ਕਤਰ ਨੇ ਭਾਰਤੀਆਂ ਦੇ ਪ੍ਰਵੇਸ਼ ‘ਤੇ ਰੋਕ ਲਗਾਈ

ਕਤਰ ਨੇ ਭਾਰਤੀਆਂ ਦੇ ਪ੍ਰਵੇਸ਼ ‘ਤੇ ਰੋਕ ਲਗਾਈ
ਏਅਰਵੇਜ ਨੇ ਵੀ ਯਾਤਰੀਆਂ ਦੀ ਬੁਕਿੰਗ ਕੀਤੀ ਰੱਦ

ਨਵੀਂ ਦਿੱਲੀ, ਏਜੰਸੀ। ਪੱਛਮੀ ਏਸ਼ਿਆਈ ਦੇਸ਼ ਕਤਰ ਨੇ ਕੋਰੋਨਾ ਵਾਇਰਸ ‘ਕੋਵਿਡ-19’ ਦੇ ਮੱਦੇਨਜ਼ਰ ਭਾਰਤ ਅਤੇ ਕੁਝ ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਉਸ ਦੀ ਸੀਮਾ ‘ਚ ਪ੍ਰਵੇਸ਼ ‘ਤੇ ਪਾਬੰਦੀ ਲਗਾ ਦਿੱਤੀ ਹੈ। ਕਤਰ ਦੇ ਸਰਕਾਰੀ ਆਦੇਸ਼ ‘ਚ ਕਿਹਾ ਗਿਆ ਹੈ ਕਿ ਭਾਰਤ, ਬੰਗਲਾਦੇਸ਼, ਚੀਨ, ਮਿਸਰ, ਇਰਾਨ, ਲੇਬਨਾਨ, ਨੇਪਾਲ, ਪਾਕਿਸਤਾਨ, ਫਿਲੀਪੀਂਸ, ਦੱਖਣੀ ਕੋਰੀਆ, ਸ੍ਰੀਲੰਕਾ, ਸੀਰੀਆ ਅਤੇ ਥਾਈਲੈਂਡ ਦੇ ਨਾਗਰਿਕਾਂ ਦੇ 9 ਮਾਰਚ ਤੋਂ ਉ ਸ ਦੇ ਇੱਥੇ ਪ੍ਰਵੇਸ਼ ‘ਤੇ ਅਸਥਾਈ ਰੋਕ ਰਹੇਗੀ। ਆਦੇਸ਼ ‘ਚ ਕਿਹਾ ਗਿਆ ਹੈ ਕਿ ਇਸ ਆਦੇਸ਼ ਤੋਂ ਬਾਅਦ ਉਕਤ ਦੇਸ਼ਾਂ ‘ਚੋਂ ਹਰ ਤਰ੍ਹਾਂ ਦੇ ਨਾਗਰਿਕਾਂ ਦੇ ਕਤਰ ‘ਚ ਪ੍ਰਵੇਸ਼ ‘ਤੇ ਰੋਕ ਰਹੇਗੀ, ਭਾਵੇਂ ਹੀ ਉਹਨਾਂ ਕੋਲ ਉਥੇ ਰਹਿਣ ਜਾਂ ਕੰਮ ਕਰਨ ਦਾ ਪਰਮਿਟ ਹੀ ਕਿਉਂ ਨਾ ਹੋਵੇ। ਵੀਜਾ ਆਨ ਅਰਾਈਵਲ ਵੀ ਰੱਦ ਰਹੇਗਾ। ਇਸ ਤੋਂ ਬਾਅਦ ਕਤਰ ਦੀ ਸਰਕਾਰੀ ਜਹਾਜ਼ ਸੇਵਾ ਕੰਪਨੀ ਕਤਰ ਏਅਰਵੇਜ ਨੇ ਵੀ ਇਹਨਾਂ ਦੇਸ਼ਾਂ ਤੋਂ ਉਥੇ ਜਾਣ ਵਾਲੇ ਯਾਤਰੀਆਂ ਦੀ ਸਾਰੀ ਬੁਕਿੰਗ ਰੱਦ ਕਰ ਦਿੱਤੀ ਹੈ। ਇੱਥੋਂ ਤੱਕ ਕਿ ਕਤਰ ਦੀ ਰਾਜਧਾਨੀ ਦੋਹਾ ‘ਚ ਠਹਿਰਾਅ ਦੇ ਨਾਲ ਅੱਗੇ ਦੀ ਯਾਤਰਾ ਲਈ ਵੀ ਜਿਹਨਾਂ ਯਾਤਰੀਆਂ ਨੇ ਬੁਕਿੰਗ ਕਰਵਾਈ ਹੈ ਉਹਨਾਂ ਦੇ ਵੀ ਟਿਕਟ ਰੱਦ ਕਰ ਦਿੱਤੇ ਗਏ ਹਨ। ਏਅਰਲਾਈਨ ਨੇ ਪ੍ਰਭਾਵਿਤ ਯਾਤਰੀਆਂ ਨੂੰ ਪੂਰਾ ਪੈਸਾ ਵਾਪਸ ਦੇਣ ਦਾ ਵੀ ਬਦਲ ਦਿੱਤਾ ਹੈ। Qatar

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here