Allu Arjun: ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਗ੍ਰਿਫਤਾਰ, ਹੈਦਰਾਬਾਦ ਥਿਏਟਰ ’ਚ ਭਗਦੜ ਮਾਮਲੇ ’ਚ ਕਾਰਵਾਈ

Allu Arjun
Allu Arjun: ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਗ੍ਰਿਫਤਾਰ, ਹੈਦਰਾਬਾਦ ਥਿਏਟਰ ’ਚ ਭਗਦੜ ਮਾਮਲੇ ’ਚ ਕਾਰਵਾਈ

ਹੈਦਰਾਬਾਦ (ਏਜੰਸੀ)। Allu Arjun: ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ 4 ਦਸੰਬਰ ਨੂੰ ਹੈਦਰਾਬਾਦ ’ਚ ਆਪਣੀ ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ ਮਚੀ ਭਗਦੜ ਦੇ ਮਾਮਲੇ ’ਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਭਗਦੜ ’ਚ ਇੱਕ 39 ਸਾਲਾ ਔਰਤ ਦੀ ਮੌਤ ਹੋ ਗਈ ਤੇ ਉਸ ਦੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਸੰਧਿਆ ਥੀਏਟਰ ਪ੍ਰਬੰਧਨ, ਅਦਾਕਾਰ ਤੇ ਉਸ ਦੀ ਸੁਰੱਖਿਆ ਟੀਮ ਖਿਲਾਫ ਮਾਮਲਾ ਦਰਜ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਪੁਲਿਸ ਨੂੰ ਪਹਿਲਾਂ ਕੋਈ ਸੂਚਨਾ ਨਹੀਂ ਸੀ ਕਿ ਫਿਲਮ ਦੀ ਟੀਮ ਪ੍ਰੀਮੀਅਰ ਲਈ ਆਵੇਗੀ। ਅਰਜੁਨ ਨੂੰ ਚਿੱਕੜਪੱਲੀ ਥਾਣੇ ਦੀ ਟੀਮ ਨੇ ਸ਼ੁੱਕਰਵਾਰ ਨੂੰ ਹਿਰਾਸਤ ’ਚ ਲਿਆ ਸੀ, ਜਿੱਥੇ ਮਾਮਲਾ ਦਰਜ ਕੀਤਾ ਗਿਆ ਸੀ। Allu Arjun

ਇਹ ਖਬਰ ਵੀ ਪੜ੍ਹੋ : Gold-Silver Price Today: ਸੋਨੇ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ! ਚਾਂਦੀ ਵੀ ਹੋਈ ਸਸਤੀ!