਼ਿਕਾਰ ਹੋਏ ਹਨ ਉਹਨਾਂ ਦੇ ਸਬੰਧ ’ਚ ਵੀ ਸਰਕਾਰ ਨੂੰ ਠੋਸ ਕਦਮ ਚੁੱਕਣੇ ਪੈਣਗੇ ਹਰ ਸਾਲ ਮਿਗ-21 ਦੇ ਹਾਦਸੇ ਹੋਣ ਕਾਰਨ ਟਰੇਨੀ ਕਈ ਪਾਇਲਟ ਆਪਣੀ ਜਾਨ ਗਵਾ ਚੁੱਕੇ ਹਨ ਦੇਸ਼ ਨੂੰ ਸੁਰੱਖਿਅਤ ਰੱਖਣ ਤੇ ਹਰ ਵਿਦੇਸ਼ੀ ਤਾਕਤ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੇ ਸਮਰੱਥ ਰਹਿਣ ਲਈ ਹਰ ਪਹਿਲੂ ’ਤੇ ਸਖਤ ਪਹਿਰੇਦਾਰੀ ਕਰਨੀ ਪਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ