ਸਾਡੇ ਨਾਲ ਸ਼ਾਮਲ

Follow us

16.6 C
Chandigarh
Thursday, March 19, 2026
More
    Home Breaking News Iran Gas Fiel...

    Iran Gas Field Attack: ਕਤਰ ਨੇ ਈਰਾਨੀ ਅਧਿਕਾਰੀਆਂ ਨੂੰ ਦੇਸ਼ ’ਚੋਂ ਕੱਢਿਆ, ਗੈਸ ਪਲਾਂਟ ਹਮਲੇ ਤੋਂ ਬਾਅਦ ਕਾਰਵਾਈ

    Iran Gas Field Attack
    Iran Gas Field Attack: ਕਤਰ ਨੇ ਈਰਾਨੀ ਅਧਿਕਾਰੀਆਂ ਨੂੰ ਦੇਸ਼ ’ਚੋਂ ਕੱਢਿਆ, ਗੈਸ ਪਲਾਂਟ ਹਮਲੇ ਤੋਂ ਬਾਅਦ ਕਾਰਵਾਈ

    ਈਰਾਨ ’ਚ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ 3 ਦੋਸ਼ੀਆਂ ਨੂੰ ਫਾਂਸੀ

    Iran Gas Field Attack: ਤਹਿਰਾਨ (ਏਜੰਸੀ)। ਅਮਰੀਕਾ-ਇਜ਼ਰਾਈਲ-ਇਰਾਨ ਜੰਗ ਦਾ ਅੱਜ 20ਵਾਂ ਦਿਨ ਹੈ। ਵੀਰਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਕਤਰ ਨੇ ਈਰਾਨ ਦੇ ਕੁਝ ਫੌਜੀ ਤੇ ਸੁਰੱਖਿਆ ਅਧਿਕਾਰੀਆਂ ਨੂੰ ਵਿਅਕਤੀਗਤ ਤੌਰ ’ਤੇ ਗੈਰ ਗ੍ਰਾਟਾ ਕਰਾਰ ਦਿੱਤਾ ਹੈ ਤੇ ਉਨ੍ਹਾਂ ਨੂੰ 24 ਘੰਟਿਆਂ ਅੰਦਰ ਦੇਸ਼ ਛੱਡਣ ਲਈ ਕਿਹਾ ਹੈ। ਇਹ ਕਾਰਵਾਈ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ ‘ਰਾਸ ਲਫਾਨ’ ’ਤੇ ਈਰਾਨੀ ਮਿਜ਼ਾਈਲ ਹਮਲੇ ਤੋਂ ਬਾਅਦ ਕੀਤੀ ਗਈ ਹੈ। ਇਸ ਕਾਰਨ ਉਥੇ ਅੱਗ ਲੱਗ ਗਈ ਅਤੇ ਕਾਫੀ ਨੁਕਸਾਨ ਹੋ ਗਿਆ।

    ਇਹ ਖਬਰ ਵੀ ਪੜ੍ਹੋ : Pakistan Weather News: ਪਾਕਿਸਤਾਨ ’ਚ ਮੀਂਹ ਤੇ ਤੂਫਾਨ ਨਾਲ ਤਬਾਹੀ, ਕਰਾਚੀ ’ਚ 19 ਮੌਤਾਂ, ਮੌਸਮ ਵਿਭਾਗ ਦਾ ਅਲਰਟ

    ਦਰਅਸਲ, ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਇਜ਼ਰਾਈਲ ਨੇ ਈਰਾਨ ਦੇ ਪਾਰਸ ਗੈਸ ਪਲਾਂਟ ’ਤੇ ਹਮਲਾ ਕੀਤਾ। ਇਸ ਦੇ ਜਵਾਬ ’ਚ ਈਰਾਨ ਨੇ ਕਤਰ ’ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਕਤਰ ਨੇ ਈਰਾਨ ’ਤੇ ਲਾਲ ਲਕੀਰ ਨੂੰ ਪਾਰ ਕਰਨ ਦਾ ਦੋਸ਼ ਲਾਇਆ। ਦੂਜੇ ਪਾਸੇ ਈਰਾਨ ਵਿੱਚ 3 ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ। ਉਸ ’ਤੇ ਜਨਵਰੀ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਕਰਨ ਦਾ ਦੋਸ਼ ਸੀ। Iran Gas Field Attack